iPhone 16 ਖਰੀਦਣ ਲਈ Apple ਸਟੋਰ ‘ਤੇ ਲੱਗੀਆਂ ਲੰਬੀਆਂ ਲਾਈਨਾਂ, ਸੇਲ ਸ਼ੁਰੂ ਹੁੰਦਿਆਂ ਹੀ ਪਹੁੰਚ ਗਏ ਲੋਕ
ਭਾਰਤ 'ਚ Apple iPhone 16 ਸੀਰੀਜ਼ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਮੈਟਰੋ Cities ਜਿਵੇਂ ਦਿੱਲੀ ਅਤੇ ਮੁੰਬਈ ਦੇ ਐਪਲ ਸਟੋਰਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਲੋਕ ਲੰਮੇ ਸਮੇਂ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਸਨ। iPhone 16, iPhone 16 Plus, iPhone 16 Pro ਅਤੇ iPhone 16 Pro Max ਵੇਚੇ ਜਾ ਰਹੇ ਹਨ।
Apple iPhone 16 ਸੀਰੀਜ਼ ਦੀ ਵਿਕਰੀ ਸ਼ੁਰੂ ਹੋ ਗਈ ਹੈ। ਫੋਨ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਹੈ। ਪਰ ਹੁਣ ਇਸ ਦੀ ਪ੍ਰਸਿੱਧੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਅਤੇ ਮੁੰਬਈ ‘ਚ ਐਪਲ ਸਟੋਰਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਮੁੰਬਈ ਵਿੱਚ Apple BKC ਅਤੇ ਦਿੱਲੀ ਵਿੱਚ Apple Saket ਦੇ ਬਾਹਰ ਲੋਕਾਂ ਦੀ ਭਾਰੀ ਭੀੜ ਹੈ। ਲੋਕਾਂ ਦੇ ਹੱਥਾਂ ‘ਚ ਨਵਾਂ ਆਈਫੋਨ ਸੀ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਵੀ ਬਿਲਕੁਲ ਵੱਖਰੀ ਸੀ। ਲੋਕ ਫੋਨ ਖਰੀਦਣ ਲਈ ਲਾਈਨਾਂ ਵਿੱਚ ਲੱਗ ਗਏ ਸਨ। ਐਪਲ ਮਾਰਕੀਟ ਵਿੱਚ iPhone 16, iPhone 16 Plus, iPhone 16 Pro ਅਤੇ iPhone 16 Pro Max ਦੀ ਸੇਲ ਸ਼ੁਰੂ ਹੋ ਗਈ ਹੈ।
ਮੁੰਬਈ ਐਪਲ ਬੀਕੇਸੀ ਸਟੋਰ ਦੀ ਗੱਲ ਕਰੀਏ ਤਾਂ ਇੱਥੇ ਕੱਲ੍ਹ ਸ਼ਾਮ ਤੋਂ ਹੀ ਬਹੁਤ ਸਾਰੇ ਲੋਕ ਖੜ੍ਹੇ ਸਨ। ਭਾਰੀ ਭੀੜ ਦੇਖਣ ਨੂੰ ਮਿਲੀ। ਦਰਅਸਲ ਇੱਥੇ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਕਈ ਲੋਕ ਸ਼ਾਮ ਤੋਂ ਹੀ ਆਪਣੀ ਜਗ੍ਹਾ ਪੱਕੀ ਕਰਨ ਲਈ ਆਏ ਹੋਏ ਸਨ। ਜਿਵੇਂ ਹੀ ਸਟੋਰ ਖੁੱਲ੍ਹਿਆ, ਲੋਕਾਂ ਦੀ ਭੀੜ ਸਟੋਰ ਦੇ ਅੰਦਰ ਦਾਖਲ ਹੋ ਗਈ ਅਤੇ ਆਈਫੋਨ 16 ਖਰੀਦਣ ਲਈ ਸਟੋਰ ਦੇ ਅੰਦਰ ਭਾਰੀ ਭੀੜ ਦੇਖੀ ਗਈ।
#WATCH | Delhi: A customer Mohammad Shariq says, “I came from Saharanpur in UP. I have purchased the iPhone 16. I am an iPhone lover. I was planning to go to the Mumbai store, but I got it in Delhi itself. Earlier I was using the iPhone 15 Pro Max.” https://t.co/baQDGVr4KU pic.twitter.com/PHuOqCDUJ1
— ANI (@ANI) September 20, 2024
ਇਹ ਵੀ ਪੜ੍ਹੋ
ਸਹਾਰਨਪੁਰ, ਯੂਪੀ ਦਾ ਇੱਕ ਐਪਲ ਪ੍ਰਸ਼ੰਸਕ ਆਈਫੋਨ 16 ਖਰੀਦਣ ਲਈ ਦਿੱਲੀ ਦੇ ਸਟੋਰ ‘ਤੇ ਆਇਆ। ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਸ਼ਾਕਿਰ ਨੇ ਕਿਹਾ ਕਿ ਉਹ ਪਹਿਲਾਂ ਫੋਨ ਖਰੀਦਣ ਲਈ ਮੁੰਬਈ ਜਾ ਰਿਹਾ ਸੀ, ਪਰ ਜਦੋਂ ਉਸ ਨੂੰ ਫੋਨ ਦਿੱਲੀ ਵਿੱਚ ਮਿਲਿਆ ਤਾਂ ਉਸ ਨੇ ਇੱਥੋਂ ਹੀ ਖਰੀਦ ਲਿਆ। ਸ਼ਾਕਿਰ ਦੱਸਦਾ ਹੈ ਕਿ ਉਹ ਪਹਿਲਾਂ ਵੀ ਆਈਫੋਨ 15 ਪ੍ਰੋ ਮੈਕਸ ਦੀ ਵਰਤੋਂ ਕਰ ਰਿਹਾ ਹੈ ਅਤੇ ਉਹ ਯਕੀਨੀ ਤੌਰ ‘ਤੇ ਲੇਟੇਅਸਟ ਆਈਫੋਨ ਖਰੀਦਦਾ ਹੈ।
#WATCH | Long queues seen outside the Apple store in Delhi’s Saket
Apple started its iPhone 16 series sale in India today. pic.twitter.com/hBboHFic9o
— ANI (@ANI) September 20, 2024
#WATCH | Maharashtra: A huge crowd gathered outside Apple store at Mumbai’s BKC – India’s first Apple store.
Apple’s iPhone 16 series to go on sale in India from today. pic.twitter.com/RbmfFrR4pI
— ANI (@ANI) September 20, 2024
ਇਹ ਵੀ ਪੜ੍ਹੋ- ਭੇਡਾਂ-ਬਕਰੀਆਂ ਵਾਂਗ ਆਟੋ ਚ ਡਰਾਈਵਰ ਨੇ ਭਰੇ ਬੱਚੇ, ਵਾਇਰਲ ਤਸਵੀਰ ਤੇ ਛਿੜੀ ਬਹਿਸ
iPhone 16 ਦੀ ਕੀਮਤ
ਆਈਫੋਨ 16 ਸੀਰੀਜ਼ ਦੀ ਗੱਲ ਕਰੀਏ ਤਾਂ ਆਈਫੋਨ 16 ਖਰੀਦਣ ਲਈ ਤੁਹਾਨੂੰ 80 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਇਹ ਇਸ ਸੀਰੀਜ਼ ਦਾ ਸਭ ਤੋਂ ਸਸਤਾ ਫੋਨ ਹੈ ਅਤੇ ਇਸ ‘ਚ 128GB ਤੱਕ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 16 ਪ੍ਰੋ ਮੈਕਸ ਵੀ ਹੈ। ਹਾਲਾਂਕਿ ਪ੍ਰੋ ਸੀਰੀਜ਼ ਦੇ ਕੈਮਰੇ ‘ਚ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ।