Realme C55 ਸਮਾਰਟਫੋਨ ਭਾਰਤ 'ਚ ਲਾਂਚ, ਸਿਰਫ 29 ਮਿੰਟਾਂ 'ਚ ਅੱਧਾ ਚਾਰਜ ਹੋ ਜਾਵੇਗਾ। Realme C55 Smartphone launched in India, will be half charged in just 29 minutes Punjabi news - TV9 Punjabi

Realme C55: ਸਮਾਰਟਫੋਨ ਭਾਰਤ ‘ਚ ਲਾਂਚ, ਸਿਰਫ 29 ਮਿੰਟਾਂ ‘ਚ ਅੱਧਾ ਚਾਰਜ ਹੋ ਜਾਵੇਗਾ

Updated On: 

21 Mar 2023 14:00 PM

Realme C55 ਭਾਰਤ ਦਾ ਪਹਿਲਾ ਐਂਡਰਾਇਡ ਸਮਾਰਟਫੋਨ ਹੈ, ਜਿਸ ਵਿੱਚ iPhone 14 Pro ਦੀ ਤਰ੍ਹਾਂ Dynamic Island ਫੀਚਰ ਦਿੱਤਾ ਗਿਆ ਹੈ.

Realme C55: ਸਮਾਰਟਫੋਨ ਭਾਰਤ ਚ ਲਾਂਚ, ਸਿਰਫ 29 ਮਿੰਟਾਂ ਚ ਅੱਧਾ ਚਾਰਜ ਹੋ ਜਾਵੇਗਾ

Realme C55 ਸਮਾਰਟਫੋਨ ਭਾਰਤ 'ਚ ਲਾਂਚ, ਸਿਰਫ 29 ਮਿੰਟਾਂ 'ਚ ਅੱਧਾ ਚਾਰਜ ਹੋ ਜਾਵੇਗਾ।

Follow Us On

Realme C55 ਸਮਾਰਟਫੋਨ (Smartphone) ਭਾਰਤੀ ਬਾਜ਼ਾਰ ‘ਚ ਲਾਂਚ ਹੋ ਗਿਆ ਹੈ। ਇਹ ਸਮਾਰਟਫੋਨ ਸੁਪਰ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿਰਫ 29 ਮਿੰਟਾਂ ‘ਚ 50 ਫੀਸਦੀ ਤੱਕ ਚਾਰਜ ਹੋ ਜਾਵੇਗੀ। ਇਸ ਸਮਾਰਟਫੋਨ ‘ਚ ਡਾਇਨਾਮਿਕ ਆਈਲੈਂਡ ਫੀਚਰ ਵੀ ਮੌਜੂਦ ਹੈ। ਇਸ ਦੇ ਨਾਲ, ਐਪਲ ਫੋਨ ਦੀ ਤਰ੍ਹਾਂ ਡਿਵਾਈਸ ਸਕ੍ਰੀਨ ‘ਤੇ ਟ੍ਰਾਂਜੈਕਸ਼ਨ, ਬੈਟਰੀ ਅਲਰਟ ਅਤੇ ਡਾਟਾ ਟ੍ਰਾਂਸਫਰ ਵਰਗੀਆਂ ਸੂਚਨਾਵਾਂ ਦਿਖਾਈਆਂ ਜਾਣਗੀਆਂ।

Realme C55 ਦਾ ਕੈਮਰਾ

Realme C55 ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿੱਚ ਇੱਕ 64-MP AI ਕੈਮਰਾ (Camera) ਅਤੇ ਇੱਕ 50-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਸ਼ਾਮਲ ਹੈ।

Realme C55 ਬੈਟਰੀ

ਇਸ ਫੋਨ ‘ਚ 5000mAh ਦੀ ਬੈਟਰੀ ਹੈ, ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਮੁਤਾਬਕ ਇਸ ਨੂੰ ਅੱਧਾ ਚਾਰਜ ਹੋਣ ‘ਚ 29 ਮਿੰਟ ਦਾ ਸਮਾਂ ਲੱਗਦਾ ਹੈ। ਇਸਦੀ ਬੈਟਰੀ 27 ਦਿਨਾਂ ਦੇ ਸਟੈਂਡ-ਬਾਏ ਟਾਈਮ, 17 ਘੰਟੇ ਵੀਡੀਓ ਪਲੇਬੈਕ ਅਤੇ 65 ਘੰਟੇ ਮਿਊਜ਼ਿਕ ਪਲੇਬੈਕ ਨੂੰ ਸਪੋਰਟ ਕਰਦੀ ਹੈ। ਰੀਅਲਮੀ ਫੋਨ Realme C55 ਦੀ ਭਾਰਤ ਵਿੱਚ ਸ਼ੁਰੂਆਤੀ ਕੀਮਤ 10,999 ਰੁਪਏ ਹੈ। ਇਸ ਨੂੰ ਤਿੰਨ ਸਟੋਰੇਜ ਆਪਸ਼ਨ ‘ਚ ਖਰੀਦਿਆ ਜਾ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version