AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Dance: “ਕੀ ਪ੍ਰਭੂਦੇਵਾ ਤੇ ਕੌਣ ਰੇਮੋ ਡਿਸੂਜ਼ਾ…”, ਇਸ ਕਪਲ ਦੇ ਡਾਂਸ ਸਾਹਮਣੇ ਵੱਡੇ ਤੋਂ ਵੱਡੇ ਡਾਂਸਰ ਵੀ ਹਨ ਫੇਲ, ਕਦੇ ਨਹੀਂ ਦੇਖੀ ਹੋਵੇਗੀ ਅਜਿਹੀ ਸ਼ਾਨਦਾਰ Performance

Viral Dance Performance: ਤੁਸੀਂ ਸੋਸ਼ਲ ਮੀਡੀਆ ਤੇ ਕਈ ਡਾਂਸ ਵੀਡੀਓਜ਼ ਦੇਖੀਆਂ ਹੋਣਗੀਆਂ ਜਿਸ ਵਿੱਚ ਕਪਲ ਡਾਂਸ ਕਰਦਾ ਨਜ਼ਰ ਆਉਂਦਾ ਹੈ। ਹਾਲ ਹੀ ਵਿੱਤ ਅਜਿਹਾ ਹੀ ਇਕ ਡਾਂਸ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਕਪਲ ਅਜਿਹਾ ਡਾਂਸ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਸਾਹਮਣੇ ਵੱਡੇ-ਵੱਡੇ ਡਾਂਸਰ ਵੀ ਫੇਲ ਹੋਣ ਜਾਣਗੇ। ਕਪਲ ਦਾ ਡਾਂਸ ਪਰਫਾਰਮੈਂਸ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਿਹਾ ਹੈ। ਵੀਡੀਓ 'ਚ ਕਪਲ ਘਰ ਦੀ ਛੱਤ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ।

Viral Dance: ਕੀ ਪ੍ਰਭੂਦੇਵਾ ਤੇ ਕੌਣ ਰੇਮੋ ਡਿਸੂਜ਼ਾ..., ਇਸ ਕਪਲ ਦੇ ਡਾਂਸ ਸਾਹਮਣੇ ਵੱਡੇ ਤੋਂ ਵੱਡੇ ਡਾਂਸਰ ਵੀ ਹਨ ਫੇਲ, ਕਦੇ ਨਹੀਂ ਦੇਖੀ ਹੋਵੇਗੀ ਅਜਿਹੀ ਸ਼ਾਨਦਾਰ Performance
ਕਪਲ ਦੇ ਡਾਂਸ ਸਾਹਮਣੇ ਵੱਡੇ ਤੋਂ ਵੱਡੇ ਡਾਂਸਰ ਵੀ ਹਨ ਫੇਲ, ਦੇਖੋ Dance Performance
tv9-punjabi
| Published: 28 Oct 2024 10:27 AM IST

ਡਾਂਸ ਦੇ ਹਜ਼ਾਰਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਕੁਝ ਵੀਡੀਓਜ਼ ਅਜਿਹੇ ਹਨ, ਜਿਨ੍ਹਾਂ ‘ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕ ਜਾਂਦੀਆਂ ਹਨ। ਕਈ ਵਾਰ ਸਾਨੂੰ ਲੋਕਾਂ ਦੇ ਅਜੀਬੋ-ਗਰੀਬ ਡਾਂਸ ਦੇਖਣ ਨੂੰ ਮਿਲਦੇ ਹਨ ਅਤੇ ਕਈ ਵਾਰ ਬਹੁਤ ਹੀ ਹੈਰਾਨੀਜਨਕ ਡਾਂਸ ਦੇਖਣ ਨੂੰ ਮਿਲਦੇ ਹਨ। ਜਿਸ ਨੂੰ ਦੇਖ ਕੇ ਲੋਕ ਉਸ ਦੀ ਤੁਲਨਾ ਦੇਸ਼ ਦੇ ਸਭ ਤੋਂ ਵੱਡੇ ਡਾਂਸਰਾਂ ਨਾਲ ਕਰਨ ਲੱਗ ਜਾਂਦੇ ਹਨ। ਹਾਲ ਹੀ ‘ਚ ਅਜਿਹੇ ਹੀ ਇਕ ਕਪਲ ਦਾ ਡਾਂਸ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਪ੍ਰਭੂਦੇਵਾ ਅਤੇ ਰੇਮੋ ਡਿਸੂਜ਼ਾ ਤੋਂ ਬਿਹਤਰ ਕਹਿ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਇਕ ਕਪਲ ਨੂੰ ਆਪਣੇ ਘਰ ਦੀ ਛੱਤ ‘ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਜਿੱਥੇ ਪਤਨੀ ਬਰੇਕ ਡਾਂਸ ਕਰਨ ਸ਼ੁਰੂ ਕਰਦੀ ਹੈ। ਇਸ ਤੋਂ ਬਾਅਦ ਪਤੀ ਵੀ ਉਸ ਦੇ ਕੋਲ ਆਉਂਦਾ ਹੈ ਅਤੇ ਉਸ ਨਾਲ ਸ਼ਾਨਦਾਰ ਡਾਂਸ ਕਰਦਾ ਹੈ। ਦੋਵਾਂ ਦੇ ਇਨ੍ਹਾਂ ਸ਼ਾਨਦਾਰ ਡਾਂਸ ਸਟੈਪਸ ਨੂੰ ਦੇਖ ਕੇ ਲੋਕਾਂ ਨੂੰ ਦੁਨੀਆ ਦੇ ਬਿਹਤਰੀਨ ਡਾਂਸਰਾਂ ਦੀ ਯਾਦ ਆ ਗਈ। ਇਹ ਜੋੜੀ ‘ਮੁਕਾਬਲਾ’ ਗੀਤ ‘ਤੇ ਜ਼ਬਰਦਸਤ ਪਰਫਾਰਮੈਂਸ ਦੇ ਰਹੇ ਹਨ ਅਤੇ ਸਾਹਮਣੇ ਲੱਗੇ ਕੈਮਰੇ ‘ਚ ਆਪਣੀ ਵੀਡੀਓ ਵੀ ਰਿਕਾਰਡ ਕਰ ਰਹੇ ਹਨ। ਵੀਡੀਓ ਦੇਖ ਕੇ ਤੁਹਾਨੂੰ ਵੀ ਲੱਗੇਗਾ ਕਿ ਇਸ ਕਪਲ ਦੇ ਡਾਂਸ ਸਾਹਮਣੇ ਪ੍ਰਭੂਦੇਵਾ ਅਤੇ ਰੇਮੋ ਡਿਸੂਜ਼ਾ ਵਰਗੇ ਡਾਂਸ ਫੇਲ ਹਨ।

ਇਹ ਵੀ ਪੜ੍ਹੋ- ਬੱਚੇ ਨੇ A for Apple, B for boy ਦਾ ਮਤਲਬ ਬਦਲ ਕੇ ਵਿਦਿਆਰਥੀਆਂ ਨੂੰ ਦਿੱਚੀ ਨਵੀਂ ਸਿੱਖਿਆ

ਇਸ ਸ਼ਾਨਦਾਰ ਡਾਂਸ ਦਾ ਵੀਡੀਓ ਸੋਸ਼ਲ ਸਾਈਟ ਐਕਸ ‘ਤੇ @unknownca_ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 2 ਲੱਖ ਦੇ ਕਰੀਬ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 2700 ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਡਾਂਸ ਦਾ ਕ੍ਰੇਜ਼ ਹਰ ਉਮਰ ਦੇ ਲੋਕਾਂ ਵਿੱਚ ਹੈ। ਇਕ ਹੋਰ ਨੇ ਲਿਖਿਆ- ਲੱਗਦਾ ਹੈ ਕਿ ਉਨ੍ਹਾਂ ਨੇ ਪ੍ਰਭੂਦੇਵਾ ਦਾ ਰਿਕਾਰਡ ਤੋੜਨਾ ਹੈ। ਤੀਜੇ ਨੇ ਲਿਖਿਆ- ਸਰਵੋਤਮ ਡਾਂਸਰ ਪ੍ਰਭੂਦੇਵਾ ਅਤੇ ਮਾਈਕਲ ਜੈਕਸਨ ਨੂੰ ਫੇਲ ਕਰ ਰਹੇ ਹਨ। ਚੌਥੇ ਨੇ ਲਿਖਿਆ – ਮੁਕਾਬਲਾ ਬਹੁਤ ਵਧੀਆ ਡਾਂਸ ਸੀ।

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...