IPL 2023 ਤੋਂ ਬਾਅਦ ਖਤਮ ਹੋਵੇਗਾ ਫ੍ਰੀ ਦਾ ‘ਮਜ਼ਾ’, JioCinema ਵਸੂਲੇਗਾ ਪੈਸੇ
Jio Cinema'ਤੇ 100 ਤੋਂ ਵੱਧ ਫਿਲਮਾਂ ਅਤੇ ਟੀਵੀ ਸੀਰੀਜ਼ਾਂ ਦਾ Content ਸ਼ਾਮਲ ਕੀਤੀ ਜਾਵੇਗਾ। ਹਾਲਾਂਕਿ ਇਸ ਦੇ ਲਈ ਵੱਡੀ ਕੀਮਤ ਦੀ ਲੋੜ ਹੋਵੇਗੀ, ਜਿਸ ਲਈ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੀ ਯੋਜਨਾ ਹੈ। ਕੰਪਨੀ ਦੀ ਯੋਜਨਾ Netflix ਅਤੇ Disney ਵਰਗੇ OTT ਪਲੇਟਫਾਰਮਾਂ ਨੂੰ ਟਕਰ ਦੇਣ ਦੀ ਹੈ।
IPL Jio Cinema
IPL 2023 ਦਾ ਕ੍ਰੇਜ਼ ਪੂਰੀ ਦੁਨੀਆ ਭਰ ਦੇ ਲੋਕਾਂ ਵਿੱਚ ਹੈ। Jio Cinema ਦੀ ਵਰਤੋਂ ਭਾਰਤ ਵਿੱਚ ਮੁਫ਼ਤ ਆਈਪੀਐਲ ਮੈਚ ਦੇਖਣ ਲਈ ਕੀਤੀ ਜਾਂਦੀ ਹੈ। ਰਿਲਾਇੰਸ ਦੀ ਮਲਕੀਅਤ ਵਾਲਾ OTT ਪਲੇਟਫਾਰਮ ਲੋਕਾਂ ਨੂੰ ਮੁਫਤ ਮਨੋਰੰਜਨ ਦਾ ਆਨੰਦ ਦਿੰਦਾ ਹੈ। ਹਾਲਾਂਕਿ, ਹੁਣ ਲੰਬੇ ਸਮੇਂ ਤੱਕ ਤੁਸੀਂ ਮੁਫਤ ਮਨੋਰੰਜਨ ਦਾ ਆਨੰਦ ਨਹੀਂ ਲੈ ਸਕੋਗੇ। ਖਬਰਾਂ ਮੁਤਾਬਕ IPL ਖਤਮ ਹੋਣ ਤੋਂ ਬਾਅਦ ਕੰਪਨੀ Jio Cinema ਦੀ ਵਰਤੋਂ ਕਰਨ ਵਾਲਿਆਂ ਤੋਂ ਪੈਸੇ ਲਵੇਗੀ। ਇਸ ਨਾਲ ਰਿਲਾਇੰਸ ਦੇ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ਨੂੰ ਹੋਰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ।
ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਲੋਕਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਮੁਫਤ ਦੇਖਣ ਦਾ ਮੌਕਾ ਦਿੱਤਾ। ਇਸ ਸਾਲ ਆਈਪੀਐਲ (IPL) ਦੇ ਦਰਸ਼ਕਾਂ ਦੇ ਕਈ ਰਿਕਾਰਡ ਤੋੜੇ ਹਨ। ਜੇਕਰ ਤੁਸੀਂ ਵੀ ਮੁਫ਼ਤ ਆਈਪੀਐਲ ਦੇਖਣ ਦੇ ਸ਼ੌਕੀਨ ਹੋ ਅਤੇ ਜੀਓ ਸਿਨੇਮਾ ਦੀ ਵਰਤੋਂ ਕਰਦੇ ਹੋ, ਤਾਂ ਸਬਸਕ੍ਰਿਪਸ਼ਨ ਪਲਾਨ ਲਈ ਤਿਆਰ ਰਹੋ।


