ਹਾਲੇ ਪੂਰੀ ਤਰ੍ਹਾਂ ਠੀਕ ਨਹੀਂ…ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਦਿੱਤਾ ਵੱਡਾ ਅਪਡੇਟ
Shreyas Iyer Injury Update: ਸ਼੍ਰੇਅਸ ਅਈਅਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਿਡਨੀ ਵਨਡੇ ਮੈਚ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਫਿਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਈਅਰ ਨੂੰ ਆਸਟ੍ਰੇਲੀਆਈ ਪਾਰੀ ਦੇ 34ਵੇਂ ਓਵਰ ਵਿੱਚ ਐਲੇਕਸ ਕੈਰੀ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸੱਟ ਲੱਗੀ ਸੀ। ਅਈਅਰ ਨੇ ਕੈਚ ਤਾਂ ਕਰ ਲਈ ਪਰ ਉਹ ਖੁਦ ਜ਼ਖਮੀ ਹੋ ਗਏ ਸੀ।
ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਇੱਕ ਮਹੱਤਵਪੂਰਨ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਹਸਪਤਾਲ ਦੇ ਬਿਸਤਰੇ ਤੋਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਸਾਂਝੀ ਕੀਤੀ। ਭਾਰਤੀ ਬੱਲੇਬਾਜ਼ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਅਪਡੇਟ ਦਿੰਦੇ ਹੋਏ, ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਕਾਮਨਾ ਕਰ ਰਹੇ ਹਨ।
ਸ਼੍ਰੇਅਸ ਅਈਅਰ ਨੂੰ ਸਿਡਨੀ ਵਨਡੇ ਦੌਰਾਨ ਲੱਗੀ ਸੀ ਸੱਟ
ਸ਼੍ਰੇਅਸ ਅਈਅਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਿਡਨੀ ਵਨਡੇ ਮੈਚ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਫਿਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਈਅਰ ਨੂੰ ਆਸਟ੍ਰੇਲੀਆਈ ਪਾਰੀ ਦੇ 34ਵੇਂ ਓਵਰ ਵਿੱਚ ਐਲੇਕਸ ਕੈਰੀ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸੱਟ ਲੱਗੀ ਸੀ। ਅਈਅਰ ਨੇ ਕੈਚ ਤਾਂ ਕਰ ਲਈ ਪਰ ਉਹ ਖੁਦ ਜ਼ਖਮੀ ਹੋ ਗਏ ਸੀ।
ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਦਿੱਤੀ ਜਾਣਕਾਰੀ
ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਅਈਅਰ ਨੂੰ ਇੰਟਰਨਲ ਬਲੀਡਿੰਗ ਹੋਣ ਦੇ ਚਲਦੇ ਦੋ ਤੋਂ ਤਿੰਨ ਦਿਨ ਆਈਸੀਯੂ ਵਿੱਚ ਬਿਤਾਉਣੇ ਪਏ। ਹਾਲਾਂਕਿ ਉਹ ਹੁਣ ਆਈਸੀਯੂ ਤੋਂ ਬਾਹਰ ਹਨ। ਉਨ੍ਹਾਂ ਨੇ ਹੁਣ ਆਪਣੀ ਮੌਜੂਦਾ ਸਥਿਤੀ ਬਾਰੇ ਅਪਡੇਟ ਦਿੱਤਾ ਹੈ।
ਸ਼੍ਰੇਅਸ ਅਈਅਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, “ਮੈਂ ਅਜੇ ਰਿਕਵਰ ਕਰ ਰਿਹਾ ਹਾਂ।” ਇਸ ਦਾ ਮਤਲਬ ਹੈ ਕਿ ਉਹ ਹਲ੍ਹੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਹਰ ਰੋਜ਼ ਪਹਿਲਾਂ ਨਾਲੋ ਬਿਹਤਰ ਹੋ ਰਹੇ ਹਨ। ਸੱਟ ਨੂੰ ਲੈ ਕੇ ਮਿਲਿਆ ਸ਼ੁਭਕਾਮਨਾਵਾਂ ਲਈ ਉਨ੍ਹਾਂ ਨੇ ਸਾਰਿਆ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, “ਮੈਨੂੰ ਆਪਣੀਆਂ ਦੁਆਵਾਂ ਵਿੱਚ ਰੱਖਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ।
ਮੈਦਾਨ ਵਿੱਚ ਕਦੋਂ ਆਉਣਗੇ ਵਾਪਸ?
ਸ਼੍ਰੇਅਸ ਅਈਅਰ ਦੇ ਮੈਦਾਨ ‘ਤੇ ਵਾਪਸੀ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਦੋ ਮਹੀਨਿਆਂ ਤੱਕ ਮੈਦਾਨ ਤੋਂ ਬਾਹਰ ਰਹਿ ਸਕਦੇ ਹਨ। ਇਸ ਦਾ ਮਤਲਬ ਹੈ ਕਿ ਇਸ ਸਾਲ ਉਹ ਕਿਸੇ ਵੀ ਲੜੀ ਵਿੱਚ ਨਹੀਂ ਖੇਡਣਗੇ। ਅਜੇ ਤੱਕ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਕਿ ਅਈਅਰ ਕਿੰਨਾ ਸਮਾਂ ਹਸਪਤਾਲ ਵਿੱਚ ਰਹਿਣਗੇ। ਹਾਲਾਂਕਿ ਇਹ ਤੈਅ ਹੈ ਕਿ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇਗੀ। ਫਿਲਹਾਲ ਸ਼੍ਰੇਅਸ ਅਈਅਰ ਸਿਡਨੀ ਵਿੱਚ ਇਲਾਜ ਅਧੀਨ ਹੈ।


