ਅਹਿਮਦਾਬਾਦ ਦੇ ਟੈਕੀ ਨੇ ਆਪਣੇ ਫੋਨ ਤੋਂ ਦਬਾਇਆ ‘1’ ਤਾਂ ਅਕਾਉਂਟ ਚੋਂ ਨਿਕਲ ਗਏ 1 ਲੱਖ ਰੁਪਏ: ਕਿਵੇਂ ਹੋਇਆ ਸਕੈਮ, ਜਾਣੋ
Digital Arrest & Cyber Crime: ਘਟਲੋਡੀਆ ਵਿੱਚ ਰਹਿਣ ਵਾਲੇ ਅਤੇ ਸਿੰਧੂ ਭਵਨ ਰੋਡ 'ਤੇ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਨ ਵਾਲੇ ਇੱਕ ਯੰਗ ਪ੍ਰੋਫੈਸ਼ਨਲ ਨੂੰ ਆਪਣੇ ਨਾਲ ਹੋਏ ਇਸ ਫਰਾਡ ਦਾ ਜਦੋਂ ਪਤਾ ਲੱਗਾ ਤਾਂ ਉਸਨੇ ਤੁਰੰਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਇਹ ਸਭ ਉਦੋਂ ਹੋਇਆ ਜਦੋਂ ਉਸਨੂੰ ਇੱਕ ਆਟੋਮੇਟੇਡ ਕਾਲ ਆਈ... ਜਿਸ ਵਿੱਚ ਉਸਨੂੰ ਇੱਕ ਅਣਡਿਲੀਵਰਡ ਕੋਰੀਅਰ ਬਾਰੇ ਸੂਚਿਤ ਕੀਤਾ ਗਿਆ ਸੀ।
ਕੀ ਤੁਹਾਨੂੰ ਕਦੇ ਕਾਲ ਆਈ ਹੈ ਕਿ ਤੁਹਾਡਾ ਕੋਰੀਅਰ ਡਿਲੀਵਰ ਨਹੀਂ ਕੀਤਾ ਜਾ ਸਕਦਾ ਹੈ? ਸਾਡੇ ਵਿੱਚੋਂ ਬਹੁਤ ਸਾਰੇ ਸੋਚਣਗੇ ਕਿ ਇਹ ਸਿਰਫ਼ ਇੱਕ ਰੁਟੀਨ ਅੱਪਡੇਟ ਹੈ ਅਤੇ ਬਿਨਾਂ ਸੋਚੇ-ਸਮਝੇ ਨਿਰਦੇਸ਼ਾਂ ਨੂੰ ਫਾਲੋ ਕਰ ਲੈਂਦੇ ਹਾਂ।
ਬਦਕਿਸਮਤੀ ਨਾਲ, ਇਸ ਤਰ੍ਹਾਂ ਅਹਿਮਦਾਬਾਦ ਦਾ ਇੱਕ 26 ਸਾਲਾ ਸਾਫਟਵੇਅਰ ਡਿਵੈਲਪਰ ਇੱਕ ਸੌਫੀਸਿਕੇਟੇਡ ਸਕੈਮ ਦਾ ਸ਼ਿਕਾਰ ਹੋ ਗਿਆ, ਇਸ ਪ੍ਰੈਸੇਸ ਵਿੱਚ ਉਸ ਨੂੰ 1 ਲੱਖ ਰੁਪਏ ਦਾ ਚੂਨਾ ਲੱਗ ਗਿਆ।
ਘਟਲੋਡੀਆ ਵਿੱਚ ਰਹਿਣ ਵਾਲੇ ਅਤੇ ਸਿੰਧੂ ਭਵਨ ਰੋਡ ‘ਤੇ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਨ ਵਾਲੇ ਇੱਕ ਯੰਗ ਪ੍ਰੋਫੈਸ਼ਨਲ ਨੂੰ ਆਪਣੇ ਨਾਲ ਹੋਏ ਇਸ ਫਰਾਡ ਦਾ ਜਦੋਂ ਪਤਾ ਲੱਗਾ ਤਾਂ ਉਸਨੇ ਤੁਰੰਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਇਹ ਸਭ ਉਦੋਂ ਹੋਇਆ ਜਦੋਂ ਉਸਨੂੰ ਇੱਕ ਆਟੋਮੇਟੇਡ ਕਾਲ ਆਈ… ਜਿਸ ਵਿੱਚ ਉਸਨੂੰ ਇੱਕ ਅਣਡਿਲੀਵਰਡ ਕੋਰੀਅਰ ਬਾਰੇ ਸੂਚਿਤ ਕੀਤਾ ਗਿਆ ਸੀ।
TOI ਦੀ ਰਿਪੋਰਟ ਮੁਤਾਬਕ, ਆਈਵੀਆਰ (IVR) ਸਿਸਟਮ ‘ਤੇ ਭਰੋਸਾ ਕਰਦੇ ਹੋਏ, ਉਸਨੇ ਨਿਰਦੇਸ਼ ਅਨੁਸਾਰ ‘1’ ਦਬਾਇਆ, ਜਿਸਤੋਂ ਬਾਅਦ ਉਸਨੂੰ ਇੱਕ ਸ਼ਖਸ ਨਾਲ ਕੁਨੈਕਟ ਕੀਤਾ ਗਿਆ, ਜਿਸ ਨੇ ਉਸ ਕੋਲ ਨੌਜਵਾਨ ਲਈ ਚੇਨਈ ਤੋਂ ਮੁੰਬਈ ਭੇਜੇ ਗਏ ਪਾਰਸਲ ਦੀ ਡਿਟੇਲ ਹੋਣ ਦਾ ਦਾਅਵਾ ਕੀਤਾ।
ਇਥੋਂ ਤੱਕ ਕਿ ਸਕੈਮਰ ਨੇ ਸ਼ਿਕਾਇਤਕਰਤਾ ਦਾ ਭਰੋਸਾ ਹਾਸਿਲ ਕਰਨ ਲਈ ਉਸਦੇ ਆਧਾਰ ਕਾਰਡ ਦੀ ਸਹੀ ਡਿਟੇਲ ਵੀ ਦਿੱਤੀ। ਉਥੋਂ ਕਾਲ ਮੁੰਬਈ ਕ੍ਰਾਈਮ ਬ੍ਰਾਂਚ ਦੇ ਸੁਨੀਲ ਦੱਤ ਦੇ ਰੂਪ ‘ਚ ਕਿਸੇ ਵਿਅਕਤੀ ਨੂੰ ਟ੍ਰਾਂਸਫਰ ਕੀਤੀ ਗਈ। ਇਸ ਫਰਜ਼ੀ ਅਧਿਕਾਰੀ ਨੇ ਉਸਨੂੰ ਦੱਸਿਆ ਕਿ ਪਾਰਸਲ ਵਿੱਚ ਛੇ ਬੈਂਕ ਕਾਰਡ ਹਨ ਅਤੇ ਦਾਅਵਾ ਕੀਤਾ ਕਿ ਉਹ ਹੁਣ ਕਥਿਤ ਫਾਈਨੈਸ਼ੀਅਲ ਕ੍ਰਾਈਮਸ ਲਈ ਡਿਜੀਟਲ ਅਰੈਸਟ ਦੇ ਅਧੀਨ ਹੈ।
ਇਹ ਵੀ ਪੜ੍ਹੋ
ਪੀੜਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਕਥਿਤ ਤੌਰ ‘ਤੇ ਜਾਰੀ ਕੀਤੇ ਜਾਅਲੀ ਗ੍ਰਿਫਤਾਰੀ ਵਾਰੰਟ ਦਿਖਾਏ ਜਾਣ ‘ਤੇ ਹੋਰ ਡਰਾਇਆ ਗਿਆ ਸੀ। ਦਬਾਅ ਹੇਠ, ਉਸਨੂੰ ਖਾਲਿਮ ਅੰਸਾਰੀ ਨਾਮ ਦੇ ਇੱਕ ਕਥਿਤ ਵਕੀਲ ਹੋਣ ਦਾ ਦਾਅਵਾ ਕਰਨ ਵਾਲੇ ਸਕੈਮਰ ਕੋਲ ਸੈਂਡ ਕਰ ਦਿੱਤਾ ਗਿਆ। ਉਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਾਫਟਵੇਅਰ ਡਿਵੈਲਪਰ ਨੇ ਆਪਣੀ ਸੇਵਿੰਗ ਦੇ 1 ਲੱਖ ਰੁਪਏ Scammers ਦੁਆਰਾ ਦੱਸੇ ਗਏ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ।
ਅਕਾਉਂਟ ਵਿੱਚ ਪੈਸੇ ਟ੍ਰਾਂਸਫਰ ਹੁੰਦਿਆਂ ਹੀ ਦੋਵੇਂ ਸਕੈਮਰਸ ਗਾਇਬ ਹੋ ਗਏ। ਪੀੜਤ ਨੌਜਵਾਨ ਨੇ ਕਈ ਵਾਰ ਉਨ੍ਹਾਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ।
Scammers ਤੋਂ ਕਿਵੇਂ ਰਹੀਏ ਸੇਫ?
ਕਾਲਰ ਦੀ ਪਛਾਣ ਦੀ ਪੁਸ਼ਟੀ ਕਰੋ: ਕਿਸੇ ਕਾਲਰ ‘ਤੇ ਕਦੇ ਵੀ ਸਿਰਫਡ ਇਸ ਕਰਕੇ ਭਰੋਸਾ ਨਾ ਕਰੋ ਕਿਉਂਕਿ ਉਸ ਕੋਲ ਤੁਹਾਡੀ ਪਰਸਨਲ ਡਿਟੇਲਸ ਹਨ। ਅਧਿਕਾਰਤ ਚੈਨਲਾਂ ਰਾਹੀਂ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਕਰੋ।
ਆਟੋਮੇਟੇਡ ਕਾਲਸ’ਤੇ ਬਟਨ ਦਬਾਉਣ ਤੋਂ ਬਚੋ: ਉਦੋਂ ਤੱਕ IVR ਨਿਰਦੇਸ਼ਾਂ ਨੂੰ ਫਾਲੋ ਕਰਨ ਤੋਂ ਬਚੋ…ਜਦੋਂ ਤੱਕ ਕਿ ਤੁਸੀਂ ਕਿਸੇ ਕਾਲ ਦੀ ਉਮੀਦ ਨਹੀਂ ਕਰ ਰਹੇ ਹੋਵੋ।
ਪ੍ਰੈਸ਼ਰ ਟੈਕਟਿਸ ਤੋਂ ਸਾਵਧਾਨ ਰਹੋ: ਘੁਟਾਲੇਬਾਜ਼ ਅਕਸਰ ਤੁਹਾਨੂੰ ਤੁਰੰਤ ਫੈਸਲਿਆਂ ਲਈ ਮਜਬੂਰ ਕਰਨ ਲਈ ਤਤਕਾਲਤਾ ਦੀ ਭਾਵਨਾ ਪੈਦਾ ਕਰਦੇ ਹਨ। ਸੋਚਣ ਲਈ ਆਪਣਾ ਪੂਰਾ ਸਮਾਂ ਲਓ।
ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰੋ: ਜੇਕਰ ਤੁਹਾਨੂੰ ਥੋੜਾ ਜਿਹਾ ਵੀ ਡਾਊਟ ਹੁੰਦਾ ਹੈ ਤਾਂ ਬਿਨਾਂ ਦੇਰੀ ਕੀਤੇ ਆਪਣੀ ਸਥਾਨਕ ਸਾਈਬਰ ਕ੍ਰਾਈਮ ਹੈਲਪਲਾਈਨ ‘ਤੇ ਕਾਲ ਕਰੋ।