Meta ਵਿੱਚ ਛਾਂਟੀ ਦਾ ਦੂਜਾ ਗੇੜ ਸ਼ੁਰੂ, ਕਿਹੜੇ ਵਿਭਾਗ ਦੇ 1500 ਲੋਕ ਹੋਣਗੇ ਬੇਰੁਜ਼ਗਾਰ: ਰਿਪੋਰਟ
Meta layoff 2023: ਕੁਝ ਦਿਨ ਪਹਿਲਾਂ, Meta ਨੇ ਛਾਂਟੀ ਦੇ ਦੂਜੇ ਗੇੜ ਦੀ ਗੱਲ ਕੀਤੀ ਸੀ ਅਤੇ ਹੁਣ ਲੱਗਦਾ ਹੈ ਕਿ ਦੂਜਾ ਦੌਰ ਸ਼ੁਰੂ ਹੋ ਗਿਆ ਹੈ. ਅਜਿਹਾ ਇਸ ਲਈ ਕਿਉਂਕਿ ਮੀਡੀਆ ਰਿਪੋਰਟਾਂ ਵਿੱਚ ਪਤਾ ਚੱਲ ਹੈ ਕਿ 1500 ਲੋਕਾਂ ਕਦੇ ਵੀ ਗਾਜ ਗਿਰ ਸਕਦੀ ਹੈ।
Meta fires Employees: ਨਵਾਂ ਸਾਲ ਸ਼ੁਰੂ ਹੋਣ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਮੁਲਾਜ਼ਮਾਂ (Employee) ਦੀ ਛਾਂਟੀ ਦੀਆਂ ਖ਼ਬਰਾਂ ਸਾਹਮਣੇ ਨਾ ਆਈਆਂ ਹੋਣ, ਹਰ ਰੋਜ਼ ਕੋਈ ਨਾ ਕੋਈ ਕੰਪਨੀ ਵੱਡੇ ਪੱਧਰ ‘ਤੇ ਛਾਂਟੀ ਕਰਕੇ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਰਹੀ ਹੋਵੇ। ਇਸ ਹਫਤੇ ਦੀ ਸ਼ੁਰੂਆਤ ਵਿੱਚ, ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਮੈਟਾ ਜਲਦੀ ਹੀ ਇੱਕ ਵਾਰ ਫਿਰ ਛਾਂਟੀ ਦਾ ਇੱਕ ਹੋਰ ਦੌਰ ਸ਼ੁਰੂ ਕਰਨ ਜਾ ਰਿਹਾ ਹੈ ਅਤੇ 10,000 ਲੋਕਾਂ ਨੂੰ ਬਰਖਾਸਤ ਕਰਨ ਜਾ ਰਿਹਾ ਹੈ, ਹੁਣ ਲੱਗ ਰਿਹਾ ਹੈ ਕਿ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।
1500 ਮੁਲਾਜ਼ਮ ਹੋ ਸਕਦੇ ਹਨ ਪ੍ਰਭਾਵਿਤ
ਇਸ ਮਾਮਲੇ ਤੋਂ ਜਾਣੂ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਟਾ ਪਲੇਟਫਾਰਮ (Meta Platforms Inc.) ਨੇ ਨੌਕਰੀਆਂ ‘ਚ ਕਟੌਤੀ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਤੌਰ ‘ਤੇ 1500 ਕਰਮਚਾਰੀ ਪ੍ਰਭਾਵਿਤ ਹੋ ਸਕਦੇ ਹਨ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਇਸ ਵਾਰ ਪਹਿਲਾਂ ਕਿਸ ਵਿਭਾਗ ਦੇ ਲੋਕਾਂ ‘ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਦੱਸਦਈਏ ਕਿ Meta ਪਹਿਲਾਂ ਜਿਹੜੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਣ ਜਾ ਰਹੀ ਹੈ। ਇਨ੍ਹਾਂ ਵਿੱਚ ਭਰਤੀ ਅਤੇ HR ਨਾਲ ਜੁੜੇ ਕਰਮਚਾਰੀ ਸ਼ਾਮਲ ਹਨ। ਹਾਲ ਹੀ ਵਿੱਚ 14 ਮਾਰਚ, 2023 ਨੂੰ, ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਮੇਟਾ ਲਗਭਗ 10,000 ਕਰਮਚਾਰੀਆਂ ਦੀ ਛਾਂਟੀ ਕਰਨ ਅਤੇ 5,000 ਓਪਨ ਰੋਲ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਅਜੇ ਤੱਕ ਸੂਚਿਤ ਨਹੀਂ ਕੀਤਾ ਗਿਆ ਹੈ।
Meta ਦੇ ਬੁਲਾਰੇ ਨੇ ਛਾਂਟੀ ‘ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
ਇੰਜੀਨੀਅਰਿੰਗ ਵਿਭਾਗ ਵਿੱਚ ਅਪ੍ਰੈਲ ਵਿੱਚ ਛਾਂਟੀਆਂ ਹੋਣੀਆਂ ਹਨ। ਪਿਛਲੇ ਸਾਲ ਨਵੰਬਰ ‘ਚ ਕੰਪਨੀ ਨੇ 11,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਜੋ ਕਿ ਕੰਪਨੀ ਦੇ ਕੁੱਲ ਸਟਾਫ ਦਾ 13 ਫੀਸਦੀ ਸੀ। ਜ਼ੁਕਰਬਰਗ ਨੇ ਹਾਲ ਹੀ ‘ਚ ਕਰਮਚਾਰੀਆਂ ਨੂੰ ਕਿਹਾ ਸੀ ਕਿ ਨਵੰਬਰ ‘ਚ ਕੀਤੀ ਗਈ ਕਟੌਤੀ ਦਾ ਸਬੰਧ ਪ੍ਰਦਰਸ਼ਨ ਨਾਲ ਹੈ, ਪਰ ਹੁਣ ਛਾਂਟੀ ਕੀਤੀ ਜਾ ਰਹੀ ਹੈ। ਉਤਪਾਦ ਨਾਲ ਸਬੰਧਤ ਵਿੱਤੀ ਸਥਿਤੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਦੱਸ ਦੇਈਏ ਕਿ ਮੇਟਾ ਦੇ ਬੁਲਾਰੇ ਨੇ ਛਾਂਟੀ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ