Shocking Video: ‘ਤੇਰਾ ਬਾਪ ਦਿੰਦਾ ਹੈ ਗੈਸ? ਆਟੋ ਚਾਲਕ ਨੇ ਕੁੜੀ ਨੂੰ ਮਾਰਿਆ ਜੋਰਦਾਰ ਥੱਪੜ’, VIDEO ਵਾਇਰਲ
Auto Driver Misbehaved Girls Viral Video: ਹੈਰਾਨ ਕਰਨ ਵਾਲਾ ਇਹ ਮਾਮਲਾ ਬੇਂਗਲੁਰੂ ਦਾ ਹੈ। ਵਾਇਰਲ ਹੋਈ ਵੀਡੀਓ 'ਚ ਆਟੋ ਚਾਲਕ ਲੜਕੀ 'ਤੇ ਹੱਥ ਚੁੱਕਦਾ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ 'ਓਲਾ' ਵਰਗੀਆਂ ਰਾਈਡ-ਸ਼ੇਅਰਿੰਗ ਕੰਪਨੀਆਂ 'ਤੇ ਵੀ ਸਵਾਲ ਉਠਾ ਰਹੇ ਹਨ ਕਿ ਕੀ ਉਹ ਆਪਣੇ ਡਰਾਈਵਰਾਂ ਦੇ ਬੈਕਗ੍ਰਾਊਂਡ ਦੀ ਸਹੀ ਢੰਗ ਨਾਲ ਜਾਂਚ ਕਰਦੀਆਂ ਹਨ ਜਾਂ ਨਹੀਂ।
ਇਹ ਘਟਨਾ ਬੇਹੱਦ ਚਿੰਤਾਜਨਕ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪੈਦਾ ਕਰਦੀ ਹੈ। ਮਾਮਲਾ ਬੇਂਗਲੁਰੂ ਦਾ ਹੈ, ਜਿੱਥੇ ਇਕ ਆਟੋ ਚਾਲਕ ਦੋ ਲੜਕੀਆਂ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਹੱਥੋਪਾਈ ਤੇ ਨਿੱਤਰ ਆਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਈਡ ਕੈਂਸਿਲ ਕਰਨ ਤੋਂ ਬਾਅਦ ਆਟੋ ਚਾਲਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਇਕ ਲੜਕੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਗੁੱਸੇ ‘ਚ ਹਨ।
ਵਾਇਰਲ ਹੋ ਰਹੀ ਵੀਡੀਓ ਮੁਤਾਬਕ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਰਾਈਡ ਕੈਂਸਲ ਕਰਨ ‘ਤੇ ਆਟੋ ਚਾਲਕ ਨੇ ਕੁੜੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਹੁਣ ਬੈਂਗਲੁਰੂ ਪੁਲਿਸ ਤੋਂ ਆਟੋ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
‘ਤੇਰਾ ਬਾਪ ਦਿੰਦਾ ਹੈ ਗੈਸ?’
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਆਟੋ ਚਾਲਕ ਦੂਜੇ ਆਟੋ ‘ਚ ਬੈਠੀਆਂ ਲੜਕੀਆਂ ਨਾਲ ਉੱਚੀ ਆਵਾਜ਼ ‘ਚ ਗੱਲ ਕਰ ਰਿਹਾ ਹੈ। ਇਸ ਦੌਰਾਨ ਲੜਕੀਆਂ ਕਹਿੰਦੀਆਂ ਹਨ ਕਿ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਇਸ ‘ਤੇ ਆਟੋ ਚਾਲਕ ਗੁੱਸੇ ‘ਚ ਕਹਿੰਦਾ ਹੈ, ‘ਗੈਸ ਤੇਰਾ ਬਾਪ ਦਿੰਦਾ ਹੈ ਕੀ?’ ਤਾਂ ਇਕ ਲੜਕੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਦੁਰਵਿਵਹਾਰ ਕਰਦਾ ਰਿਹਾ ਤਾਂ ਉਹ ਪੁਲਿਸ ਨੂੰ ਸ਼ਿਕਾਇਤ ਕਰੇਗੀ।
ਹੈਰਾਨੀ ਦੀ ਗੱਲ ਇਹ ਹੈ ਕਿ ਆਟੋ ਚਾਲਕ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਮਾਮਲੇ ਨੂੰ ਹਲਕੇ ਵਿੱਚ ਲੈਂਦਿਆਂ ਕਿਹਾ, ਹਾਂ ਤਾਂ ਪੁਲਿਸ ਕੋਲ ਜਾਉ। ਵੀਡੀਓ ‘ਚ ਲੜਕੀ ਨੂੰ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਰਾਈਡ ਕੈਂਸਿਲ ਕਰਕੇ ਉਸ ਨੇ ਕਿਹੜੀ ਗਲਤੀ ਕੀਤੀ ਹੈ। ਤੁਸੀਂ ਵੀ ਤਾਂ ਸਾਡੀ ਰਾਈਡ ਕੈਂਸਿਲ ਕਰਦੇ ਹੋ। ਇਸ ਤੋਂ ਬਾਅਦ ਆਟੋ ਚਾਲਕ ਲੜਕੀ ਨੂੰ ਥੱਪੜ ਮਾਰ ਦਿੰਦਾ ਹੈ। ਫਿਰ ਕੁਝ ਹੀ ਦੇਰ ਵਿਚ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ।
ਇੱਥੇ ਦੇਖੋ ਵੀਡੀਓ
The safety of women is of utmost importance. If, in broad daylight, this individual was able to assault two women merely for canceling a ride due to an issue, one can only imagine the potential dangers he could pose in more secluded settings. Bangalore City Police, it is pic.twitter.com/FVikEPcoJH
ਇਹ ਵੀ ਪੜ੍ਹੋ
— Karnataka Portfolio (@karnatakaportf) September 5, 2024
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ‘ਓਲਾ’ ਵਰਗੀਆਂ ਰਾਈਡ-ਸ਼ੇਅਰਿੰਗ ਕੰਪਨੀਆਂ ‘ਤੇ ਵੀ ਸਵਾਲ ਉਠਾ ਰਹੇ ਹਨ ਕਿ ਕੀ ਉਹ ਆਪਣੇ ਡਰਾਈਵਰਾਂ ਦੀ ਬੈਕਗ੍ਰਾਊਂਡ ਦੀ ਠੀਕ ਤਰ੍ਹਾਂ ਨਾਲ ਜਾਂਚ ਕਰਦੇ ਹਨ ਜਾਂ ਨਹੀਂ। ਲੋਕ ਬੈਂਗਲੁਰੂ ਪੁਲਿਸ ਤੋਂ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।