ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

WhatsApp Video Call Scam: ਫੋਨ ਚੁੱਕਦੇ ਹੀ ਕੁੜੀਆਂ ਕਰਨਗੀਆਂ ਅਸ਼ਲੀਲ ਹਰਕਤਾਂ, ਫਸ ਗਏ ਤਾਂ ਇੱਥੇ ਕਰੋ ਸ਼ਿਕਾਇਤ

ਕੀ ਤੁਹਾਨੂੰ ਵੀ WhatsApp 'ਤੇ ਅਣਜਾਣ ਨੰਬਰਾਂ ਤੋਂ ਵੀਡੀਓ ਕਾਲਾਂ ਆਈਆਂ ਹਨ? ਜਵਾਬ ਜੋ ਵੀ ਹੋਵੇ, ਅਜਿਹੀਆਂ ਕਾਲਾਂ ਤੁਹਾਡੇ ਲਈ ਮੁਸੀਬਤ ਵਧਾ ਸਕਦੀਆਂ ਹਨ। ਜਾਣੋ ਇਹ ਸਾਰਾ ਮਾਮਲਾ...

WhatsApp Video Call Scam: ਫੋਨ ਚੁੱਕਦੇ ਹੀ ਕੁੜੀਆਂ ਕਰਨਗੀਆਂ ਅਸ਼ਲੀਲ ਹਰਕਤਾਂ, ਫਸ ਗਏ ਤਾਂ ਇੱਥੇ ਕਰੋ ਸ਼ਿਕਾਇਤ
Follow Us
tv9-punjabi
| Published: 09 May 2023 16:54 PM

WhatsApp Video Call Scam: ਤੁਸੀਂ WhatsApp ਰਾਹੀਂ ਸਪੈਮ ਕਾਲਾਂ ਬਾਰੇ ਸੁਣਿਆ ਹੋਵੇਗਾ। ਇਸ ਵਾਰ ਘੁਟਾਲੇ ਕਰਨ ਵਾਲੇ ਆਡੀਓ ਅਤੇ ਵੀਡੀਓ ਕਾਲਾਂ ਦੋਵਾਂ ਰਾਹੀਂ ਯੂਜਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ WhatsApp ‘ਤੇ ਕੋਈ ਕਾਲ ਆਉਂਦੀ ਹੈ, ਤਾਂ ਉਸ ਨੂੰ ਚੁੱਕਣ ਦੀ ਗਲਤੀ ਨਾ ਕਰਨਾ।

ਇੱਥੇ ਅਸੀਂ WhatsApp ‘ਤੇ ਵੀਡੀਓ ਕਾਲ ਘੁਟਾਲੇ ਬਾਰੇ ਗੱਲ ਕਰ ਰਹੇ ਹਾਂ। ਕਈ ਯੂਜ਼ਰਸ ਇਸ ਤੋਂ ਪ੍ਰੇਸ਼ਾਨ ਹਨ ਅਤੇ ਕਈਆਂ ਨੇ ਇਸ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਚੁੱਪ ਧਾਰੀ ਰੱਖੀ ਹੈ। ਆਓ ਜਾਣਦੇ ਹਾਂ ਇਨ੍ਹਾਂ WhatsApp ਵੀਡੀਓ ਕਾਲਾਂ ‘ਚ ਕੀ ਹੁੰਦਾ ਹੈ?

ਵਟਸਐਪ ਵੀਡੀਓ ਕਾਲ ਚੁੱਕ ਲਈ ਤਾਂ ਵੱਧ ਜਾਵੇਗੀ ਬੇਚੈਨੀ

ਕਿਸੇ ਅਣਜਾਣ ਨੰਬਰ ਤੋਂ ਆ ਰਹੀ ਵੀਡੀਓ ਸਪੈਮ ਕਾਲ ਨੂੰ ਚੁੱਕਣ ‘ਤੇ, ਤੁਹਾਨੂੰ ਦੂਜੇ ਸਿਰੇ ‘ਤੇ ਇਕ ਲੜਕੀ ਦਿਖਾਈ ਦੇਵੇਗੀ। ਉਹ ਤੁਹਾਡੇ ਸਾਹਮਣੇ ਅਸ਼ਲੀਲ ਹਰਕਤਾਂ ਕਰੇਗੀ ਅਤੇ ਹੌਲੀ-ਹੌਲੀ ਆਪਣੇ ਕੱਪੜੇ ਉਤਾਰਨ ਲੱਗ ਜਾਵੇਗੀ। ਇਹ ਜ਼ਾਹਰ ਹੈ ਕਿ ਜੇਕਰ ਇੰਨਾ ਕੁਝ ਹੋਇਆ ਤਾਂ ਕੋਈ ਵੀ ਘਬਰਾ ਜਾਵੇਗਾ। ਗੱਲ ਸਿਰਫ਼ ਇਹੀ ਨਹੀਂ ਹੈ। ਜੇਕਰ ਤੁਸੀਂ ਇਸ ਵੀਡੀਓ ਕਾਲ ਨੂੰ 1 ਮਿੰਟ ਜਾਂ ਕੁਝ ਸਕਿੰਟਾਂ ਲਈ ਵੀ ਜਾਰੀ ਰੱਖਦੇ ਹੋ, ਤਾਂ ਸਕੈਮਰ ਇਸ ਨੂੰ ਰਿਕਾਰਡ ਕਰ ਲੈਣਗੇ। ਇਸ ਤੋਂ ਬਾਅਦ, ਸਕੈਮਰ ਤੁਹਾਨੂੰ ਬਲੈਕਮੇਲ ਕਰਨ ਲਈ ਰਿਕਾਰਡ ਕੀਤੇ ਵੀਡੀਓ ਦੀ ਵਰਤੋਂ ਕਰਨਗੇ।

ਸਕੈਮਰ ਤੁਹਾਨੂੰ ਧਮਕੀ ਦੇ ਸਕਦੇ ਹਨ ਕਿ ਤੁਸੀਂ ਅਸ਼ਲੀਲ ਗੱਲਬਾਤ ਕੀਤੀ ਹੈ, ਉਹ ਇਸ ਨੂੰ ਕਿਸੇ ਵੀ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰ ਸਕਦੇ ਹਨ। ਨਾਲ ਵੀ ਕਿਸੇ ਵੀ ਵੈੱਬਸਾਈਟ ‘ਤੇ ਵੀ ਅੱਪਲੋਡ ਕਰ ਸਕਦੇ ਹਨ। ਬਦਲੇ ਵਿੱਚ, ਉਹ ਤੁਹਾਡੇ ਤੋਂ ਮੋਟੀ ਰਕਮ ਦੀ ਮੰਗ ਕਰ ਸਕਦੇ ਹਨ। ਹਾਲਾਂਕਿ ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਲੋਕ ਬਦਨਾਮੀ ਦੇ ਡਰੋਂ ਚੁੱਪ ਰਹਿੰਦੇ ਹਨ।

WhatsApp ਵੀਡੀਓ ਸਕੈਮ ਤੋਂ ਬਚਣ ਲਈ ਕੀ ਕਰੋ?

ਵਟਸਐਪ ਵੀਡੀਓ ਕਾਲ ਦਾ ਮਾਮਲਾ ਬਹੁਤਾ ਤਾਜ਼ਾ ਨਹੀਂ ਹੈ। ਇਸ ਤਰ੍ਹਾਂ ਦੀਆਂ ਕਾਲਾਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹੀਂ ਦਿਨੀਂ ਇਨ੍ਹਾਂ ਮਾਮਲਿਆਂ ਨੇ ਕਾਫੀ ਜ਼ੋਰ ਫੜ ਲਿਆ ਹੈ। ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਅਜਿਹੀਆਂ ਕਾਲਾਂ ਆ ਰਹੀਆਂ ਹਨ। ਅਜਿਹੇ ‘ਚ ਚੌਕਸ ਰਹਿਣ ਦੀ ਲੋੜ ਹੈ।

ਇਸ ਤਰ੍ਹਾਂ ਦੇ ਸਕੈਮ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਕਿਸੇ ਅਣਜਾਣ ਨੰਬਰ ਤੋਂ ਆਉਣ ਵਾਲਾ ਫ਼ੋਨ ਨਾ ਚੁੱਕਿਆ ਜਾਵੇ। ਜੇਕਰ ਫ਼ੋਨ ਵਾਰ-ਵਾਰ ਆ ਰਿਹਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੋ ਸਕਦਾ ਹੈ, ਤਾਂ ਪਹਿਲਾਂ ਮੈਸੇਜ ਕਰਕੇ ਪੁਸ਼ਟੀ ਕਰੋ। ਜੇਕਰ ਤੁਹਾਨੂੰ ਕੋਈ ਸ਼ੱਕ ਹੈ ਕਿ ਸਾਹਮਣੇ ਵਾਲੇ ਵਿਅਕਤੀ ਨਾਲ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਉਸ ਨੂੰ ਤੁਰੰਤ ਬਲਾਕ ਕਰ ਦਿਓ।

ਜੇਕਰ ਤੁਸੀਂ ਇਸ ਸਕੈਮ ਦਾ ਹੋ ਗਏ ਹੋ ਸ਼ਿਕਾਰ ਤਾਂ ਕੀ ਕਰੋ?

ਹੋ ਸਕਦਾ ਹੈ ਕਿ ਤੁਹਾਨੂੰ ਇਸ ਸਕੈਮ ਬਾਰੇ ਦੇਰ ਨਾਲ ਪਤਾ ਚੱਲਿਆ ਹੋਵੇ ਅਤੇ ਤੁਸੀਂ ਪਹਿਲਾਂ ਹੀ ਇਸ ਦੇ ਸ਼ਿਕਾਰ ਹੋ ਗਏ ਹੋਵੋ। ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕੋਈ ਗਲਤੀ ਨਹੀਂ ਕੀਤੀ, ਸਗੋਂ ਸਾਹਮਣੇ ਵਾਲੇ ਦੀ ਕਰਤੂਤ ਹੈ।

ਇਸ ਤੋਂ ਬਾਅਦ ਤੁਹਾਨੂੰ ਪੁਲਿਸ ਨੂੰ ਸ਼ਿਕਾਇਤ ਕਰਨੀ ਹੈ। ਜੇਕਰ ਤੁਸੀਂ ਚਾਹੋ ਤਾਂ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ‘ਤੇ ਵੀ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ https://cybercrime.gov.in/ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸ਼ਿਕਾਇਤ ਦਰਜ ਕਰਨ ਦਾ ਵਿਕਲਪ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਫੋਨ ‘ਤੇ 1930 ਹੈਲਪਲਾਈਨ ਨੰਬਰ ਡਾਇਲ ਕਰਕੇ ਵੀ ਸ਼ਿਕਾਇਤ ਕਰ ਸਕਦੇ ਹੋ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...