AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Funny Video: ਬੱਚੇ ਨੇ A for Apple, B for Boy ਦਾ ਮਤਲਬ ਬਦਲ ਕੇ ਵਿਦਿਆਰਥੀਆਂ ਨੂੰ ਦਿੱਤੀ ਨਵੀਂ ਸਿੱਖਿਆ, ਦੇਖੋ ਮਜ਼ੇਦਾਰ VIDEO

Funny Video: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਬਹੁਤ ਹੀ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬੱਚੇ ਨੇ ਅੰਗਰੇਜ਼ੀ ਦੇ ਅਲਫਾਬੈਟਸ ਦਾ ਮਤਬਲ ਬਦਲ ਦਿੱਤਾ ਹੈ। ਜਿਸ ਨੂੰ ਸੁਣ ਕੇ ਅਧਿਆਪਕ ਕੇ ਹੋਸ਼ ਉੱਡ ਜਾਂਦੇ ਹਨ ਅਤੇ ਜਦੋਂ ਉਹ ਮੁੰਡੇ ਨੂੰ ਸਵਾਲ ਪੁੱਛਦੇ ਹਨ ਕਿ ਉਸ ਨੇ ਇਹ ਕਿੱਥੋ ਸਿਖਿਆ ਹੈ ਤਾਂ ਉਹ ਜਵਾਬ ਵਿੱਚ ਕੁਝ ਅਜਿਹਾ ਦੱਸਦਾ ਹੈ ਜਿਸ ਨੂੰ ਸੁਣ ਕੇ ਤੁਸੀਂ ਆਪਣਾ ਹਾਸਾ ਨਹੀਂ ਕੰਟਰੋਲ ਕਰ ਪਾਓਗੇ।

Funny Video: ਬੱਚੇ ਨੇ A for Apple, B for Boy ਦਾ ਮਤਲਬ ਬਦਲ ਕੇ ਵਿਦਿਆਰਥੀਆਂ ਨੂੰ ਦਿੱਤੀ ਨਵੀਂ ਸਿੱਖਿਆ, ਦੇਖੋ ਮਜ਼ੇਦਾਰ VIDEO
tv9-punjabi
| Updated On: 28 Oct 2024 12:56 PM IST

ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸੋਸ਼ਲ ਮੀਡੀਆ ‘ਤੇ ਕਦੋਂ ਕੀ ਵਾਇਰਲ ਹੋ ਜਾਵੇ। ਕਈ ਵਾਰ ਸਾਨੂੰ ਅਜਿਹੀਆਂ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜੋ ਸ਼ਾਇਦ ਹੀ ਕਿਸੇ ਨੇ ਪਹਿਲਾਂ ਕਦੇ ਦੇਖੀਆਂ ਜਾਂ ਸੁਣੀਆਂ ਹੋਣ। ਹਾਲ ਹੀ ‘ਚ ਇਕ ਸਕੂਲੀ ਵਿਦਿਆਰਥੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੇ ਬੱਚਿਆਂ ਨੂੰ ਪੜ੍ਹਾਏ ਜਾਣ ਵਾਲੇ ਅੰਗਰੇਜ਼ੀ ਅੱਖਰਾਂ ਦੇ ਅਰਥ ਹੀ ਬਦਲ ਦਿੱਤੇ। ਅੱਜ ਤੱਕ ਅਸੀਂ ਪੜ੍ਹਿਆ ਅਤੇ ਸੁਣਿਆ ਹੈ A for Apple, B for boy, C for car, D for dog। ਪਰ ਇਸ ਬੱਚੇ ਨੇ ਸਾਡੀ ਅੰਗਰੇਜ਼ੀ ਦਾ ਬੇਸਿਕ ਹੀ ਬਦਲ ਦਿੱਤਾ ਅਤੇ ਇਸ ਦੇ ਅਰਥ ਨੂੰ ਆਪਣੇ ਹਿਸਾਬ ਨਾਲ ਤੈਅ ਕੀਤੇ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਅਤੇ ਅਧਿਆਪਕ ਸਕੂਲ ਵਿੱਚ ਪੜ੍ਹਾਈ ਕਰ ਰਹੇ ਹਨ। ਅਧਿਆਪਕ ਵਿਦਿਆਰਥੀਆਂ ਦੀ ਅੰਗਰੇਜ਼ੀ ਦੀ ਕਲਾਸ ਲੈਣ ਆਏ ਹੋਏ ਹਨ। ਅਜਿਹੀ ਸਥਿਤੀ ਵਿੱਚ, ਅਧਿਆਪਕ ਬੱਚਿਆਂ ਨੂੰ ਪੁੱਛਦੇ ਹਨ ਕਿ ਅੱਜ ਅੰਗਰੇਜ਼ੀ ਅੱਖਰ ਕੌਣ ਪੜ੍ਹਾਏਗਾ? ਅਧਿਆਪਕ ਦਾ ਸਵਾਲ ਸੁਣ ਕੇ ਇੱਕ ਵਿਦਿਆਰਥੀ ਅੱਗੇ ਆ ਕੇ ਕਹਿੰਦਾ ਹੈ ਕਿ ਅੱਜ ਮੈਂ ਪੜ੍ਹਾਵਾਂਗਾ। ਫਿਰ ਅਧਿਆਪਕ ਜੀ ਕਹਿੰਦਾ ਹਨ, ਠੀਕ ਹੈ, ਆਓ ਅਤੇ ਹੋਰ ਬੱਚਿਆਂ ਨੂੰ ਪੜ੍ਹਾਓ। ਵਿਦਿਆਰਥੀ ਟੀਚਰ ਦੇ ਕੋਲ ਖੜ੍ਹਾ ਹੋ ਜਾਂਦਾ ਹੈ ਅਤੇ ਦੂਜੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀ ਅੰਗਰੇਜ਼ੀ ਦੀ ਕਿਤਾਬ ਖੋਲ੍ਹਦਾ ਹੈ ਅਤੇ ਉਸ ਵਿਚ ਦੇਖ ਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ।

ਵਿਦਿਆਰਥੀ ਉੱਚੀ-ਉੱਚੀ ਚੀਲਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਕਲਾਸ ਏ ਫਾਰ ਸੇਵ, ਬੀ ਫਾਰ ਲਾਇਕਾ, ਸੀ ਫਾਰ ਮਾਰੂਤੀ, ਡੀ ਫਾਰ ਕੁਕੁਰ ਪੜ੍ਹਾਉਂਦਾ ਹੈ। ਜਿਵੇਂ ਹੀ ਅਧਿਆਪਕ ਬੱਚੇ ਦੀ ਇਸ ਪੜ੍ਹਾਈ ਨੂੰ ਦੇਖਦੇ ਹਨ ਤਾਂ ਉਹ ਹੈਰਾਨ ਰਹਿ ਜਾਂਦੇ ਹਨ ਕਿ ਇਹ ਬੱਚਾ ਹੋਰ ਵਿਦਿਆਰਥੀਆਂ ਨੂੰ ਕੀ ਪੜ੍ਹਾ ਰਿਹਾ ਹੈ। ਬੱਚੇ ਦੇ ਇਸ ਗਿਆਨ ‘ਤੇ ਉਹ ਹੱਸਦੇ ਵੀ ਹਨ। ਪਰ ਆਪਣੇ ਹਾਸੇ ‘ਤੇ ਕਾਬੂ ਰੱਖਦੇ ਹੋਏ ਉਹ ਬੱਚੇ ਨੂੰ ਪੁੱਛਦੇ ਹਨ ਕਿ ਇਹ ਡੀ ਫਾਰ ਕੁਕਰ ਕਦੋਂ ਤੋਂ ਹੋਣ ਲੱਗਾ। ਇਸ ‘ਤੇ ਬੱਚਾ ਜਵਾਬ ਦਿੰਦਾ ਹੈ ਕਿ ਇਹ ਇੱਥੇ ਕਿਤਾਬ ਵਿੱਚ ਲਿਖਿਆ ਹੈ।

ਇਹ ਵੀ ਪੜ੍ਹੋ- ਇਹ ਕੁੜੀਆਂ ਤਾਂ ਸ਼ਾਤਿਰ ਚੋਰ ਨਿਕਲੀਆਂ, ਗਮਲੇ ਚੋਰੀ ਕਰਦੇ ਹੋਏ CCTV ਚ ਹੋ ਗਈਆਂ ਕੈਦ

ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @iBhumihar_Girl ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਬੱਚੇ ਅਤੇ ਅਧਿਆਪਕ ਦੀ ਭਾਸ਼ਾ ਨੂੰ ਸੁਣ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਵੀਡੀਓ ਬਿਹਾਰ ਦੀ ਹੈ। ਹੁਣ ਤੱਕ ਇਸ ਵੀਡੀਓ ਨੂੰ 1.5 ਲੱਖ ਲੋਕ ਦੇਖ ਚੁੱਕੇ ਹਨ ਅਤੇ 2500 ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਵੀਡੀਓ ‘ਤੇ ਕੁਮੈਂਟ ਵੀ ਕੀਤੇ। ਜਿੱਥੇ ਇੱਕ ਯੂਜ਼ਰ ਨੇ ਲਿਖਿਆ- ਅਜਿਹੀ ਪੜ੍ਹਾਈ ਸਿਰਫ਼ ਬਿਹਾਰ ਵਿੱਚ ਹੁੰਦੀ ਹੈ। ਇਕ ਹੋਰ ਨੇ ਲਿਖਿਆ- ਅਧਿਆਪਕ ਇਹ ਸੋਚ ਰਿਹਾ ਹੋਵੇਗਾ ਕਿ ਜੇਕਰ ਕੋਈ ਅਫਸਰ ਜਾਂਚ ਕਰਨ ਆਇਆ ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਤੀਜੇ ਵਿਅਕਤੀ ਨੇ ਲਿਖਿਆ- ਬੱਚਾ ਠੀਕ ਪੜ੍ਹਾ ਰਿਹਾ ਹੈ ਪਰ ਲੋਕ ਗਲਤ ਸਮਝ ਰਹੇ ਹਨ।

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...