ਏਸ਼ੀਅਨ ਗੇਮਸ ‘ਚ ਕਾਂਸੀ ਮੈਡਲ ਜਿੱਤ ਮਾਨਸਾ ਪਹੁੰਚੇ ਸੁਖਮੀਤ ਸਿੰਘ, ਲੋਕਾਂ ਕੀਤਾ ਨਿੱਘਾ ਸੁਆਗਤ
ਚੀਨ 'ਚ ਚੱਲ ਰਹੀਆਂ ਏਸ਼ੀਅਨ ਖੇਡਾਂ 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਚ ਕਾਮਯਾਬ ਹੋਏ ਮਾਨਸਾ ਦੇ ਸੁਖਮੀਤ ਸਿੰਘ ਦਾ ਮਾਨਸਾ ਪੁੱਜਣ ਤੇ ਲੋਕਾਂ ਵੱਲੋਂ ਨਿੱਘ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਮੀਤ ਸਿੰਘ ਨੇ ਭਾਰਤ ਲਈ ਇਹ ਮੈਡਲ ਜਿੱਤਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਸਵਾਗਤ ਮੌਕੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਗ਼ੈਰ-ਮੌਜੂਦਗੀ 'ਤੇ ਉਨ੍ਹਾਂ ਦੇ ਪਿਤਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

Photo Credit: Sukhmeet Singh Facebook
ਪੰਜਾਬ ਨਿਊਜ। ਚੀਨ ਦੇ ਹੋਇੰਗ ‘ਚ ਵਿੱਚ ਅਯੋਜਿਤ ਏਸ਼ੀਅਨ ਖੇਡਾਂ (Asian Games 2023) ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ( Bronze Medal) ਜਿੱਤਣ ਤੋਂ ਬਾਅਦ ਸੂਬੇਦਾਰ ਸੁਖਮੀਤ ਸਿੰਘ ਮਾਨਸਾ ਪੁੱਜੇ ਹਨ। ਮਾਨਸਾ ਪੁੱਜਣ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਹੈ। ਇਸ ਮੌਕੇ ਸੁਖਮੀਤ ਸਿੰਘ ਨੇ ਕਿਹਾ ਕਿ ਭਾਰਤ ਲਈ ਇਹ ਤਗਮਾ ਜਿਤਣ ਲਈ ਉਨ੍ਹਾਂ ਨੂੰ ਖੁਸ਼ੀ ਹੈ। ਸੁਖਮੀਤ ਸਿੰਘ ਨੇ ਕੁਆਰਡਰੱਪਲ ਸੱਕਲਿੰਗ ਬੋਟ ਖੇਡ ਚ ਇਹ ਮੈਡਲ ਜਿੱਤਿਆ ਅਤੇ ਇਸ ਤੋਂ ਪਹਿਲਾਂ 2018 ਜਕਾਰਤਾ ‘ਚ ਹੋਈਆਂ ਖੇਡਾਂ ‘ਚ ਵੀ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ |
ਸੂਬੇਦਾਰ ਸੁਖਮੀਤ ਸਿੰਘ ਨੇ ਇਸ ਮੌਕੇ ਆਪਣੀ ਖੁਸ਼ੀ ਜਾਹਰ ਕੀਤੀ ਹੈ ਅਤੇ ਕਿਹਾ ਕਿ ਭਾਰਤ ਲਈ ਉਨ੍ਹਾਂ ਨੂੰ ਇਹ ਮੈਡਲ ਜਿੱਤ ਬਹੁਤ ਚੰਗਾ ਸਹਿਸੂਸ ਹੋ ਰਿਹਾ ਹੈ। ਨੌਜਵਾਨਾਂ ਦੇ ਖੇਡਾਂ ਪ੍ਰਤੀ ਰੁਝਾਵੇਂ ਲਈ ਉਨ੍ਹਾਂ ਨੂੰ ਮੁਢਲੀਆਂ ਸਹੁਲਤਾਂ ਦਿੱਤੀ ਜਾਣ। ਉਨ੍ਹਾਂ ਦੱਸਿਆ ਕਿ 2018 ਵਿੱਚ ਵੀ ਉਨ੍ਹਾਂ ਵੱਲੋਂ ਪਿੰਡ ‘ਚ ਚੰਗਾ ਮੈਦਾਨ ਬਣਾਉਣ ਦੀ ਅਪੀਲ ਕੀਤੀ ਸੀ ਪਰ ਇਸ ਤੇ ਕੋਈ ਕੰਮ ਨਹੀਂ ਕੀਤੀ ਗਿਆ। ਹੁਣ ਫਿਰ ਉਨ੍ਹਾਂ ਅਪੀਲ ਕੀਤੀ ਹੈ ਕਿ ਪਿੰਡ ਦੇ ਨੌਜਵਾਨਾਂ ਦੇ ਖੇਡ ਪ੍ਰਤੀ ਜਗਰੂਕ ਕਰਨ ਲਈ ਚੰਗੇ ਪ੍ਰਬੰਧ ਕੀਤੇ ਜਾਣ।