AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Post: ਵਿਦੇਸ਼ ਦੀ ਮਹਿੰਗੀ ਪੜ੍ਹਾਈ ਦਾ ਹੈਰਾਨ ਕਰਨ ਵਾਲਾ ਸੱਚ, 50 ਲੱਖ ਖਰਚਣ ਤੋਂ ਬਾਅਦ ਮਿਲੀ ਨੌਕਰੀ, ਫਿਰ ਵੀ ਜੇਬ ‘ਚ ਨਹੀਂ ਬਚਦਾ ਪੈਸਾ

Financial Planning: ਵਿਦੇਸ਼ ਵਿੱਚ ਪੜ੍ਹਾਈ ਲਈ 50 ਲੱਖ ਰੁਪਏ ਖਰਚ ਕਰਕੇ ਟੋਰਾਂਟੋ ਪਹੁੰਚੇ ਨੌਜਵਾਨ ਨੂੰ 55 ਹਜ਼ਾਰ CAD ਦੀ ਨੌਕਰੀ ਮਿਲੀ, ਪਰ ਟੈਕਸ, ਕਿਰਾਏ ਅਤੇ ਹੋਰ ਖਰਚਿਆਂ ਤੋਂ ਬਾਅਦ ਬਚਤ ਬਹੁਤ ਘੱਟ ਰਹਿ ਗਈ।

Viral Post: ਵਿਦੇਸ਼ ਦੀ ਮਹਿੰਗੀ ਪੜ੍ਹਾਈ ਦਾ ਹੈਰਾਨ ਕਰਨ ਵਾਲਾ ਸੱਚ, 50 ਲੱਖ ਖਰਚਣ ਤੋਂ ਬਾਅਦ ਮਿਲੀ ਨੌਕਰੀ, ਫਿਰ ਵੀ ਜੇਬ 'ਚ ਨਹੀਂ ਬਚਦਾ ਪੈਸਾ
ਵਿਦੇਸ਼ ਜਾਣ ਤੋਂ ਬਾਅਦ ਵੀ ਜੇਬ ‘ਚ ਨਹੀਂ ਬਚਦਾ ਪੈਸਾ
tv9-punjabi
| Published: 14 Aug 2026 10:15 AM IST
Share

ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਅਤੇ ਫਿਰ ਲੱਖਾਂ ਰੁਪਏ ਦਾ ਪੈਕੇਜ ਹਾਸਲ ਕਰਨਾ ਅੱਜ ਦੇ ਨੌਜਵਾਨਾਂ ਦੇ ਵੱਡੇ ਸੁਪਨਿਆਂ ਵਿੱਚ ਸ਼ਾਮਲ ਹੈ। ਖ਼ਾਸ ਕਰਕੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਤੋਂ ਬਾਅਦ ਚੰਗੀ ਨੌਕਰੀ ਮਿਲਣ ਦੀ ਉਮੀਦ ਵਿੱਚ ਕਈ ਪਰਿਵਾਰ ਆਪਣੀ ਸਾਲਾਂ ਦੀ ਜਮ੍ਹਾ-ਪੂੰਜੀ ਤੱਕ ਲਗਾ ਦਿੰਦੇ ਹਨ। ਪਰ ਵਿਦੇਸ਼ ਜਾਣ ਤੋਂ ਪਹਿਲਾਂ ਸਿਰਫ਼ ਕਮਾਈ ਦਾ ਅੰਕੜਾ ਦੇਖਣਾ ਹੀ ਕਾਫ਼ੀ ਨਹੀਂ ਹੈ। ਉੱਥੇ ਟੈਕਸ, ਕਿਰਾਇਆ ਅਤੇ ਰੋਜ਼ਾਨਾ ਦੇ ਖਰਚਿਆਂ ਤੋਂ ਬਾਅਦ ਹੱਥ ਵਿੱਚ ਕਿੰਨਾ ਪੈਸਾ ਬਚਦਾ ਹੈ, ਇਸ ਦਾ ਹਿਸਾਬ ਵੀ ਉਨਾ ਹੀ ਜ਼ਰੂਰੀ ਹੈ।

ਇਸੇ ਗੱਲ ਨੂੰ ਲੈ ਕੇ ਵੈਲਥ ਐਡਵਾਈਜ਼ਰ ਹਰਸ਼ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਇੱਕ ਮਾਮਲਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਦੋਸਤ ਦੇ ਪਰਿਵਾਰ ਨੇ ਪੁੱਤਰ ਦੀ ਮਾਸਟਰ ਡਿਗਰੀ ਦੀ ਪੜ੍ਹਾਈ ਲਈ 15 ਸਾਲ ਪੁਰਾਣੀ ਐੱਫਡੀ (FD) ਤੱਕ ਤੁੜਵਾ ਦਿੱਤੀ। ਪਰਿਵਾਰ ਨੇ ਕਰੀਬ 50 ਲੱਖ ਰੁਪਏ ਖਰਚ ਕੀਤੇ ਅਤੇ ਪੁੱਤਰ ਪੜ੍ਹਾਈ ਲਈ ਟੋਰਾਂਟੋ ਪਹੁੰਚ ਗਿਆ। ਉਸ ਸਮੇਂ ਸ਼ਾਇਦ ਪਰਿਵਾਰ ਨੂੰ ਉਮੀਦ ਰਹੀ ਹੋਵੇਗੀ ਕਿ ਡਿਗਰੀ ਪੂਰੀ ਹੋਣ ਤੋਂ ਬਾਅਦ ਚੰਗੀ ਨੌਕਰੀ ਮਿਲੇਗੀ ਅਤੇ ਕੁਝ ਹੀ ਸਾਲਾਂ ਵਿੱਚ ਕੀਤਾ ਗਿਆ ਪੂਰਾ ਖਰਚਾ ਵਾਪਸ ਕਮਾ ਲਿਆ ਜਾਵੇਗਾ।

ਖਰਚਿਆਂ ਨੇ ਕਮਾਈ ਦਾ ਵੱਡਾ ਹਿੱਸਾ ਕਰ ਦਿੱਤਾ ਖ਼ਤਮ

ਡਿਗਰੀ ਪੂਰੀ ਕਰਨ ਤੋਂ ਬਾਅਦ ਨੌਜਵਾਨ ਨੂੰ ਟੋਰਾਂਟੋ ਵਿੱਚ ਕਰੀਬ 55 ਹਜ਼ਾਰ ਕੈਨੇਡੀਅਨ ਡਾਲਰ ਸਾਲਾਨਾ ਦੀ ਨੌਕਰੀ ਮਿਲ ਵੀ ਗਈ। ਸੁਣਨ ਵਿੱਚ ਇਹ ਰਕਮ ਕਾਫ਼ੀ ਚੰਗੀ ਲੱਗਦੀ ਹੈ, ਪਰ ਅਸਲ ਤਸਵੀਰ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਕਮਾਈ ਵਿੱਚੋਂ ਟੈਕਸ, ਘਰ ਦਾ ਕਿਰਾਇਆ, ਖਾਣ-ਪੀਣ ਦਾ ਖਰਚਾ, ਟਰਾਂਸਪੋਰਟ ਅਤੇ ਹੋਰ ਜ਼ਰੂਰੀ ਖਰਚੇ ਕੱਢ ਦਿੱਤੇ ਜਾਂਦੇ ਹਨ।

ਹਰਸ਼ ਗੁਪਤਾ ਦੇ ਮੁਤਾਬਕ, ਇਨ੍ਹਾਂ ਸਾਰੇ ਖਰਚਿਆਂ ਤੋਂ ਬਾਅਦ ਨੌਜਵਾਨ ਦੀ ਬਚਤ ਇੰਨੀ ਘੱਟ ਰਹਿ ਜਾਂਦੀ ਹੈ ਕਿ ਭਾਰਤ ਦੇ ਕਿਸੇ ਛੋਟੇ ਸ਼ਹਿਰ ਵਿੱਚ ਮਿਲਣ ਵਾਲੀ ਆਮ ਨੌਕਰੀ ਕਰਨ ‘ਤੇ ਵੀ ਸ਼ਾਇਦ ਇਸ ਤੋਂ ਜ਼ਿਆਦਾ ਪੈਸਾ ਬਚਾਇਆ ਜਾ ਸਕਦਾ ਹੈ। ਯਾਨੀ ਵਿਦੇਸ਼ ਵਿੱਚ ਜ਼ਿਆਦਾ ਤਨਖ਼ਾਹ ਮਿਲਣ ਦੇ ਬਾਵਜੂਦ ਜ਼ਿਆਦਾ ਬਚਤ ਹੋਣਾ ਜ਼ਰੂਰੀ ਨਹੀਂ ਹੈ।

ਉਨ੍ਹਾਂ ਨੇ ਇਹ ਵੀ ਸਵਾਲ ਉਠਾਇਆ ਕਿ ਜੇਕਰ ਪਰਿਵਾਰ ਨੇ ਉਹੀ 50 ਲੱਖ ਰੁਪਏ ਭਾਰਤ ਵਿੱਚ ਨਿਵੇਸ਼ ਕੀਤੇ ਹੁੰਦੇ ਤਾਂ ਸ਼ਾਇਦ ਲੰਬੇ ਸਮੇਂ ਵਿੱਚ ਉਨ੍ਹਾਂ ਦੀ ਆਰਥਿਕ ਸਥਿਤੀ ਜ਼ਿਆਦਾ ਮਜ਼ਬੂਤ ਹੁੰਦੀ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਹਰ ਕਿਸੇ ਲਈ ਗਲਤ ਫ਼ੈਸਲਾ ਹੈ। ਅਸਲ ਗੱਲ ਇਹ ਹੈ ਕਿ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਫੀਸ, ਨੌਕਰੀ ਦੇ ਮੌਕੇ, ਟੈਕਸ, ਕਿਰਾਇਆ, ਰੋਜ਼ਾਨਾ ਦੇ ਖਰਚੇ ਅਤੇ ਸੰਭਾਵਿਤ ਬਚਤ ਦਾ ਪੂਰਾ ਹਿਸਾਬ ਲਗਾਇਆ ਜਾਵੇ।

ਇੰਸਟਾਗ੍ਰਾਮ ‘ਤੇ plotlandguide ਅਕਾਊਂਟ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਬਹਿਸ ਸ਼ੁਰੂ ਹੋ ਗਈ। ਕੁਝ ਲੋਕਾਂ ਨੇ ਕਿਹਾ ਕਿ ਇੰਨੀ ਵੱਡੀ ਰਕਮ ਖਰਚ ਕਰਨ ਤੋਂ ਪਹਿਲਾਂ ਪੂਰਾ ਵਿੱਤੀ ਪਲਾਨ ਬਣਾਉਣਾ ਜ਼ਰੂਰੀ ਹੈ। ਉੱਥੇ ਹੀ ਕੁਝ ਯੂਜ਼ਰਾਂ ਦਾ ਮੰਨਣਾ ਸੀ ਕਿ ਅੱਜ ਦੇ ਸਮੇਂ ਵਿੱਚ ਵਿਦੇਸ਼ੀ ਡਿਗਰੀ ਦੇ ਪਿੱਛੇ ਸਿਰਫ਼ ਚੰਗੀ ਤਨਖ਼ਾਹ ਦੀ ਉਮੀਦ ਵਿੱਚ ਇੰਨੀ ਵੱਡੀ ਰਕਮ ਖਰਚ ਕਰਨਾ ਹਮੇਸ਼ਾ ਸਮਝਦਾਰੀ ਨਹੀਂ ਹੈ।

ਇੱਥੇ ਦੇਖੋ ਪੋਸਟ

View this post on Instagram

A post shared by Harsh Gupta (@plotlandguide)

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...