Train ਦੀ ਸਪੀਡ ਮੈਚ ਕਰਦਾ ਦਿਖਾਈ ਦਿੱਤਾ Bus ਵਾਲਾ, ਲੋਕ ਬੋਲੇ- ਅਸਲੀ ਹੈਵੀ Driver
Viral Video: ਤੁਸੀਂ ਅਕਸਰ ਸੋਸ਼ਲ ਮੀਡੀਆ 'ਤੇ ਬੱਸਾਂ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ। ਵੀਡੀਓਜ਼ ਵਾਇਰਲ ਹੋਣ ਦੇ ਬਹੁਤ ਕਾਰਨ ਹੁੰਦੇ ਹਨ। ਕਈ ਵੀਡੀਓਜ਼ ਵਿੱਚ ਬੱਸ ਦੇ ਅੰਦਰ ਬੈਠੇ ਲੋਕਾਂ ਦੀ ਸੀਟਾਂ ਕਾਰਨ ਲੜਾਈਆਂ ਹੋ ਜਾਂਦੀਆਂ ਹਨ ਤਾਂ ਕਈ ਵਾਰ ਬੱਸ ਦੀ ਤੇਜ਼ ਰਫਤਾਰ ਵੀਡੀਓ ਵਾਇਰਲ ਹੋਣ ਦਾ ਕਾਰਨ ਬਣ ਜਾਂਦੀ ਹੈ।

ਸੋਸ਼ਲ ਮੀਡੀਆ ‘ਤੇ ਆਏ ਦਿਨ ਅਲਗ-ਅਲਗ ਤਰ੍ਹਾਂ ਦਾ ਕੰਟੈਂਟ ਵਾਇਰਲ ਹੁੰਦਾ ਰਹਿੰਦਾ ਹੈ। ਕਦੇ ਕਿਸੇ ਅਨੋਖੇ ਜੁਗਾੜ ਦਾ ,ਲੜਾਈ , ਖੇਡ, ਰੇਸ ਆਦੀ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਇਕ ਬੱਸ ਅਤੇ ਟ੍ਰੇਨ ਦੇ Competition ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਕਦੋਂ ਅਤੇ ਕਿੱਥੇ ਦਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਲੋਕਾਂ ਨੇ ਵਾਇਰਲ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਖੂਬ ਮਜ਼ੇਦਾਰ ਕਮੈਂਟ ਕੀਤੇ ਹਨ।
ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਵਿਅਕਤੀ ਬੱਸ ਚਲਾ ਰਿਹਾ ਹੈ। ਸੜਕ ਦੇ ਨਾਲ ਇੱਕ ਰੇਲਵੇ ਟ੍ਰੈਕ ਵੀ ਹੈ ਜਿਸ ‘ਤੇ ਇੱਕ ਰੇਲਗੱਡੀ ਦੌੜਦੀ ਦਿਖਾਈ ਦੇ ਰਹੀ ਹੈ। ਰੇਲਗੱਡੀ ਦੀ ਸਪੀਡ ਨਾਲ ਤਾਂ ਹਰ ਕੋਈ ਜਾਣੂ ਹੈ। ਪਰ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਸ Driver ਕਿਵੇਂ ਟ੍ਰੇਨ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ ਇੰਸਟਾਗ੍ਰਾਮ ‘ਤੇ theindiansarcasm ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘Competition।’ ਖ਼ਬਰ ਲਿਖੇ ਜਾਣ ਤੱਕ, ਬਹੁਤ ਸਾਰੇ ਲੋਕਾਂ ਨੇ ਵੀਡੀਓ ਨੂੰ ਦੇਖਿਆ ਅਤੇ ਲਾਈਕ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਪੂਰਾ ਮਰਦ ਭਾਈਚਾਰਾ ਖੁਸ਼ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ – ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸਦੀ ਬੱਸ ਦਾ ਸਾਈਡ ਸ਼ੀਸ਼ਾ ਕਿਉਂ ਟੁੱਟਿਆ ਹੋਇਆ ਹੈ। ਤੀਜੇ ਯੂਜ਼ਰ ਨੇ ਲਿਖਿਆ- ਮੇਲ ਪੀਕ ਕੰਟੈਂਟ। ਕੁਝ ਯੂਜ਼ਰਸ ਨੇ ਹੱਸਦੇ ਹੋਏ ਇਮੋਜੀ ਵੀ ਸ਼ੇਅਰ ਕੀਤੇ ਹਨ।
ਇਹ ਵੀ ਪੜ੍ਹੋ- ਸੜਕ ਤੇ ਕੁੜੀਆਂ ਦੀ ਹੋਈ ਲੜਾਈ, Viral ਵੀਡੀਓ ਦੇਖ ਲੋਕਾਂ ਨੇ ਲਏ ਮਜ਼ੇ