09-12- 2025
TV9 Punjabi
Author: Ramandeep Singh
ਘਰਾਂ 'ਚ ਰੋਜ਼ਾਨਾ ਰਸਮਾਂ ਜਾਂ ਖਾਸ ਮੌਕਿਆਂ 'ਤੇ ਦੀਵੇ, ਧੂਪ ਤੇ ਅਗਰਬੱਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਰਸਮ ਪੂਰੀ ਹੋਣ ਤੋਂ ਬਾਅਦ, ਅਸੀਂ ਅਕਸਰ ਬਚੀ ਹੋਈ ਰਾਖ ਨੂੰ ਆਮ ਰਹਿੰਦ-ਖੂੰਹਦ ਸਮਝ ਕੇ ਸੁੱਟ ਦਿੰਦੇ ਹਾਂ।
ਹਾਲਾਂਕਿ, ਸ਼ਾਸਤਰਾਂ ਅਨੁਸਾਰ, ਇਸ ਆਦਤ ਨੂੰ ਨਾ ਸਿਰਫ਼ ਅਸ਼ੁਭ ਮੰਨਿਆ ਜਾਂਦਾ ਹੈ, ਸਗੋਂ ਇਹ ਘਰ ਦੀ ਸਕਾਰਾਤਮਕ ਊਰਜਾ ਤੇ ਮਾਹੌਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਪੂਜਾ ਦੌਰਾਨ ਜਲਾਈਆਂ ਗਈਆਂ ਸਮੱਗਰੀਆਂ ਦੀ ਰਾਖ 'ਚ ਬ੍ਰਹਮ ਊਰਜਾ, ਮੰਤਰਾਂ ਦਾ ਜਾਪ, ਧਿਆਨ ਤੇ ਭਗਤੀ ਦੀ ਸ਼ਕਤੀ ਹੁੰਦੀ ਹੈ।
ਜੋਤਿਸ਼ ਤੇ ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਪੂਜਾ ਦੀ ਰਾਖ ਨੂੰ ਕੂੜੇ 'ਚ ਸੁੱਟਣ ਨਾਲ ਘਰ 'ਚ ਮਾਨਸਿਕ ਤਣਾਅ ਵਧਦਾ ਹੈ ਤੇ ਕੰਮ 'ਚ ਰੁਕਾਵਟ ਆ ਸਕਦੀ ਹੈ।
ਉਨ੍ਹਾਂ ਨੂੰ ਇਕੱਠਾ ਕਰੋ ਤੇ ਮਹੀਨੇ 'ਚ ਇੱਕ ਵਾਰ ਕਿਸੇ ਪਵਿੱਤਰ ਨਦੀ, ਝੀਲ ਜਾਂ ਵਗਦੇ ਪਾਣੀ 'ਚ ਵਹਾ ਦਿਓ।
ਜੇਕਰ ਇਹ ਸੰਭਵ ਨਹੀਂ ਹੈ, ਤਾਂ ਰਾਖ ਨੂੰ ਇੱਕ ਸਾਫ਼ ਕੱਪੜੇ 'ਚ ਇਕੱਠਾ ਕੀਤਾ ਜਾ ਸਕਦਾ ਹੈ ਤੇ ਘਰ ਦੇ ਬਾਹਰ ਇੱਕ ਸ਼ਾਂਤ ਤੇ ਸਾਫ਼ ਜਗ੍ਹਾ 'ਤੇ ਮਿੱਟੀ 'ਚ ਦੱਬਿਆ ਜਾ ਸਕਦਾ ਹੈ।
ਜੇਕਰ ਘਰ 'ਚ ਕੋਈ ਬਾਗ਼ ਜਾਂ ਤਲਾਅ ਹੈ ਤਾਂ ਉਸ ਵਿੱਚ ਪੂਜਾ ਦੀ ਰਾਖ ਪਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਸੁਆਹ ਨੂੰ ਪਿੱਪਲ ਜਾਂ ਬਰਗਦ ਵਰਗੇ ਵੱਡੇ ਤੇ ਪਵਿੱਤਰ ਰੁੱਖ ਦੇ ਕੋਲ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।