ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਵਿਸ਼ਵ ਦਾ ਨੰਬਰ 1 ਬੱਲੇਬਾਜ, ਪਾਕਿਸਤਾਨ ਦੇ ਕਿਹੜੇ ਖਿਡਾਰੀ ਨੂੰ ਪਛਾੜਿਆ?
ਸ਼ੁਭਮਨ ਗਿੱਲ ਵਨਡੇ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਆਪਣੇ ਕਰੀਅਰ 'ਚ ਪਹਿਲੀ ਵਾਰ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਿਖਰ 'ਤੇ ਪਹੁੰਚਿਆ ਹੈ। ਬਾਬਰ ਆਜ਼ਮ ਲੰਬੇ ਸਮੇਂ ਤੋਂ ਨੰਬਰ 1 ਰੈਂਕਿੰਗ 'ਤੇ ਕਾਬਜ਼ ਸਨ। ਸ਼ੁਭਮਨ ਗਿੱਲ 830 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ 'ਤੇ ਹਨ। ਜਦਕਿ ਬਾਬਰ ਆਜ਼ਮ 824 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਆ ਗਏ ਹਨ। ਕਵਿੰਟਨ ਡੀ ਕਾਕ ਤੀਜੇ ਅਤੇ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਹਨ।
ਸ਼ੁਭਮਨ ਗਿੱਲ (Shubhman Gill) ਨੇ ਆਈਸੀਸੀ ਵਨਡੇ ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਆਈਸੀਸੀ ਦੀ ਤਾਜ਼ਾ ਰੈਂਕਿੰਗ ਮੁਤਾਬਕ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਬਾਬਰ ਆਜ਼ਮ ਨੂੰ ਪਛਾੜ ਇਹ ਸਥਾਨ ਹਾਸਲ ਕੀਤਾ ਹੈ। ਸ਼ੁਭਮਨ ਗਿੱਲ 830 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ। ਜਦਕਿ ਬਾਬਰ ਆਜ਼ਮ 824 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਆ ਗਏ ਹਨ। ਕਵਿੰਟਨ ਡੀ ਕਾਕ ਤੀਜੇ ਅਤੇ ਵਿਰਾਟ ਕੋਹਲੀ ਚੌਥੇ ਨੰਬਰ ‘ਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਬਾਬਰ ਆਜ਼ਮ 950 ਦਿਨਾਂ ਤੱਕ ਨੰਬਰ 1 ਵਨਡੇ ਬੱਲੇਬਾਜ਼ ਬਣੇ ਰਹੇ ਪਰ ਹੁਣ ਸ਼ੁਭਮਨ ਗਿੱਲ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਟੀਮ ਇੰਡੀਆ ਦੇ ਪ੍ਰਿੰਸ ਦੇ ਨਾਂਅ ਨਾਲ ਮਸ਼ਹੂਰ ਸ਼ੁਭਮਨ ਨੇ ਪਿਛਲੇ ਦੋ ਸਾਲਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਾਫੀ ਦੌੜਾਂ ਬਣਾਈਆਂ ਅਤੇ ਇਸ ਦੌਰਾਨ ਬਾਬਰ ਆਜ਼ਮ (Babar Azam) ਦੀ ਫਾਰਮ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਨੰਬਰ 1 ਸਥਾਨ ਗੁਆਉਣਾ ਪਿਆ।


