5ਜੀ ਆਉਣ ਤੋਂ ਬਾਅਦ ਯੂਜ਼ਰਸ ਦਾ ਨਹੀਂ ਵਧੇਗਾ ਮੋਬਾਇਲ ਬਿੱਲ, ਮੁਕੇਸ਼ ਅੰਬਾਨੀ ਤਿਆਰ ਕਰ ਰਹੇ ਵੱਡਾ ਪਲਾਨ
ਰਿਲਾਇੰਸ Jio ਦੀ 5ਜੀ ਸਰਵਿਸ ਰੋਲਆਊਟ ਹੋਣ ਤੋਂ ਬਾਅਦ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਕੰਪਨੀ ਤੁਹਾਡੇ ਟੈਰਿਫ ਨੂੰ ਵਧਾਉਗੀ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 5ਜੀ ਸੇਵਾ ਦੇ ਰੋਲਆਊਟ ਤੋਂ ਬਾਅਦ ਜਿੱਥੇ ਇੱਕ ਪਾਸੇ ਹਰ ਕੰਪਨੀ ਟੈਰਿਫ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨਵਾਂ ਪਲਾਨ ਬਣਾ ਰਹੀ ਹੈ। ਕੰਪਨੀ ਦੇ ਪ੍ਰੈਸਿਡੈਂਟ ਨੇ ਦੱਸਿਆ ਕਿ ਰਿਲਾਇੰਸ ਜੀਓ ਦਾ ਅਗਲਾ ਟਾਰਗੇਟ ਕੀ ਹੈ?
ਹਰ ਸਾਲ ਦਸੰਬਰ ਤੋਂ ਪਹਿਲਾਂ ਹੀ ਰੀਚਾਰਜ ਪਲਾਨ ਮਹਿੰਗੇ ਹੋਣ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ, ਪਿਛਲੇ ਕੁਝ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ Airtel, Jio ਅਤੇ Vi ਵਰਗੀਆਂ ਕੰਪਨੀਆਂ ਸਾਲ ਦੇ ਅੰਤ ‘ਚ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਧਾ ਰਹੀਆਂ ਹਨ। ਹੁਣ 5ਜੀ ਸੇਵਾ ਦੇ ਰੋਲਆਊਟ ਤੋਂ ਬਾਅਦ ਜਿੱਥੇ ਇੱਕ ਪਾਸੇ ਹਰ ਕੰਪਨੀ ਟੈਰਿਫ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੁਕੇਸ਼ ਅੰਬਾਨੀ (Mukesh Ambani) ਦੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਕੁਝ ਹੋਰ ਹੀ ਸੋਚ ਰਹੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਰਿਲਾਇੰਸ ਜੀਓ (Reliance Jio) ਦੀ ਫਿਲਹਾਲ 5ਜੀ ਸੇਵਾ ਸ਼ੁਰੂ ਕਰਨ ਤੋਂ ਬਾਅਦ ਟੈਰਿਫ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਕੰਪਨੀ ਉਦੇਸ਼ ਲੋਕਾਂ ਨੂੰ ਕਿਫਾਇਤੀ ਕੀਮਤ ‘ਤੇ ਸੇਵਾਵਾਂ ਪ੍ਰਦਾਨ ਕਰਨਾ ਹੈ। ਹੁਣ ਵੀ 240 ਮਿਲੀਅਨ (ਲਗਭਗ 24 ਕਰੋੜ) ਤੋਂ ਵੱਧ ਉਪਭੋਗਤਾ 2G ਨੈੱਟਵਰਕ ‘ਤੇ ਹਨ, ਜਿਨ੍ਹਾਂ ਨੂੰ ਕੰਪਨੀ 5G ਨੈੱਟਵਰਕ ‘ਤੇ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਹਾਲ ਹੀ ‘ਚ ਰਿਲਾਇੰਸ ਜਿਓ ਨੇ ਗਾਹਕਾਂ ਲਈ ਸਸਤੇ 4ਜੀ ਫੀਚਰ ਫੋਨ ਵੀ ਲਾਂਚ ਕੀਤੇ ਹਨ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤੇ ਗਏ ਹਨ। JioBharat K1 ਕਾਰਬਨ (999 ਰੁਪਏ) ਅਤੇ Jio phone Prima 4G (2599 ਰੁਪਏ) ਲਾਂਚ ਕੀਤੇ ਗਏ ਹਨ। ਦੋਵਾਂ ਮਾਡਲਾਂ ਰਾਹੀਂ ਤੁਸੀਂ UPI ਭੁਗਤਾਨ ਵਰਗੀਆਂ ਸੇਵਾਵਾਂ ਵੀ ਲੈ ਸਕਦੇ ਹੋ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਰਿਲਾਇੰਸ ਜੀਓ ਦੇ ਪ੍ਰੈਸਿਡੈਂਟ ਮੈਥਿਊ ਓਮਨ ਦਾ ਕਹਿਣਾ ਹੈ ਕਿ ਕੰਪਨੀ ਦਾ ਉਦੇਸ਼ ਵੱਧ ਤੋਂ ਵੱਧ ਉਪਭੋਗਤਾਵਾਂ ਨੂੰ ਨੈਟਵਰਕ ਨਾਲ ਜੋੜਨਾ ਹੈ, ਨਾ ਕਿ ਟੈਰਿਫ ਵਧਾਉਣਾ। ਕੰਪਨੀ ਦਾ ਟੀਚਾ ਭਾਰਤ ਨੂੰ 2ਜੀ ਮੁਕਤ ਬਣਾਉਣਾ ਹੈ, ਜਿਸ ਕਾਰਨ ਕੰਪਨੀ ਟੈਰਿਫ ਵਧਾਉਣ ‘ਤੇ ਵਿਚਾਰ ਨਹੀਂ ਕਰ ਰਹੀ ਹੈ।
JioPhone Prima 4G: ਜਾਣੋ ਕੀਮਤ
JioPhone Prima 4G ਫੋਨ ਦੀ ਕੀਮਤ 2599 ਰੁਪਏ ਹੈ, ਇਸ ਫੀਚਰ ਫੋਨ ਨੂੰ ਪ੍ਰੀਮੀਅਮ ਡਿਜ਼ਾਈਨ ਨਾਲ ਲਾਂਚ ਕੀਤਾ ਗਿਆ ਹੈ। ਇਸ ਸਸਤੇ ਫੋਨ ‘ਚ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਵੀ ਚਲਾ ਸਕੋਗੇ ਅਤੇ ਯੂਟਿਊਬ ‘ਤੇ ਆਪਣੇ ਮਨਪਸੰਦ ਵੀਡੀਓ ਵੀ ਆਸਾਨੀ ਨਾਲ ਦੇਖ ਸਕਦੇ ਹੋ।