AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੁੰਡੇ ਨੇ 7 ਕਤੂਰਿਆਂ ਨੂੰ ਜ਼ਿੰਦਾ ਸਾੜਿਆ, ਵੀਡੀਓ ਬਣਾ ਕੇ WhatsApp ‘ਤੇ ਕੀਤਾ ਵਾਇਰਲ

ਇੱਕ ਕਿਸ਼ੋਰ ਮੁੰਡੇ ਨੇ ਸੱਤ ਕਤੂਰੇ ਇੱਕ ਭੱਠੀ ਵਿੱਚ ਸੁੱਟ ਦਿੱਤੇ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ। ਇੰਨਾ ਹੀ ਨਹੀਂ ਬੱਚੇ ਨੇ ਇਸ ਦੀ ਵੀਡੀਓ ਬਣਾ ਕੇ ਵਟਸਐਪ 'ਤੇ ਵਾਇਰਲ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਲੜਕਾ ਨਾਬਾਲਗ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਜਾਣੋ ਕਿੱਥੇ ਹੋਇਆ ਜਾਨਵਰਾਂ ਨਾਲ ਬੇਰਹਿਮੀ ਦਾ ਇਹ ਘਿਨਾਉਣਾ ਕਾਰਾ...

ਮੁੰਡੇ ਨੇ 7 ਕਤੂਰਿਆਂ ਨੂੰ ਜ਼ਿੰਦਾ ਸਾੜਿਆ, ਵੀਡੀਓ ਬਣਾ ਕੇ WhatsApp 'ਤੇ ਕੀਤਾ ਵਾਇਰਲ
ਸੰਕੇਤਕ ਤਸਵੀਰ (Image Credit source: Pexels)
tv9-punjabi
| Updated On: 25 Oct 2024 19:26 PM IST

ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ 14 ਸਾਲਾ ਲੜਕੇ ਨੇ ਇੱਕ ਇੱਕ ਕਰਕੇ ਕਈ ਕਤੂਰਿਆਂ ਨੂੰ ਭੱਠੀ ਵਿੱਚ ਸੁੱਟ ਕੇ ਜ਼ਿੰਦਾ ਸਾੜ ਦਿੱਤਾ। ਇੰਨਾ ਹੀ ਨਹੀਂ ਲੜਕੇ ਨੇ ਇਸ ਦੀ ਵੀਡੀਓ ਵੀ ਰਿਕਾਰਡ ਕੀਤੀ, ਜਿਸ ਨੂੰ ਬਾਅਦ ‘ਚ ਉਸ ਨੇ ਆਪਣੇ ਦੋਸਤਾਂ ਨੂੰ ਵਟਸਐਪ ‘ਤੇ ਭੇਜ ਦਿੱਤਾ। ਬ੍ਰਾਜ਼ੀਲ ‘ਚ ਵਾਪਰਿਆ ਜਾਨਵਰਾਂ ‘ਤੇ ਜ਼ੁਲਮ ਦਾ ਇਹ ਘਿਨੌਣਾ ਕਾਰਾ ਦੇਖ-ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਡੇਲੀਮੇਲ ‘ਚ ਛਪੀ ਰਿਪੋਰਟ ਮੁਤਾਬਕ ਲੜਕੇ ਵੱਲੋਂ ਬਣਾਈ ਗਈ ਵੀਡੀਓ ‘ਚ ਉਹ ਦਰਵਾਜ਼ਾ ਖੋਲ੍ਹ ਕੇ ਬਲਦੀ ਭੱਠੀ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਬੈਗ ਵਿੱਚੋਂ ਇੱਕ-ਇੱਕ ਕਰਕੇ ਕਈ ਕਤੂਰੇ ਕੱਢ ਲੈਂਦਾ ਹੈ। ਦਿਲ ਦਹਿਲਾਉਣ ਵਾਲੀ ਵੀਡੀਓ ਵਿੱਚ ਮੁੰਡਾ ਘੱਟੋ-ਘੱਟ ਸੱਤ ਕਤੂਰੇ ਗਿਣਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਜਾਨਵਰਾਂ ਦੀਆਂ ਚੀਕਾਂ ਵਿਚਕਾਰ ਉਹ ਇੱਕ-ਇੱਕ ਕਰਕੇ ਉਨ੍ਹਾਂ ਨੂੰ ਅੱਗ ਵਿਚ ਸੁੱਟਦਾ ਨਜ਼ਰ ਆ ਰਿਹਾ ਹੈ।

ਇਹ ਘਟਨਾ ਦੱਖਣੀ ਬ੍ਰਾਜ਼ੀਲ ਦੇ ਸਾਂਤਾ ਕੈਟਰੀਨਾ ਸੂਬੇ ਦੇ ਵਿਡਾਲ ਰਾਮੋਸ ਸ਼ਹਿਰ ਦੀ ਹੈ। ਰਿਪੋਰਟ ਮੁਤਾਬਕ ਲੜਕੇ ਨੇ ਆਪਣੀ ਘਿਨਾਉਣੀ ਹਰਕਤ ਦੀ ਵੀਡੀਓ ਬਣਾ ਕੇ ਆਪਣੇ ਦੋਸਤਾਂ ਨੂੰ ਵਟਸਐਪ ‘ਤੇ ਭੇਜ ਦਿੱਤੀ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ 17 ਅਕਤੂਬਰ ਨੂੰ ਘਟਨਾ ਦੀ ਵੀਡੀਓ ਵਾਇਰਲ ਹੋਣ ‘ਤੇ ਸੈਂਟਾ ਕੈਟਰੀਨਾ ਪੁਲਿਸ ਹਰਕਤ ‘ਚ ਆ ਗਈ ਅਤੇ ਇਕ ਯੂਨਿਟ ਨੂੰ ਲੜਕੇ ਦੇ ਘਰ ਭੇਜਿਆ ਗਿਆ। ਸੀਐਨਐਨ ਨਾਲ ਗੱਲ ਕਰਦਿਆਂ ਪੁਲਿਸ ਅਧਿਕਾਰੀ ਆਰਮੋ ਸੇਨੇਮ ਨੇ ਕਿਹਾ, ਕਿਉਂਕਿ ਵੀਡੀਓ ਪਹਿਲਾਂ ਦਾ ਹੈ, ਇਸ ਲਈ ਘਟਨਾ ਦਾ ਕੋਈ ਸਬੂਤ ਨਹੀਂ ਹੈ। ਪਰ ਇਸ ਸਬੰਧੀ ਸਿਵਲ ਪੁਲੀਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਤੂਰੇ ਨੂੰ ਬੇਰਹਿਮੀ ਨਾਲ ਮਾਰਨ ਦਾ ਫੈਸਲਾ ਲੜਕੇ ਨੇ ਖੁਦ ਲਿਆ ਸੀ ਜਾਂ ਕੀ ਉਸਨੂੰ ਅਜਿਹਾ ਕਰਨ ਲਈ ਉਕਸਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਲੜਕਾ ਨਾਬਾਲਗ ਹੈ, ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ‘ਤੇ ਦੋਸ਼ ਲਗਾਇਆ ਜਾ ਸਕਦਾ ਹੈ। ਪਰ ਬਾਲ ਅਤੇ ਕਿਸ਼ੋਰ ਐਕਟ ਦੇ ਤਹਿਤ ਉਸ ਵਿਰੁੱਧ ਸਮਾਜਿਕ ਅਤੇ ਵਿਦਿਅਕ ਕਾਰਵਾਈ ਕੀਤੀ ਜਾ ਸਕਦੀ ਹੈ।

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...