OMG! ਸ਼ਖਸ ਨੇ ਬਣਾਈ ਅਜਿਹੀ ਰੀਲ, Video ਦੇਖ ਲੋਕ ਹੋਏ ਹੈਰਾਨ, ਬੋਲੇ- “ਅਸੰਭਵ!”
ਸ਼ੁਰੂ ਵਿੱਚ ਹਰ ਕੋਈ ਸੋਚ ਰਿਹਾ ਸੀ ਕਿ ਇਹ ਵੀਡੀਓ ਐਡੀਟਿੰਗ ਜਾਂ ਗ੍ਰਾਫਿਕਸ ਦਾ ਕੰਮ ਹੈ, ਕਿਉਂਕਿ ਕੋਈ ਸ਼ਖਸ ਇਸ ਤਰ੍ਹਾਂ ਕਿਵੇਂ ਚੱਲ ਸਕਦਾ ਹੈ? ਪਰ ਇੱਕ ਵਾਰ ਜਦੋਂ ਆਪਟੀਕਲ ਇਲਯੂਜਨ ਦਾ ਪਰਦਾਫਾਸ਼ ਹੋਇਆ, ਤਾਂ ਲੋਕ ਉਸ ਤੋਂ ਬਾਅਦ ਸੀਨ ਦੇਖ ਕੇ ਹੈਰਾਨ ਰਹਿ ਗਏ।
Image Credit source: Instagram/@maximum_manthan
ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਇੰਟਰਨੈੱਟ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲੀ ਨਜ਼ਰ ‘ਤੇ ਅਜਿਹਾ ਲੱਗਦਾ ਹੈ ਜਿਵੇਂ ਸ਼ਖਸ ਦਾ ਸਰੀਰ ਅੱਧਾ ਕੱਟਿਆ ਹੋਵੇ ਅਤੇ ਉਸ ਦੇ ਦੋ ਹਿੱਸੇ ਹੋਏ ਹੋਣ। ਇਹ ਨਜ਼ਾਰਾ ਇੰਨਾ ਅਜੀਬ ਹੈ ਕਿ ਦਰਸ਼ਕ ਵੀ ਕਹਿ ਰਹੇ ਹਨ “ਇਹ ਅਸੰਭਵ ਹੈ” ।
ਸ਼ੁਰੂ ਵਿੱਚ ਸਾਰਿਆਂ ਨੇ ਸੋਚਿਆ ਕਿ ਵੀਡੀਓ ਐਡੀਟਿੰਗ ਜਾਂ ਗ੍ਰਾਫਿਕਸ ਦਾ ਕੰਮ ਹੈ, ਕਿਉਂਕਿ ਕੋਈ ਇਨਸਾਨ ਇਸ ਤਰ੍ਹਾਂ ਕਿਵੇਂ ਤੁਰ ਸਕਦਾ ਹੈ? ਵੀਡੀਓ ਦੇਖ ਕੇ ਇੰਝ ਲੱਗਦਾ ਹੈ। ਜਿਵੇਂ ਸ਼ਖਸ ਨੇ ਆਪਣਾ ਧੜ ਆਪਣੀਆਂ ਲੱਤਾਂ ਤੋਂ ਵੱਖ ਕਰ ਲਿਆ ਹੋਵੇ ਅਤੇ ਆਪਣੀ ਲੱਤ ਨੂੰ ਇਸ ਤਰ੍ਹਾਂ ਚੁੱਕ ਕੇ ਤੁਰ ਰਿਹਾ ਹੋਵੇ ਜਿਵੇਂ ਇਹ ਕਿਸੇ ਹੋਰ ਦੀ ਲੱਤਾ ਹੋਣ।
ਪਰ ਜਿਵੇਂ ਹੀ ਰੀਲ ਦਾ ਅਗਲਾ ਦ੍ਰਿਸ਼ ਸਾਹਮਣੇ ਆਉਂਦਾ ਹੈ ਅਤੇ ਆਪਟੀਕਲ ਇਲਯੂਜਨ ਬਾਰੇ ਪਤਾ ਲੱਗਦਾ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਸ਼ਖਸ ਨੇ ਇਸ ਭਰਮ ਨੂੰ ਪੈਦਾ ਕਰਨ ਲਈ ਆਪਣੀ ਜੀਨਸ ਨੂੰ ਬਹੁਤ ਧਿਆਨ ਨਾਲ ਅਤੇ ਸੋਚ-ਸਮਝ ਕੇ ਡਿਜ਼ਾਈਨ ਕੀਤਾ ਸੀ।
ਇਹ ਵੀ ਦੇਖੋ:Shocking Viral: ਮੌਤ ਦੇ ਮੂੰਹ ਵਿੱਚ 4 ਘੰਟੇ! ਭੁੱਖੇ ਬਾਘ ਤੋਂ ਸ਼ਖਸ ਨੇ ਇੰਝ ਬਚਾਈ ਜਾਨ, Video ਵੇਖ ਕੇ ਉੱਡ ਜਾਣਗੇ ਹੋਸ਼ਵੀਡੀਓ ਵਿੱਚ ਤੁਸੀਂ ਸ਼ਖਸ ਦੀ ਜੀਨਸ ਡਿਜ਼ਾਈਨ ਦੇਖੋਗੇ ਤਾਂ ਉਸਨੇ ਆਪਣੀ ਕਮਰ ਤੋਂ ਇੱਕ ਫੁੱਟ ਹੇਠਾਂ ਕੱਟਆਉਟ ਨਾਲ ਤਿਆਰ ਕੀਤਾ ਹੈ। ਇਸ ਨਾਲ ਇਹ ਭਰਮ ਪੈਦਾ ਹੁੰਦਾ ਹੈ ਕਿ ਜਦੋਂ ਉਹ ਆਪਣੀ ਲੱਤ ਨੂੰ ਕਮਰ ਦੇ ਨਾਲ ਫੜ ਕੇ ਤੁਰ ਰਿਹਾ ਹੈ ।
ਇਸ ਸ਼ਾਨਦਾਰ ਰੀਲ ਨੂੰ ਇੰਸਟਾਗ੍ਰਾਮ ‘ਤੇ @maximum_manthan ਨਾਮ ਦੇ ਅਕਾਊਂਟ ਵਲੋਂ ਸ਼ੇਅਰ ਕੀਤਾ ਗਿਆ ਸੀ। ਯੂਜ਼ਰ ਨੇ ਇਸਦਾ ਕੈਪਸ਼ਨ ਦਿੱਤਾ ” ਇਹ ਸਹੀ ਹੈ, ਗੁਰੂ” । ਇਹ ਵੀਡੀਓ ਇੰਟਰਨੈੱਟ ‘ਤੇ ਹਿੱਟ ਹੋ ਗਿਆ ਹੈ ।ਜਿਸ ਨੂੰ 78 ਲੱਖ ਤੋਂ ਵੱਧ ਵਿਊਜ਼ ਅਤੇ 19 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
