ਨੇਮਾਰ ਨੇ ਲਿਆ ਸੰਨਿਆਸ, ਫੀਫਾ ਵਿਸ਼ਵ ਕੱਪ 2026 ਤੋਂ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਲਿਆ ਫੈਸਲਾ
ਫੀਫਾ ਵਿਸ਼ਵ ਕੱਪ 2026 ਤੋਂ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਨੇਮਾਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਬ੍ਰਾਜ਼ੀਲ ਨੂੰ ਰਾਊਂਡ ਆਫ 16 ਮੈਚ 'ਚ ਨਾਰਵੇ ਦੇ ਖਿਲਾਫ 1-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਨੇਮਾਰ ਨੇ ਲਿਆ ਸੰਨਿਆਸ (Photo: Catherine Ivill - AMA/Getty Images)
ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ‘ਚ ਆਪਣੇ 16 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਦੀ ਸਮਾਪਤੀ ਕੀਤੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਵੀ 2010 ‘ਚ ਇਸੇ ਸਟੇਡੀਅਮ ਤੋਂ ਸ਼ੁਰੂ ਹੋਇਆ ਸੀ। ਨੇਮਾਰ ਨੇ ਫੀਫਾ ਵਿਸ਼ਵ ਕੱਪ 2026 ਤੋਂ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਲਿਆ ਸੀ। ਟੀਮ ਰਾਊਂਡ ਆਫ਼ 16 ‘ਚ ਨਾਰਵੇ ਤੋਂ 1-2 ਨਾਲ ਹਾਰ ਗਈ। ਨੇਮਾਰ ਨੇ ਮੈਚ ‘ਚ ਬ੍ਰਾਜ਼ੀਲ ਦਾ ਇੱਕੋ ਇੱਕ ਗੋਲ ਕੀਤਾ।
ਜਿੱਥੋਂ ਕੀਤਾ ਕਰਿਅਰ ਸ਼ੁਰੂ, ਨੇਮਾਰ ਨੇ ਉੱਥੇ ਹੀ ਖੇਡਿਆ ਆਖਿਰੀ ਮੈਚ
ਨਾਰਵੇ ਤੋਂ ਬ੍ਰਾਜ਼ੀਲ ਦੀ ਰਾਊਂਡ ਆਫ਼ 16 ਦੀ ਹਾਰ ਤੋਂ ਬਾਅਦ, ਨੇਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਹੁਣ ਸਭ ਖਤਮ ਹੋ ਗਿਆ ਹੈ। ਮੈਂ ਆਪਣਾ ਅੰਤਰਰਾਸ਼ਟਰੀ ਕਰੀਅਰ ਮੈਟਲਾਈਫ ਸਟੇਡੀਅਮ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਮੈਂ ਇਸੇ ਸਟੇਡੀਅਮ ‘ਚ ਉਹ ਯਾਤਰਾ ਖਤਮ ਕਰ ਰਿਹਾ ਹਾਂ।
ਨੇਮਾਰ ਦਾ ਅਧੂਰਾ ਸੁਪਨਾ
ਨੇਮਾਰ ਦੇ ਸੰਨਿਆਸ ਲੈਣ ਦੇ ਫੈਸਲੇ ਨਾਲ, ਬ੍ਰਾਜ਼ੀਲ ਨੂੰ ਚੈਂਪੀਅਨ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਅਧੂਰਾ ਰਹਿ ਗਿਆ। ਨੇਮਾਰ ਨੇ ਫੁੱਟਬਾਲ ਦੀ ਦੁਨੀਆ ‘ਚ ਬ੍ਰਾਜ਼ੀਲ ਲਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਲੈ ਕੇ ਪ੍ਰਵੇਸ਼ ਕੀਤਾ ਸੀ। ਹਾਲਾਂਕਿ, ਆਪਣੇ 16 ਸਾਲਾਂ ਦੇ ਕਰੀਅਰ ਦੌਰਾਨ, ਉਹ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਨੇੜੇ ਵੀ ਨਹੀਂ ਪਹੁੰਚ ਸਕੇ। ਨੇਮਾਰ ਨੇ 2014, 2018, 2022 ਤੇ 2026 ਫੀਫਾ ਵਿਸ਼ਵ ਕੱਪਾਂ ਵਿੱਚ ਬ੍ਰਾਜ਼ੀਲ ਦੀ ਨੁਮਾਇੰਦਗੀ ਕੀਤੀ, ਇਨ੍ਹਾਂ ਚਾਰ ਟੂਰਨਾਮੈਂਟਾਂ ‘ਚ ਕੁੱਲ 9 ਗੋਲ ਕੀਤੇ।
ਨੇਮਾਰ ਦਾ ਅੰਤਰਰਾਸ਼ਟਰੀ ਕਰੀਅਰ
ਨੇਮਾਰ ਨੇ ਬ੍ਰਾਜ਼ੀਲ ਲਈ 130 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ‘ਚ ਕੁੱਲ 80 ਗੋਲ ਕੀਤੇ ਹਨ। ਉਹ ਬ੍ਰਾਜ਼ੀਲ ਦਾ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਨੇਮਾਰ ਨੇ 2013 ਦੇ ਫੀਫਾ ਕਨਫੈਡਰੇਸ਼ਨ ਕੱਪ ‘ਚ ਬ੍ਰਾਜ਼ੀਲ ਦੀ ਜਿੱਤ ਤੇ 2016 ‘ਚ ਓਲੰਪਿਕ ਚੈਂਪੀਅਨ ਵਜੋਂ ਉਨ੍ਹਾਂ ਦੀ ਜਿੱਤ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।
Source: TV9Hindi.com
