AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

BHIM MyUPI: ਗਲਤ ਵਿਅਕਤੀ ਨੂੰ ਪੈਸੇ ਜਾਣ ਦਾ ਡਰ ਖ਼ਤਮ! BHIM App ਦਾ ਇਹ ਨਵਾਂ ਫੀਚਰ ਤੁਰੰਤ ਕਰੇਗਾ ਤੁਹਾਡੀ ਮਦਦ

BHIM MyUPI: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ BHIM ਐਪ ਯੂਜ਼ਰਜ਼ ਲਈ MyUPI ਨਾਮ ਦਾ ਇੱਕ ਨਵਾਂ AI ਅਸਿਸਟੈਂਟ ਲਾਂਚ ਕੀਤਾ ਹੈ। ਇਹ ਨਵਾਂ ਫੀਚਰ ਗਾਹਕਾਂ ਦੀਆਂ ਲੈਣ-ਦੇਣ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਵਿੱਚ ਮਦਦ ਕਰੇਗਾ।

BHIM MyUPI: ਗਲਤ ਵਿਅਕਤੀ ਨੂੰ ਪੈਸੇ ਜਾਣ ਦਾ ਡਰ ਖ਼ਤਮ! BHIM App ਦਾ ਇਹ ਨਵਾਂ ਫੀਚਰ ਤੁਰੰਤ ਕਰੇਗਾ ਤੁਹਾਡੀ ਮਦਦ
BHIM ਦਾ ਨਵਾਂ AI ਫੀਚਰ ਲਾਂਚ
tv9-punjabi
| Updated On: 23 Sep 2026 17:41 PM IST
Share

BHIM MyUPI: ਡਿਜੀਟਲ ਪੇਮੈਂਟ ਦੇ ਇਸ ਦੌਰ ਵਿੱਚ UPI ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਪਰ ਕਈ ਵਾਰ ਪੇਮੈਂਟ ਅਟਕ ਜਾਣ, ਗਲਤ ਜਗ੍ਹਾ ਪੈਸੇ ਟਰਾਂਸਫਰ ਹੋ ਜਾਣ ਜਾਂ AutoPay ਨਾਲ ਜੁੜੇ ਮਾਮਲਿਆਂ ਵਿੱਚ ਯੂਜ਼ਰਜ਼ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗਾਹਕਾਂ ਦੀ ਇਸੇ ਉਲਝਣ ਨੂੰ ਦੂਰ ਕਰਨ ਲਈ BHIM Payments App (BHIM App) ਨੇ ਇੱਕ ਵੱਡਾ ਕਦਮ ਚੁੱਕਿਆ ਹੈ। National Payments Corporation of India (NPCI) ਦੀ ਸਬਸਿਡਰੀ ਕੰਪਨੀ NBSL ਨੇ 22 ਸਤੰਬਰ ਨੂੰ MyUPI ਨਾਮ ਦਾ ਇੱਕ AI ਅਸਿਸਟੈਂਟ ਲਾਂਚ ਕੀਤਾ ਹੈ। ਇਹ ਅਸਿਸਟੈਂਟ Global Fintech Fest 2026 ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਯੂਜ਼ਰਜ਼ ਨੂੰ ਆਪਣੀ ਸਮੱਸਿਆ ਦੱਸਣ ਲਈ ਲੰਬੇ-ਚੌੜੇ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।

ਬੋਲ ਕੇ ਸੁਲਝਾਓ ਆਪਣੀ ਹਰ ਉਲਝਣ

MyUPI ਕੋਈ ਆਮ ਫੀਚਰ ਨਹੀਂ ਹੈ। ਇਹ ਇੱਕ ਅਜਿਹਾ Artificial Intelligence (AI) ਆਧਾਰਿਤ ਸਾਥੀ ਹੈ, ਜੋ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹੈ। ਫਿਲਹਾਲ ਇਹ ਹਿੰਦੀ, ਅੰਗਰੇਜ਼ੀ, ਤੇਲਗੂ, ਬੰਗਾਲੀ ਦੇ ਨਾਲ-ਨਾਲ ਤਮਿਲ ਭਾਸ਼ਾ ਵਿੱਚ 24 ਘੰਟੇ, ਹਫ਼ਤੇ ਦੇ ਸੱਤੋਂ ਦਿਨ ਆਪਣੀ ਸਰਵਿਸ ਦੇ ਰਿਹਾ ਹੈ। ਜੇਕਰ ਤੁਹਾਨੂੰ ਕਿਸੇ ਪੁਰਾਣੇ ਟਰਾਂਜ਼ੈਕਸ਼ਨ ਦੀ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਤੁਸੀਂ ਸਿਰਫ਼ ਆਮ ਬੋਲਚਾਲ ਦੀ ਭਾਸ਼ਾ ਵਿੱਚ ਟਾਈਪ ਕਰਕੇ ਮਦਦ ਮੰਗ ਸਕਦੇ ਹੋ। ਇਹ ਫੀਚਰ BHIM App ਦੇ Quick Actions ਸੈਕਸ਼ਨ ਵਿੱਚ ਆਸਾਨੀ ਨਾਲ ਮਿਲ ਜਾਵੇਗਾ। ਇਸ ਵਿੱਚ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਤੁਹਾਨੂੰ ਇੱਕ Reference Number ਵੀ ਮਿਲੇਗਾ, ਜਿਸ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ ਵੀ ਆਸਾਨੀ ਨਾਲ ਟ੍ਰੈਕ ਕਰ ਸਕੋਗੇ।

ਸੁਰੱਖਿਆ ਲਈ ਮਿਲਿਆ ਨਵਾਂ ਮਜ਼ਬੂਤ ਹਥਿਆਰ

ਅੱਜਕੱਲ੍ਹ ਆਨਲਾਈਨ ਫਰਾਡ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨਵੇਂ ਫੀਚਰ ਵਿੱਚ Pay Safe ਦਾ ਵਿਕਲਪ ਦਿੱਤਾ ਗਿਆ ਹੈ। ਇਸ ਦੇ ਜ਼ਰੀਏ ਤੁਸੀਂ ਪੇਮੈਂਟ ਕਰਨ ਤੋਂ ਪਹਿਲਾਂ ਸਾਹਮਣੇ ਵਾਲੇ ਦੀ UPI ID ਜਾਂ QR Code ਦਰਜ ਕਰਕੇ ਉਸ ਦਾ ਅਸਲੀ ਨਾਮ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿੱਚ Safety Switch ਵੀ ਮੌਜੂਦ ਹੈ। ਜੇਕਰ ਤੁਹਾਨੂੰ ਕਦੇ ਲੱਗੇ ਕਿ ਤੁਹਾਡਾ ਫੋਨ ਚੋਰੀ ਹੋ ਗਿਆ ਹੈ, ਬੈਂਕ ਅਕਾਊਂਟ ਨਾਲ ਛੇੜਛਾੜ ਹੋਈ ਹੈ ਜਾਂ ਕੋਈ ਸ਼ੱਕੀ ਮੈਸੇਜ ਆਇਆ ਹੈ, ਤਾਂ ਤੁਸੀਂ ਤੁਰੰਤ ਆਪਣਾ ਬੈਂਕ ਅਕਾਊਂਟ ਬਲਾਕ ਕਰ ਸਕਦੇ ਹੋ। ਇਹ AI ਅਸਿਸਟੈਂਟ ਤੁਹਾਨੂੰ ਫਰਾਡ ਦੇ ਨਵੇਂ ਤਰੀਕਿਆਂ ਬਾਰੇ ਅਲਰਟ ਵੀ ਕਰੇਗਾ।

AutoPay ਦਾ ਪੂਰਾ ਕੰਟਰੋਲ ਤੁਹਾਡੇ ਹੱਥ ਵਿੱਚ

ਕਈ ਵਾਰ ਸਾਡੇ ਬੈਂਕ ਅਕਾਊਂਟ ਵਿੱਚੋਂ ਬਿਨਾਂ PIN ਦਰਜ ਕੀਤੇ ਪੈਸੇ ਕੱਟ ਜਾਂਦੇ ਹਨ। ਯੂਜ਼ਰਜ਼ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਪੈਸੇ ਕਿਉਂ ਕੱਟੇ ਗਏ। MyUPI ਤੁਹਾਨੂੰ ਉਨ੍ਹਾਂ ਸਾਰੇ Mandate (AutoPay) ਦੀ ਪੂਰੀ ਜਾਣਕਾਰੀ ਦੇਵੇਗਾ। ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ AutoPay ਨੂੰ ਰੋਕ ਸਕਦੇ ਹੋ, ਦੁਬਾਰਾ ਚਾਲੂ ਕਰ ਸਕਦੇ ਹੋ ਜਾਂ ਹਮੇਸ਼ਾ ਲਈ ਕੈਂਸਲ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਮੋਬਾਈਲ ਨੰਬਰ ‘ਤੇ ਕੋਈ ਪੈਸੇ ਭੇਜੇ, ਤਾਂ ਤੁਸੀਂ ਆਪਣੇ ਨੰਬਰ ਨੂੰ UPI ਤੋਂ ਡੀ-ਲਿੰਕ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿੱਚ Transaction Replay ਦਾ ਵਿਕਲਪ ਵੀ ਹੈ। ਜੇਕਰ ਤੁਹਾਡਾ ਕੋਈ ਪੁਰਾਣਾ ਪੇਮੈਂਟ ਫੇਲ੍ਹ ਹੋ ਗਿਆ ਸੀ, ਤਾਂ ਤੁਸੀਂ ਨਵੇਂ PIN ਨਾਲ ਉਸ ਨੂੰ ਦੁਬਾਰਾ ਪ੍ਰੋਸੈਸ ਕਰ ਸਕਦੇ ਹੋ। ਭਾਵੇਂ ਉਹ ਪੇਮੈਂਟ ਕਿਸੇ ਹੋਰ ਐਪ ਰਾਹੀਂ ਹੀ ਕਿਉਂ ਨਾ ਕੀਤਾ ਗਿਆ ਹੋਵੇ।

PIN ਤੋਂ ਬਿਨਾਂ ਨਹੀਂ ਹੋਵੇਗਾ ਕੋਈ ਪੇਮੈਂਟ

ਇਸ ਨਵੇਂ ਫੀਚਰ ਨੂੰ ਲੈ ਕੇ ਕੁਝ ਲੋਕਾਂ ਦੇ ਮਨ ਵਿੱਚ ਸਵਾਲ ਹੋ ਸਕਦਾ ਹੈ ਕਿ ਕੀ AI ਖੁਦ ਪੇਮੈਂਟ ਕਰ ਦੇਵੇਗਾ? BHIM App ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਕੋਈ ਵੀ ਪੇਮੈਂਟ UPI PIN ਦਰਜ ਕੀਤੇ ਬਿਨਾਂ ਪੂਰਾ ਨਹੀਂ ਹੋਵੇਗਾ।

NPCI BHIM Services Limited ਦੀ MD ਅਤੇ CEO ਲਲਿਤਾ ਨਟਰਾਜ ਦਾ ਕਹਿਣਾ ਹੈ ਕਿ ਇਹ ਨਵਾਂ ਫੀਚਰ ਐਪ ਨੂੰ ਹੋਰ ਭਰੋਸੇਮੰਦ ਬਣਾਉਂਦਾ ਹੈ। ਇਸ ਨਾਲ ਗਾਹਕ ਬਿਨਾਂ ਕਿਸੇ ਡਰ ਦੇ, ਸਹੀ ਜਾਣਕਾਰੀ ਹਾਸਲ ਕਰਕੇ ਸਮੇਂ ‘ਤੇ ਐਕਸ਼ਨ ਲੈ ਸਕਣਗੇ। ਅੱਗੇ ਇਸ ਅਸਿਸਟੈਂਟ ਵਿੱਚ ਕਈ ਹੋਰ ਖੇਤਰੀ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ।

Source:TV9Hindi.com

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...