ਬਦਲੇਗਾ ਟੀਮ ਇੰਡੀਆ ਦਾ ਕੋਚ!

27 Oct 2023

TV9 Punjabi

ਭਾਰਤੀ ਕ੍ਰਿਕਟ ਟੀਮ ਇਸ ਸਮੇਂ ਘਰ ਵਿੱਚ ਵਿਸ਼ਵ ਕੱਪ ਖੇਡ ਰਹੀ ਹੈ ਅਤੇ ਟੀਮ ਦੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਹਨ।

ਰਾਹੁਲ ਦ੍ਰਾਵਿੜ ਕੋਚ 

ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨੂੰ ਆਸਟ੍ਰੇਲੀਆ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਅਤੇ ਇਸ ਸੀਰੀਜ਼ 'ਚ ਟੀਮ ਇੰਡੀਆ ਦਾ ਕੋਚ ਬਦਲ ਜਾਵੇਗਾ। ਇਹ ਲਗਭਗ ਤੈਅ ਹੈ ਕਿ ਦ੍ਰਾਵਿੜ ਇਸ ਸੀਰੀਜ਼ 'ਚ ਕੋਚ ਨਹੀਂ ਹੋਣਗੇ।

ਕੋਚ ਬਦਲੇਗਾ!

ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ NCA ਦੇ ਮੁਖੀ, ਸਾਬਕਾ ਭਾਰਤੀ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਮਣ ਇਸ ਸੀਰੀਜ਼ 'ਚ ਟੀਮ ਇੰਡੀਆ ਦੇ ਕੋਚ ਬਣ ਸਕਦੇ ਹਨ ਅਤੇ ਰਾਹੁਲ ਦੀ ਜਗ੍ਹਾ ਲੈ ਸਕਦੇ ਹਨ।

ਲਕਸ਼ਮਣ ਲੈਣਗੇ ਜਗ੍ਹਾ

ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਰਾਰ ਖਤਮ ਹੋ ਜਾਵੇਗਾ। ਹਾਲਾਂਕਿ, ਬੀਸੀਸੀਆਈ ਕੋਲ ਦ੍ਰਾਵਿੜ ਨੂੰ ਨਿਯਮਾਂ ਅਨੁਸਾਰ ਦੁਬਾਰਾ ਅਰਜ਼ੀ ਦੇਣ ਲਈ ਕਹਿਣ ਦਾ ਵਿਕਲਪ ਹੈ ਜੇਕਰ ਉਹ ਦ੍ਰਾਵਿੜ ਨੂੰ ਦੁਬਾਰਾ ਕੋਚ ਬਣਾਉਣਾ ਚਾਹੁੰਦਾ ਹੈ। ਉਦੋਂ ਤੱਕ ਲਕਸ਼ਮਣ ਨੂੰ ਇਸ ਸੀਰੀਜ਼ 'ਚ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਰਾਹੁਲ ਦਾ ਕੰਟਰੈਕਟ ਖਤਮ ਹੋਇਆ

ਵਿਸ਼ਵ ਕੱਪ 'ਚ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬੀਸੀਸੀਆਈ ਵੀ ਦ੍ਰਾਵਿੜ ਨੂੰ ਦੁਬਾਰਾ ਕੋਚ ਬਣਾਉਣ ਦਾ ਫੈਸਲਾ ਲੈ ਸਕਦਾ ਹੈ। ਇਹ ਵੀ ਦੇਖਣਾ ਹੋਵੇਗਾ ਕਿ ਕੀ ਦ੍ਰਾਵਿੜ ਖੁਦ ਇਹ ਅਹੁਦਾ ਦੁਬਾਰਾ ਚਾਹੁੰਦੇ ਹਨ ਜਾਂ ਨਹੀਂ।

ਦ੍ਰਾਵਿੜ ਕੀ ਕਰਣਗੇ

ਪੀਟੀਆਈ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਜੇਕਰ ਨਵੇਂ ਕੋਚ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਤਾਂ ਲਕਸ਼ਮਣ ਵੀ ਟੀਮ ਇੰਡੀਆ ਦੇ ਕੋਚ ਬਣਨ ਦੀ ਦੌੜ ਵਿੱਚ ਕਾਫੀ ਮਜ਼ਬੂਤ ​​ਦਾਅਵੇਦਾਰ ਹੋਣਗੇ।

ਲਕਸ਼ਮਣ ਮਜ਼ਬੂਤ ​​ਦਾਅਵੇਦਾਰ 

ਜੇਕਰ ਰਾਹੁਲ ਦੁਬਾਰਾ ਕੋਚ ਨਹੀਂ ਬਣਦੇ ਹਨ ਤਾਂ ਕਾਫ਼ੀ ਸੰਭਾਵਨਾ ਹੈ ਕਿ ਉਹ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਆਈ.ਪੀ.ਐੱਲ. 'ਚ ਕੋਚ ਦੇ ਭੂਮਿਕਾ ਨਿਭਾ ਸਕਦੇ ਹਨ। ਰਾਹੁਲ ਇਸ ਤੋਂ ਪਹਿਲਾਂ ਆਈਪੀਐਲ ਵਿੱਚ ਦਿੱਲੀ ਡੇਅਰਡੇਵਿਲਜ਼ ਅਤੇ ਰਾਜਸਥਾਨ ਰਾਇਲਜ਼ ਦੇ ਕੋਚ ਰਹਿ ਚੁੱਕੇ ਹਨ।

ਕੀ IPL 'ਚ ਦ੍ਰਾਵਿੜ ਦੀ ਵਾਪਸੀ?

ਗਲੇ ਦੀ ਖਰਾਸ਼ ਇਨ੍ਹਾਂ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ