ਇੰਗਲੈਂਡ ਦੇ ਕਪਤਾਨ 'ਤੇ ਵੱਡਾ ਖ਼ਤਰਾ
27 Oct 2023
TV9 Punjabi
ਮੌਜੂਦਾ ਵਿਸ਼ਵ ਕੱਪ ਵਿੱਚ ਇੰਗਲੈਂਡ ਦੀ ਹਾਲਤ ਖ਼ਰਾਬ ਹੈ। ਇਹ ਟੀਮ 5 ਵਿੱਚੋਂ 4 ਮੈਚ ਹਾਰ ਚੁੱਕੀ ਹੈ।
ਵਿਸ਼ਵ ਕੱਪ 'ਚ ਇੰਗਲੈਂਡ ਦੀ ਹਾਰ
Pic Credit: AFP/PTI
ਇੰਗਲੈਂਡ ਦੀ ਟੀਮ ਵੀਰਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਹਾਰ ਗਈ ਅਤੇ ਹੁਣ ਇੰਗਲੈਂਡ ਦਾ ਸੈਮੀਫਾਈਨਲ 'ਚ ਪਹੁੰਚਣਾ ਲਗਭਗ ਅਸੰਭਵ ਹੈ।
ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਿਲ
ਇੰਗਲੈਂਡ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਉਨ੍ਹਾਂ ਦੇ ਕਪਤਾਨ ਜੋਸ ਬਟਲਰ 'ਤੇ ਵੱਡਾ ਖਤਰਾ ਹੈ। ਟੂਰਨਾਮੈਂਟ ਤੋਂ ਬਾਅਦ ਉਨ੍ਹਾਂ ਦੀ ਕਪਤਾਨੀ ਜਾ ਸਕਦੀ ਹੈ।
ਖਤਰੇ ਵਿੱਚ ਬਟਲਰ
ਜੋਸ ਬਟਲਰ ਨੇ ਕਿਹਾ ਕਿ ਕਪਤਾਨ ਦੇ ਤੌਰ 'ਤੇ ਮੇਰਾ ਭਵਿੱਖ ਮੇਰੇ ਹੱਥ 'ਚ ਨਹੀਂ ਹੈ। ਉਨ੍ਹਾਂ ਆਪਣੀਆਂ ਗਲਤੀਆਂ ਵੀ ਮੰਨ ਲਈਆਂ।
ਬਟਲਰ ਬੇਵੱਸ
ਮੌਜੂਦਾ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਸਿਰਫ਼ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਇਸ ਨੂੰ ਅਫਗਾਨਿਸਤਾਨ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਨੇ ਹਰਾਇਆ ਹੈ।
ਇੰਗਲੈਂਡ ਦੀ ਇੱਕ ਜਿੱਤ
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਤਾਂ ਪੂਰੀ ਟੀਮ ਨੂੰ ਬਦਲਣ ਦੀ ਗੱਲ ਵੀ ਕਹੀ। ਉਨ੍ਹਾਂ ਮੁਤਾਬਕ ਹੁਣ ਇੰਗਲੈਂਡ ਨੂੰ ਨਵੀਂ ਵਨਡੇ ਟੀਮ ਬਣਾਉਣੀ ਚਾਹੀਦੀ ਹੈ।
ਨਵੀਂ ਟੀਮ ਬਣਾਉਣ ਦੀ ਵਕਾਲਤ ਕੀਤੀ
ਤੁਹਾਨੂੰ ਦੱਸ ਦੇਈਏ ਕਿ ਹੁਣ ਇੰਗਲੈਂਡ ਦਾ ਸਾਹਮਣਾ ਟੀਮ ਇੰਡੀਆ ਨਾਲ ਹੋਣਾ ਹੈ। ਇਹ ਮੈਚ ਐਤਵਾਰ ਨੂੰ ਲਖਨਊ ਵਿੱਚ ਹੋਵੇਗਾ। ਭਾਰਤ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ।
ਹੁਣ ਇੰਗਲੈਂਡ ਦਾ ਸਾਹਮਣਾ ਭਾਰਤ ਨਾਲ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਦਲੇਗਾ ਟੀਮ ਇੰਡੀਆ ਦਾ ਕੋਚ!
Learn more