AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤੁਹਾਡੇ ਆਧਾਰ ‘ਤੇ ਕਿਸੇ ਹੋਰ ਨੇ ਤਾਂ ਨਹੀਂ ਲਿਆ SIM? 5 ਮਿੰਟਾਂ ਵਿੱਚ ਇੰਝ ਕਰੋ ਚੈੱਕ

Aadhaar SIM Check: ਆਧਾਰ ਕਾਰਡ ਤੋਂ ਕਿੰਨੇ ਮੋਬਾਈਲ ਨੰਬਰ ਜਾਰੀ ਹੋਏ ਹਨ, ਇਸ ਦੀ ਜਾਣਕਾਰੀ ਹਰ ਮੋਬਾਈਲ ਯੂਜ਼ਰ ਨੂੰ ਸਮੇਂ-ਸਮੇਂ 'ਤੇ ਚੈੱਕ ਕਰਨੀ ਚਾਹੀਦੀ ਹੈ। ਦੂਰਸੰਚਾਰ ਵਿਭਾਗ (DoT) ਦਾ TAFCOP ਪੋਰਟਲ ਇਹ ਕੰਮ ਆਸਾਨ ਬਣਾਉਂਦਾ ਹੈ।

ਤੁਹਾਡੇ ਆਧਾਰ 'ਤੇ ਕਿਸੇ ਹੋਰ ਨੇ ਤਾਂ ਨਹੀਂ ਲਿਆ SIM? 5 ਮਿੰਟਾਂ ਵਿੱਚ ਇੰਝ ਕਰੋ ਚੈੱਕ
ਫਰਜ਼ੀ SIM ਦਾ ਇੰਝ ਲਗਾਓ ਪਤਾ
tv9-punjabi
| Updated On: 22 Sep 2026 17:25 PM IST
Share

ਅੱਜ ਦੇ ਸਮੇਂ ਵਿੱਚ ਮੋਬਾਈਲ ਨੰਬਰ ਸਾਡੀ ਪਛਾਣ ਦਾ ਅਹਿਮ ਹਿੱਸਾ ਹੈ ਅਤੇ ਇਹ ਕਈ ਜ਼ਰੂਰੀ ਸਰਵਿਸਾਂ ਨਾਲ ਜੁੜਿਆ ਹੁੰਦਾ ਹੈ। ਬੈਂਕਿੰਗ, UPI, ਸੋਸ਼ਲ ਮੀਡੀਆ ਅਤੇ ਕਈ ਹੋਰ ਡਿਜ਼ਿਟਲ ਅਕਾਊਂਟਸ ਵਿੱਚ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿੱਚ ਜੇਕਰ ਤੁਹਾਡੇ ਆਧਾਰ ਦੀ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੋਈ SIM ਜਾਰੀ ਕਰਵਾ ਲਿਆ ਗਿਆ ਹੈ, ਤਾਂ ਇਹ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਦੂਰਸੰਚਾਰ ਵਿਭਾਗ (DoT) ਦੇ ਮੁਤਾਬਕ, ਜੇਕਰ ਕਿਸੇ ਅਪਰਾਧ ਵਿੱਚ ਤੁਹਾਡੇ ਨਾਮ ‘ਤੇ ਜਾਰੀ ਕੀਤਾ ਗਿਆ SIM ਕਾਰਡ ਪਾਇਆ ਜਾਂਦਾ ਹੈ, ਤਾਂ ਤੁਹਾਨੂੰ 50 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ।

ਫਰਜ਼ੀ SIM ਦੀ ਵਰਤੋਂ ਸਾਈਬਰ ਫਰਾਡ, ਫਰਜ਼ੀ ਬੈਂਕ ਅਕਾਊਂਟ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਕੀਤੀ ਜਾ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਜਿਸ ਵਿਅਕਤੀ ਦੀ ਪਛਾਣ ‘ਤੇ ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈ, ਉਸ ਨੂੰ ਵੀ ਪੁੱਛਗਿੱਛ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਖਤਰੇ ਨੂੰ ਘਟਾਉਣ ਲਈ ਦੂਰਸੰਚਾਰ ਵਿਭਾਗ (DoT) ਨੇ TAFCOP ਪੋਰਟਲ ਸ਼ੁਰੂ ਕੀਤਾ ਹੈ। TAFCOP ਯਾਨੀ Telecom Analytics for Fraud Management & Consumer Protection ਦੀ ਮਦਦ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਮ ‘ਤੇ ਕਿੰਨੇ ਮੋਬਾਈਲ ਕਨੈਕਸ਼ਨ ਐਕਟਿਵ ਹਨ।

ਆਧਾਰ ‘ਤੇ ਜਾਰੀ SIM ਇੰਝ ਕਰੋ ਚੈੱਕ

  • ਇਸ ਲਈ ਸਭ ਤੋਂ ਪਹਿਲਾਂ TAFCOP ਦੀ ਅਧਿਕਾਰਤ ਵੈੱਬਸਾਈਟ ਖੋਲ੍ਹੋ।
  • ਇੱਥੇ ਆਪਣਾ ਚਾਲੂ ਮੋਬਾਈਲ ਨੰਬਰ ਦਰਜ ਕਰੋ। ਇਸ ਤੋਂ ਬਾਅਦ ਸਕ੍ਰੀਨ ‘ਤੇ ਦਿਖਾਈ ਦੇ ਰਿਹਾ ਕੈਪਚਾ ਭਰੋ ਅਤੇ Request OTP ‘ਤੇ ਕਲਿੱਕ ਕਰੋ।
  • ਤੁਹਾਡੇ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। OTP ਦਰਜ ਕਰਕੇ ਲੌਗਇਨ ਕਰੋ।
  • ਲੌਗਇਨ ਕਰਨ ਤੋਂ ਬਾਅਦ ਸਕ੍ਰੀਨ ‘ਤੇ ਤੁਹਾਡੇ ਨਾਮ ‘ਤੇ ਜਾਰੀ ਕੀਤੇ ਗਏ ਮੋਬਾਈਲ ਨੰਬਰਾਂ ਦੀ ਲਿਸਟ ਦਿਖਾਈ ਦੇਵੇਗੀ।
  • ਇਸ ਵਿੱਚ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ ਕਨੈਕਸ਼ਨ ਵੀ ਸ਼ਾਮਲ ਹੋ ਸਕਦੇ ਹਨ।

ਅਣਜਾਣ ਨੰਬਰ ਦਿਖੇ ਤਾਂ ਕੀ ਕਰੀਏ?

ਲਿਸਟ ਵਿੱਚ ਦਿਖਾਈ ਦੇਣ ਵਾਲੇ ਹਰ ਮੋਬਾਈਲ ਨੰਬਰ ਨੂੰ ਧਿਆਨ ਨਾਲ ਚੈੱਕ ਕਰੋ। ਜੇਕਰ ਕੋਈ ਨੰਬਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਹੀਂ ਹੈ, ਤਾਂ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਇਸ ਲਈ Not my number ਵਿਕਲਪ ਚੁਣਿਆ ਜਾ ਸਕਦਾ ਹੈ। ਇਸ ਦੀ ਵਰਤੋਂ ਅਜਿਹੇ ਨੰਬਰ ਲਈ ਕਰੋ, ਜਿਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਨਾਲ ਉਸ ਕਨੈਕਸ਼ਨ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।

ਜੇਕਰ ਕੋਈ ਨੰਬਰ ਪਹਿਲਾਂ ਤੁਹਾਡਾ ਸੀ, ਪਰ ਹੁਣ ਤੁਹਾਨੂੰ ਉਸ ਦੀ ਲੋੜ ਨਹੀਂ ਹੈ, ਤਾਂ Not required ਵਿਕਲਪ ਚੁਣਿਆ ਜਾ ਸਕਦਾ ਹੈ। ਉੱਥੇ ਹੀ, ਜਿਹੜਾ ਨੰਬਰ ਤੁਹਾਡਾ ਹੈ ਅਤੇ ਤੁਸੀਂ ਉਸ ਦੀ ਵਰਤੋਂ ਕਰ ਰਹੇ ਹੋ, ਉਸ ਲਈ Required ਵਿਕਲਪ ਚੁਣੋ।

ਰਿਕਵੈਸਟ ਸਬਮਿਟ ਹੋਣ ਤੋਂ ਬਾਅਦ ਸਬੰਧਤ ਟੈਲੀਕਾਮ ਆਪਰੇਟਰ ਅਤੇ ਵਿਭਾਗ ਦੀ ਪ੍ਰਕਿਰਿਆ ਮੁਤਾਬਕ ਮਾਮਲੇ ਦੀ ਜਾਂਚ ਅਤੇ ਕਾਰਵਾਈ ਕੀਤੀ ਜਾਂਦੀ ਹੈ।

ਕਿਉਂ ਜ਼ਰੂਰੀ ਹੈ ਇਹ ਜਾਂਚ?

ਆਪਣੇ ਨਾਮ ‘ਤੇ ਜਾਰੀ ਮੋਬਾਈਲ ਕਨੈਕਸ਼ਨਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰਨ ਨਾਲ ਤੁਹਾਨੂੰ ਪਤਾ ਰਹਿੰਦਾ ਹੈ ਕਿ ਤੁਹਾਡੀ ਪਛਾਣ ਦੀ ਵਰਤੋਂ ਕਰਕੇ ਕੋਈ ਵਾਧੂ SIM ਤਾਂ ਜਾਰੀ ਨਹੀਂ ਕੀਤਾ ਗਿਆ। ਇਸ ਨਾਲ ਪਛਾਣ ਦੀ ਗਲਤ ਵਰਤੋਂ, ਫਰਜ਼ੀ ਅਕਾਊਂਟ ਅਤੇ ਮੋਬਾਈਲ ਨੰਬਰ ਰਾਹੀਂ ਹੋਣ ਵਾਲੀ ਧੋਖਾਧੜੀ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਨਾਮ ‘ਤੇ ਜਾਰੀ ਮੋਬਾਈਲ ਨੰਬਰਾਂ ਦੀ ਜਾਂਚ ਨਹੀਂ ਕੀਤੀ ਹੈ, ਤਾਂ TAFCOP ਪੋਰਟਲ ‘ਤੇ ਜਾ ਕੇ ਇੱਕ ਵਾਰ ਜ਼ਰੂਰ ਚੈੱਕ ਕਰੋ।

Source:TV9Hindi.com

Follow Us
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...