Virat Kohli Fine: ਵਿਰਾਟ ਕੋਹਲੀ ਨੂੰ ਮੈਚ ਰੈਫਰੀ ਨੇ ਦਿੱਤੀ ਇਹ ਸਜ਼ਾ, ਸੈਮ ਕੌਂਸਟੇਸ ਨੂੰ ਟੱਕਰ ਮਾਰਨ ਦੇ ਪਾਏ ਗਏ ਦੋਸ਼ੀ
Virat Kohli: ਮੈਲਬੋਰਨ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੁੰਦੇ ਹੀ ਵਿਰਾਟ ਕੋਹਲੀ 'ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ। ਵਿਰਾਟ ਕੋਹਲੀ ਦੀ ਮੈਚ ਫੀਸ 'ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਖਬਰਾਂ ਮੁਤਾਬਕ, ਵਿਰਾਟ ਕੋਹਲੀ ਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ। ਵਿਰਾਟ ਕੋਹਲੀ ਨੇ ਆਸਟਰੇਲਿਆਈ ਓਪਨਰ ਸੈਮ ਸੈਮ ਕੌਂਸਟੇਸ ਨੂੰ ਟੱਕਰ ਮਾਰ ਦਿੱਤੀ ਸੀ।
ਮੈਲਬੌਰਨ ਟੈਸਟ ਦੇ ਪਹਿਲੇ ਦਿਨ ਆਸਟਰੇਲੀਆ ਦੇ ਬੱਲੇਬਾਜ਼ ਸੈਮ ਕੌਂਸਟੇਸ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਪਰ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਠੋਕ ਦਿੱਤਾ। ਹੁਣ ਵਿਰਾਟ ਕੋਹਲੀ ਨੂੰ ਵੱਡੀ ਸਜ਼ਾ ਮਿਲੀ ਹੈ। ਮੈਚ ਰੈਫਰੀ ਨੇ ਪਹਿਲੇ ਹੀ ਦਿਨ ਵਿਰਾਟ ਕੋਹਲੀ ‘ਤੇ ਜੁਰਮਾਨਾ ਲਗਾਇਆ ਹੈ। ਵਿਰਾਟ ਕੋਹਲੀ ਦੀ ਮੈਚ ਫੀਸ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਖਬਰਾਂ ਮੁਤਾਬਕ ਵਿਰਾਟ ਕੋਹਲੀ ਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਸਿਰਫ਼ ਇੱਕ ਡੀਮੈਰਿਟ ਪੁਆਇੰਟ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ ਉਨ੍ਹਾਂ ਨੂੰ ਅਗਲੇ ਮੈਚ ਵਿੱਚ ਮੁਅੱਤਲ ਨਹੀਂ ਹੋਣਾ ਪਵੇਗਾ।
ਵਿਰਾਟ ਨੇ ਕਿਹਾ- ਹਾਂ ਮੈਂ ਦੋਸ਼ੀ ਹਾਂ
ਮੈਲਬੋਰਨ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੁੰਦੇ ਹੀ ਵਿਰਾਟ ਕੋਹਲੀ ਮੈਚ ਰੈਫਰੀ ਐਂਡੀ ਪਾਏਕ੍ਰਾਫਟ ਦੇ ਸਾਹਮਣੇ ਪੇਸ਼ ਹੋਏ। ਉੱਥੇ ਹੀ ਵਿਰਾਟ ਕੋਹਲੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਮੈਚ ਰੈਫਰੀ ਨੇ ਵਿਰਾਟ ਕੋਹਲੀ ਦੀ ਮੈਚ ਫੀਸ ਦਾ 20 ਫੀਸਦੀ ਕੱਟਣ ਦਾ ਹੁਕਮ ਦਿੱਤਾ। ਵਿਰਾਟ ਕੋਹਲੀ ਨੇ ਮੈਲਬੌਰਨ ਟੈਸਟ ਦੇ ਪਹਿਲੇ ਦਿਨ 10ਵੇਂ ਓਵਰ ਦੀ ਸਮਾਪਤੀ ਤੋਂ ਬਾਅਦ ਕੌਂਸਟੇਸ ਨੂੰ ਟੱਕਰ ਮਾਰੀ। ਵਿਰਾਟ ਕੋਹਲੀ ਦੂਜੇ ਐਂਡ ‘ਤੇ ਸਲਿਪ ਵੱਲ ਜਾ ਰਹੇ ਸਨ ਅਤੇ ਸੈਮ ਕੌਂਸਟੇਸ ਵੀ ਆਪਣਾ ਐਂਡ ਬਦਲ ਰਹੇ ਸਨ। ਇਸ ਤੋਂ ਬਾਅਦ ਕੋਹਲੀ ਸਿੱਧੇ ਇਸ 19 ਸਾਲ ਦੇ ਬੱਲੇਬਾਜ਼ ਵੱਲ ਆਏ ਅਤੇ ਉਨ੍ਹਾਂ ਨੂੰ ਮੋਢਾ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਵਿਰਾਟ ਕੋਹਲੀ ਦੀ ਕਾਫੀ ਆਲੋਚਨਾ ਕੀਤੀ ਗਈ।
ਰਵੀ ਸ਼ਾਸਤਰੀ ਨੇ ਵੀ ਕੀਤੀ ਵਿਰਾਟ ਦੀ ਆਲੋਚਨਾ
ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਵਿਰਾਟ ਕੋਹਲੀ ਦੀ ਆਲੋਚਨਾ ਕੀਤੀ। ਰਵੀ ਸ਼ਾਸਤਰੀ ਮੈਲਬੌਰਨ ‘ਚ ਕੁਮੈਂਟਰੀ ਕਰ ਰਹੇ ਸਨ। ਮੈਚ ਤੋਂ ਬਾਅਦ ਵਿਸ਼ਲੇਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੂੰ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਸੀ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰਾਟ ਕੋਹਲੀ ਨੇ ਆਸਟਰੇਲੀਆ ਵਿੱਚ ਅਜਿਹਾ ਪੰਗਾ ਲਿਆ ਹੈ। ਵਿਰਾਟ ਕੋਹਲੀ ਨੇ ਆਪਣੇ ਪਹਿਲੇ ਆਸਟਰੇਲੀਆਈ ਦੌਰੇ ‘ਤੇ ਦਰਸ਼ਕਾਂ ਨੂੰ ਇਤਰਾਜਯੋਗ ਇਸ਼ਾਰਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਚ ਰੈਫਰੀ ਨੇ ਸਜ਼ਾ ਦਿੱਤੀ ਸੀ।
ਸੈਮ ਕੌਂਸਟੇਸ ਨੇ ਖੇਡੀ ਸ਼ਾਨਦਾਰ ਪਾਰੀ
ਹਾਲਾਂਕਿ ਵਿਰਾਟ ਕੋਹਲੀ ਦਾ ਸ਼ਿਕਾਰ ਹੋਣ ਤੋਂ ਬਾਅਦ ਕੌਂਸਟੇਸ ਨੇ ਸ਼ਾਨਦਾਰ ਪਾਰੀ ਖੇਡੀ। ਇਸ 19 ਸਾਲਾ ਖਿਡਾਰੀ ਦਾ ਇਹ ਪਹਿਲਾ ਟੈਸਟ ਸੀ ਅਤੇ ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਹੀ ਆਪਣੀ ਛਾਪ ਛੱਡ ਦਿੱਤੀ। ਇਸ ਖਿਡਾਰੀ ਨੇ ਬੁਮਰਾਹ ਖਿਲਾਫ ਦੋ ਛੱਕੇ ਜੜੇ। ਕੌਂਸਟੇਸ ਨੇ 65 ਗੇਂਦਾਂ ‘ਤੇ 60 ਦੌੜਾਂ ਦੀ ਪਾਰੀ ਖੇਡੀ। ਇਸ ਖਿਡਾਰੀ ਨੇ ਉਸਮਾਨ ਖਵਾਜ਼ਾ ਨਾਲ 19.2 ਓਵਰਾਂ ਵਿੱਚ 89 ਦੌੜਾਂ ਦੀ ਸਾਂਝੇਦਾਰੀ ਕੀਤੀ।