Viral Video: ਕਾਲਜ ਦੀਆਂ ਕੁੜੀਆਂ ਨੇ ਮੈਟਰੋ ਕੋਚ ਨੂੰ ਬਣਾ ਦਿੱਤਾ ਨਾਈਟ ਕਲੱਬ, Love Dose ਗੀਤ ‘ਤੇ Vibe ਕਰਦੀਆਂ ਆਈਆਂ ਨਜ਼ਰ

tv9-punjabi
Updated On: 

24 Apr 2025 11:09 AM

Viral Video: ਮੈਟਰੋ ਨੂੰ ਦਿੱਲੀ ਵਾਲਿਆਂ ਦੀ Lifeline ਮੰਨਿਆ ਜਾਂਦਾ ਹੈ, ਪਰ ਇੱਥੇ ਸਾਨੂੰ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਹੁਣ ਇਹ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਕੁੜੀਆਂ ਨੇ ਮੈਟਰੋ ਕੋਚ ਨੂੰ ਨਾਈਟ ਕਲੱਬ ਵਿੱਚ ਬਦਲ ਦਿੱਤਾ ਹੈ ਅਤੇ ਇਹ ਵੀਡੀਓ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਗਿਆ।

Viral Video: ਕਾਲਜ ਦੀਆਂ ਕੁੜੀਆਂ ਨੇ ਮੈਟਰੋ ਕੋਚ ਨੂੰ ਬਣਾ ਦਿੱਤਾ ਨਾਈਟ ਕਲੱਬ, Love Dose ਗੀਤ ਤੇ Vibe ਕਰਦੀਆਂ ਆਈਆਂ ਨਜ਼ਰ
Follow Us On

ਦਿੱਲੀ ਮੈਟਰੋ ਦੀਆਂ ਕਈ ਵੀਡੀਓਜ਼ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੈਟਰੋ ਦੀਆਂ ਵੀਡੀਓਜ਼ ਪੋਸਟ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਲੋਕ Traffic ਤੋਂ ਬਚਣ ਅਤੇ ਆਪਣਾ ਸਮਾਂ ਬਚਾਉਣ ਲਈ ਮੈਟਰੋ ਦਾ ਇਸਤੇਮਾਲ ਕਰਦੇ ਹਨ ਪਰ ਹੁਣ ਇਹ ਜ਼ਿਆਦਾਤਰ ਰੀਲਾਂ ਬਣਾਉਣ ਵਾਲਿਆਂ ਲਈ ਅੱਡਾ ਬਣ ਚੁੱਕਿਆ ਹੈ। ਇੱਥੇ ਲੋਕ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੀਆਂ ਰੀਲਾਂ ਬਣਾਉਂਦੇ ਹਨ। ਉਨ੍ਹਾਂ ਵਿੱਚੋਂ ਇਕ ਰੀਲ ਹਾਲ ਹੀ ਵਿੱਚ ਕਾਫੀ ਵਾਇਰਲ ਹੋ ਰਿਹਾ ਹੈ। ਜਿੱਥੇ ਕੁੜੀਆਂ ਦੇ ਇੱਕ ਗਰੂਪ ਨੇ ਮੈਟਰੋ ਵਿੱਚ ਅਜਿਹਾ ਮਾਹੌਲ ਬਣਾਇਆ ਜਿਸਦੀ ਵੀਡੀਓ ਲੋਕਾਂ ਦੇ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਈ।

ਦਿੱਲੀ ਮੈਟਰੋ ਵਿੱਚ ਲੋਕਾਂ ਨੂੰ ਸੀਟਾਂ ਲਈ ਲੜਦੇ , ਕਈ ਵਾਰ ਕਪਲਸ ਨੂੰ ਰੋਮਾਂਸ ਕਰਦੇ ਦੇਖਣਾ ਆਮ ਗੱਲ ਹੈ। ਹਾਲਾਂਕਿ, ਇਨ੍ਹੀਂ ਦਿਨੀਂ ਜੋ ਵੀਡੀਓ ਸਾਹਮਣੇ ਆਇਆ ਹੈ ਉਹ ਇਨ੍ਹਾਂ ਤੋਂ ਥੋੜਾ ਅਲਗ ਹੈ ਕਿਉਂਕਿ ਵੀਡੀਓ ਵਿੱਚ 15 ਤੋਂ 20 ਕੁੜੀਆਂ ਪੰਜਾਬ ਦੇ ਮਸ਼ਹੂਰ ਗਾਈਕ ਅਤੇ ਰੈਪਰ ਹਨੀ ਸਿੰਘ ਦੇ ਮਸ਼ਹੂਰ ਗੀਤ ‘ਲਵ ਡੋਜ਼’ ਨੂੰ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਕੁਝ ਲੋਕ ਕੁੜੀਆਂ ਦੀ ਇਸ ਹਰਕਤ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

ਵਾਇਰਲ ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੁੜੀਆਂ ਆਪਣੇ ਕਾਲਜ ਫੈਸਟ ਤੋਂ ਵਾਪਸ ਆ ਰਹੀਆਂ ਹਨ, ਪਰ ਮਸਤੀ ਦਾ ਹੈਂਗਓਵਰ ਉਨ੍ਹਾਂ ‘ਤੇ ਅਜੇ ਵੀ ਬਰਕਰਾਰ ਹੈ। ਇਸੇ ਲਈ ਸਾਰੀਆਂ ਕੁੜੀਆਂ ਮੈਟਰੋ ਵਰਗੇ Public Transport ‘ਚ ਵੀ Vibe ਕਰਦੀਆਂ ਦਿਖਾਈ ਦੇ ਰਹੀਆਂ ਹਨ। ਮੈਟਰੋ ਵਿੱਚ ਮੌਜੂਦ ਬਾਕੀ ਕੁੜੀਆਂ ਇਸ ਗਰੂਪ ਵੱਲ ਦੇਖਦੀਆਂ ਰਹਿੰਦੀਆਂ ਹਨ, ਜਦੋਂ ਕਿ ਕੁਝ ਕੁੜੀਆਂ ਉਨ੍ਹਾਂ ਨਾਲ ਗਾਉਣਾ ਸ਼ੁਰੂ ਕਰ ਦਿੰਦੀਆਂ ਹਨ।

ਇਹ ਵੀ ਪੜ੍ਹੋ- Train ਦੀ ਸਪੀਡ ਮੈਚ ਕਰਦਾ ਦਿਖਾਈ ਦਿੱਤਾ Bus ਵਾਲਾ, ਲੋਕ ਬੋਲੇ- ਅਸਲੀ ਹੈਵੀ Driver

ਵਾਇਰਲ ਹੋ ਰਹੀ ਵੀਡੀਓ ਇੰਸਟਾਗ੍ਰਾਮ ‘ਤੇ @veejuparmar ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਜਿਸ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਮੈਟਰੋ ਵਿੱਚ ਅਜਿਹੇ ਕੰਮ ਕੌਣ ਕਰਦਾ ਹੈ?’ ਜਦੋਂ ਕਿ ਇੱਕ ਹੋਰ ਨੇ ਲਿਖਿਆ, ‘Fest ਦਾ ਹੈਂਗਓਵਰ ਅਜੇ ਦੂਰ ਨਹੀਂ ਹੋਇਆ।’ ਇੱਕ ਹੋਰ ਨੇ ਲਿਖਿਆ, ‘ਕੁੜੀਆਂ ਪੂਰਾ Enjoy ਕਰ ਰਹੀਆਂ ਹਨ।’