AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Gen Z Against Drugs: ਚੰਡੀਗੜ੍ਹ ਨੂੰ ਨਸ਼ਾਮੁਕਤ ਬਣਾਉਣ ਦੀ ਮੁਹਿੰਮ ਨਾਲ ਜੁੜੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ, ਨੌਜਵਾਨਾਂ ਨੂੰ ਦਿੱਤਾ ਖਾਸ ਸੰਦੇਸ਼

Gen Z Against Drugs: ਤਨਵੀ ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨੌਜਵਾਨਾਂ ਨੂੰ ਹੀ ਅੱਗੇ ਆ ਕੇ ਅਗਵਾਈ ਕਰਨੀ ਹੋਵੇਗੀ।

Gen Z Against Drugs: ਚੰਡੀਗੜ੍ਹ ਨੂੰ ਨਸ਼ਾਮੁਕਤ ਬਣਾਉਣ ਦੀ ਮੁਹਿੰਮ ਨਾਲ ਜੁੜੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ, ਨੌਜਵਾਨਾਂ ਨੂੰ ਦਿੱਤਾ ਖਾਸ ਸੰਦੇਸ਼
ਨਸ਼ਿਆਂ ਖ਼ਿਲਾਫ਼ ਮੁਹਿੰਮ ਨਾਲ ਜੁੜੀ ਤਨਵੀ ਸ਼ਰਮਾ, ਨੌਜਵਾਨਾਂ ਨੂੰ ਕੀਤੀ ਅਪੀਲ Photo Credit: social media
tv9-punjabi
| Updated On: 16 Sep 2026 13:53 PM IST
Share

ਚੰਡੀਗੜ੍ਹ ਨੂੰ ਨਸ਼ਾਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕੀ ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਨੇ Gen Z Against Drugs ਮੁਹਿੰਮ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 20 ਸਤੰਬਰ ਨੂੰ ਸੈਕਟਰ-17 ਪਲਾਜ਼ਾ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਤਨਵੀ ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨੌਜਵਾਨਾਂ ਨੂੰ ਹੀ ਅੱਗੇ ਆ ਕੇ ਅਗਵਾਈ ਕਰਨੀ ਹੋਵੇਗੀ।

17 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਬਣਾਈ ਪਛਾਣ

ਮਹਿਜ਼ 17 ਸਾਲ ਦੀ ਉਮਰ ਵਿੱਚ ਤਨਵੀ ਨੇ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਤਾਈਪੇ ਓਪਨ ਸੁਪਰ 300 ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ। ਉਹ ਇਸ ਵੱਕਾਰੀ ਟੂਰਨਾਮੈਂਟ ਦੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਬਣੀ। ਭਾਰਤ ਵੱਲੋਂ ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਵਿੱਚ ਸਾਇਨਾ ਨੇਹਵਾਲ ਨੇ ਸਾਲ 2008 ਵਿੱਚ ਇਹ ਖਿਤਾਬ ਜਿੱਤਿਆ ਸੀ।

ਨਸ਼ਿਆਂ ਖ਼ਿਲਾਫ਼ ਸਮਾਜਿਕ ਮੁਹਿੰਮ ਨਾਲ ਵੀ ਜੁੜੀ

ਖੇਡ ਦੇ ਮੈਦਾਨ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਰਹੀ ਤਨਵੀ ਸ਼ਰਮਾ ਹੁਣ ਨਸ਼ਿਆਂ ਖ਼ਿਲਾਫ਼ ਸਮਾਜਿਕ ਮੁਹਿੰਮ ਨਾਲ ਵੀ ਜੁੜ ਗਈ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਪੋਸਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੁੜਨ ਦਾ ਸੰਦੇਸ਼ ਦਿੰਦੀ ਹੈ।

20 ਸਤੰਬਰ ਨੂੰ ਸੈਕਟਰ-17 ਵਿੱਚ ਇਕੱਠੇ ਹੋਣਗੇ ਨੌਜਵਾਨ

Gen Z Against Drugs ਮੁਹਿੰਮ ਤਹਿਤ 20 ਸਤੰਬਰ ਨੂੰ ਸ਼ਾਮ 5 ਵਜੇ ਸੈਕਟਰ-17 ਪਲਾਜ਼ਾ, ਚੰਡੀਗੜ੍ਹ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮੁਹਿੰਮ ਨਾਲ ਜੁੜੇ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ।

ਕਨਵੀਨਰ ਸੰਜੀਵ ਰਾਣਾ ਨੇ ਤਨਵੀ ਦੇ ਸਮਰਥਨ ਦਾ ਕੀਤਾ ਸਵਾਗਤ

ਮੁਹਿੰਮ ਦੇ ਕਨਵੀਨਰ ਸੰਜੀਵ ਰਾਣਾ ਨੇ ਤਨਵੀ ਸ਼ਰਮਾ ਦੇ ਸਮਰਥਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਖੇਡ ਜਗਤ ਦੀ ਨੌਜਵਾਨ ਅੰਤਰਰਾਸ਼ਟਰੀ ਖਿਡਾਰਨ ਦਾ ਇਸ ਮੁਹਿੰਮ ਨਾਲ ਖੜ੍ਹਾ ਹੋਣਾ ਨੌਜਵਾਨਾਂ ਲਈ ਸਕਾਰਾਤਮਕ ਸੰਦੇਸ਼ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਹੋਣਗੇ।

ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤਾ ਸੰਦੇਸ਼

ਤਨਵੀ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ ਹੈ। ਉਨ੍ਹਾਂ ਚੰਡੀਗੜ੍ਹ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਜ਼ਰੂਰੀ ਦੱਸਿਆ ਅਤੇ 20 ਸਤੰਬਰ ਨੂੰ ਸੈਕਟਰ-17 ਪਹੁੰਚਣ ਦੀ ਅਪੀਲ ਕੀਤੀ।

Gen Z Against Drugs — ਨਸ਼ਿਆਂ ਨੂੰ ਨਾ, ਜ਼ਿੰਦਗੀ ਨੂੰ ਹਾਂ।

ਮੁਹਿੰਮ ਨਾਲ ਜੁੜੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ, ਸਿੱਖਿਆ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨਾ ਵੀ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ...
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ...
UPI 'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ
UPI  'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ...
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?...
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!...
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ...
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ...