Ajab-Gajab News: ਇਹ ਮਹਿਲਾ ਟਰੱਕ ਡਰਾਈਵਰ ਹੈ ਇਨ੍ਹੀ ਖੂਬਸੂਰਤ ਕਿ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ ਲੋਕ

Updated On: 

15 Nov 2023 16:26 PM

Ajab-Gajab: ਬ੍ਰਿਟੇਨ ਦੀ ਰਹਿਣ ਵਾਲੀ ਨਿਕੋਲ ਇਕ ਟਰੱਕ ਡਰਾਈਵਰ ਹੈ। ਉਨ੍ਹਾਂ ਨੂੰ 'ਦੁਨੀਆ ਦੀ ਸਭ ਤੋਂ ਖੂਬਸੂਰਤ ਟਰੱਕ ਡਰਾਈਵਰ' ਮੰਨਿਆ ਜਾਂਦਾ ਹੈ। ਕਰੀਬ ਸੱਤ ਸਾਲ ਫੌਜ ਵਿੱਚ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੇ ਟਰੱਕ ਡਰਾਈਵਰ ਵਜੋਂ ਆਪਣਾ ਨਵਾਂ ਕੈਰੀਅਰ ਸ਼ੁਰੂ ਕੀਤਾ ਅਤੇ ਹੁਣ ਉਹ ਆਪਣੀਆਂ ਹੌਟ ਤਸਵੀਰਾਂ ਵੇਚ ਕੇ ਪੈਸੇ ਵੀ ਕਮਾ ਰਹੀ ਹੈ।

Ajab-Gajab News: ਇਹ ਮਹਿਲਾ ਟਰੱਕ ਡਰਾਈਵਰ ਹੈ ਇਨ੍ਹੀ ਖੂਬਸੂਰਤ ਕਿ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ ਲੋਕ

Photo: Instagram/truckerbaddie94 (tv9hindi.com)

Follow Us On

ਕੁਝ ਕੰਮ ਅਜਿਹੇ ਹੁੰਦੇ ਹਨ ਜੋ ਆਮ ਤੌਰ ‘ਤੇ ਮਰਦਾਂ ਲਈ ਢੁਕਵੇ ਮੰਨੇ ਜਾਂਦੇ ਹਨ, ਜਿਵੇਂ ਕਿ ਇਲੈਕਟ੍ਰੀਸ਼ੀਅਨ ਜਾਂ ਟਰੱਕ ਡਰਾਈਵਰ ਦਾ ਕੰਮ। ਤੁਸੀਂ ਦੇਖਿਆ ਹੋਵੇਗਾ ਕਿ ਇਹ ਨੌਕਰੀਆਂ ਜ਼ਿਆਦਾਤਰ ਮਰਦ ਹੀ ਕਰਦੇ ਹਨ ਪਰ ਹੁਣ ਔਰਤਾਂ ਵੀ ਅਜਿਹੀਆਂ ਨੌਕਰੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ, ਖਾਸ ਤੌਰ ‘ਤੇ ਵਿਦੇਸ਼ਾਂ ‘ਚ। ਉਹ ਬਿਜਲੀ ਦੇ ਨੁਕਸ ਠੀਕ ਕਰਨ ਦਾ ਕੰਮ ਵੀ ਕਰ ਰਹੀਆਂ ਹਨ ਅਤੇ ਟਰੱਕ ਵੀ ਚਲਾ ਰਹੀਆਂ ਹਨ। ਅਜਿਹੀ ਹੀ ਇਕ ਔਰਤ ਹੈ ਬ੍ਰਿਟੇਨ ਦੀ ਰਹਿਣ ਵਾਲੀ ਨਿਕੋਲ, ਜੋ ਕਿ ਟਰੱਕ ਡਰਾਈਵਰ (Truck Driver) ਹੈ। ਜਦੋਂ ਉਹ ਟਰੱਕ ਲੈ ਕੇ ਸੜਕਾਂ ‘ਤੇ ਨਿਕਲਦੀ ਹੈ ਤਾਂ ਲੋਕ ਉਨ੍ਹਾਂ ਨੂੰ ਦੇਖਦੇ ਹੀ ਰਹਿ ਜਾਂਦੇ ਹਨ। ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਟਰੱਕ ਡਰਾਈਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜ਼ਾਹਿਰ ਹੈ ਕਿ ਜਦੋਂ ਕੋਈ ਵਿਅਕਤੀ ਕੁਝ ਵੱਖਰਾ ਕਰਨ ਬਾਰੇ ਸੋਚਦਾ ਹੈ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਤਾਂ ਉਡਾਉਂਦੇ ਹੀ ਹਨ, ਅਜਿਹਾ ਹੀ ਕੁਝ ਨਿਕੋਲ ਨਾਲ ਹੋਇਆ। ਜਦੋਂ ਉਨ੍ਹਾਂ ਨੇ ਟਰੱਕ ਡਰਾਈਵਰ ਵਜੋਂ ਕਰੀਅਰ ਬਣਾਉਣ ਬਾਰੇ ਸੋਚਿਆ ਤਾਂ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ, ਪਰ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਉਨ੍ਹਾਂ ਨੇ ਆਪਣੇ ਕਰੀਅਰ ਬਾਰੇ ਸੋਚਿਆ ਅਤੇ ਟਰੱਕ ਚਲਾਉਣ ਲਈ ਨਿਕਲ ਪਈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਨਿਕੋਲ ਪਹਿਲਾਂ ਫੌਜ ਵਿੱਚ ਸੀ ਅਤੇ ਉਨ੍ਹਾਂ ਨੇ ਫੌਜ ਛੱਡ ਕੇ ਟਰੱਕ ਡਰਾਈਵਿੰਗ ਨੂੰ ਆਪਣਾ ਕਰੀਅਰ ਚੁਣਿਆ ਹੈ।

7 ਸਾਲ ਫੌਜ ਵਿੱਚ ਕੀਤਾ ਕੰਮ

ਰਿਪੋਰਟਾਂ ਮੁਤਾਬਕ 29 ਸਾਲਾ ਨਿਕੋਲ ਮਹਿਜ਼ 16 ਸਾਲ ਦੀ ਉਮਰ ‘ਚ ਫੌਜ ‘ਚ ਭਰਤੀ ਹੋਈ ਸੀ, ਜਿੱਥੇ ਉਨ੍ਹਾਂ ਨੇ ਕਰੀਬ 7 ਸਾਲ ਫੌਜੀ ਵਜੋਂ ਦੇਸ਼ ਦੀ ਸੇਵਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ ਅਤੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਦੂਜਿਆਂ ਲਈ ਟਰੱਕ ਡਰਾਈਵਰ ਵਜੋਂ ਕੰਮ ਕਰਦੀ ਸੀ, ਪਰ ਹੁਣ ਉਨ੍ਹਾਂ ਨੇ ਆਪਣਾ ਟਰੱਕ ਖਰੀਦ ਲਿਆ ਹੈ। ਹੁਣ ਨਿਕੋਲ ਇੱਕ ਟਰੱਕ ਡਰਾਈਵਰ ਹੈ ਅਤੇ ਇੱਕ ਟਰੱਕ ਦੀ ਮਾਲਕਨ ਵੀ।

ਹੌਟ ਤਸਵੀਰਾਂ ਵੇਚ ਕੇ ਵੀ ਕਮਾਉਂਦੀ ਹੈ ਪੈਸੇ

ਹਾਲਾਂਕਿ ਟਰੱਕ ਡ੍ਰਾਈਵਿੰਗ ਹੀ ਨਿਕੋਲ ਦੀ ਆਮਦਨ ਦਾ ਇਕਲੌਤਾ ਸਰੋਤ ਨਹੀਂ ਹੈ, ਪਰ ਉਹ ਆਪਣੀਆਂ ਹੌਟ ਤਸਵੀਰਾਂ OnlyFans ‘ਤੇ ਵੀ ਵੇਚਦੀ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਕੰਮ ਹਮੇਸ਼ਾ ਲਈ ਨਹੀਂ ਕਰਨਾ ਚਾਹੁੰਦੀ, ਸਗੋਂ ਉਹ ਆਪਣੀ ਟਰਾਂਸਪੋਰਟ ਕੰਪਨੀ ਚਲਾਉਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਪੈਸੇ ਇਕੱਠੇ ਕਰ ਰਹੀ ਹੈ। ਇਸ ਕੰਮ ਵਿੱਚ ਉਨ੍ਹਾਂ ਦਾ ਬੁਆਏਫ੍ਰੈਂਡ ਬੇਨ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ, ਜੋ ਆਪ ਵੀ ਇੱਕ ਟਰੱਕ ਡਰਾਈਵਰ ਹੈ।