Tech Tips: ਜੇ ਚਲਾਉਂਦੇ ਹੋ WhatsApp ਤਾਂ ਦੇਖ ਲਓ ਕਿਵੇਂ ਸੁਰੱਖਿਅਤ ਰਹੇਗੀ ਤੁਹਾਡੀ Chat
ਵਾਟਸਐਪ ਇਸ ਟੂਲ ਦੇ ਰਾਹੀਂ ਤੁਹਾਡੀ ਚੈਟ ਨੂੰ ਸੁਰੱਖਿਅਤ ਰੱਖਣ ਦਾ ਦਾਅਵਾ ਕਰਦਾ ਹੈ. ਇਸ ਵਿਸ਼ੇਸ਼ਤਾ ਦਾ ਨਾਮ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੈ, ਜਿਸਦਾ ਸਿੱਧਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਚੈਟ ਰਾਹੀਂ ਸੁਨੇਹਾ ਭੇਜਦੇ ਹੋ ਉਹ ਗੱਲਬਾਤ ਤੁਹਾਡੇ ਅਤੇ ਦੂਜੇ ਉਸ ਵਿਅਕਤੀ ਜਿਸ ਨੂੰ ਤੁਸੀਂ ਸੁਨੇਹਾ ਭੇਜਿਆ ਹੈ ਸਿਰਫ਼ ਤੁਹਾਡੇ ਦੋਹਾਂ ਦੇ ਵਿਚਾਲੇ ਰਹੇਗੀ ਇਸ ਵਿੱਚ ਕੋਈ ਹੋਰ ਵਿਅਕਤੀ ਜਾਂ ਸੰਸਥਾ ਦਾਖਲ ਨਹੀਂ ਦੇ ਸਕਦੀ।
Pic Credit: tv9 bharatvarsh
ਇਸ ਫ਼ੀਚਰ ਦਾ ਨਾਮ ਤਾਂ ਤੁਸੀਂ ਲਾਜ਼ਮੀ ਸੁਣਿਆ ਹੀ ਹੋਵੇਗਾ ਅਤੇ ਇਸ ਬਾਰੇ ਤੁਸੀਂ ਥੋੜ੍ਹਾ ਬਹੁਤਾ ਜਾਣਦੇ ਵੀ ਹੋਵੇਗੇ ਪਰ ਜੇਕਰ ਤੁਸੀਂ ਆਪਣੀ ਚੈਟ ਨੂੰ ਲੈਕੇ ਕਿਸੇ ਵੀ ਪ੍ਰਕਾਰ ਦੀ ਚਿੰਤਾ ਵਿੱਚ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਬਹੁਤ ਲਾਹੇਬੰਦ ਹੋ ਸਕਦੀ ਹੈ। WhatsApp ਨੇ ਹਾਲ ਹੀ ਵਿੱਚ ਕਈ ਨਵੇਂ ਫ਼ੀਚਰ ਲਾਂਚ ਕੀਤੇ ਹਨ ਜਿਨ੍ਹਾ ਵਿੱਚ ਬਗੈਰ ਕਿਸੇ ਨੂੰ ਪਤਾ ਲਗਾਏ ਤੁਸੀਂ ਕੋਈ ਵੀ ਗੁਰੱਪ ਛੱਡ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਆਨਲਾਈਨ ਸਟੇਟਸ ਨੂੰ ਹਿੰਡਨ ਕਰ ਸਕਦੇ ਹੋ, ਪਰ ਇਹਨਾਂ ਵਿੱਚ End-to-End Encryption ਟੂਲ ਤੁਹਾਡੇ ਬਹੁਤ ਕੰਮ ਆਵੇਗਾ।


