ICC World Cup 2023: ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ‘ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਤੋੜੇ ਸਚਿਨ ਦੇ 3 ਰਿਕਾਰਡ

Published: 

15 Nov 2023 17:32 PM

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਵਰਲਡ ਕੱਪ 2023 'ਚ ਦੌੜਾਂ ਦੀ ਬਾਰਿਸ਼ ਹੋਈ ਹੈ। ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਚੋਟੀ 'ਤੇ ਹਨ। ਪਰ ਸੈਮੀਫਾਈਨਲ ਮੈਚ 'ਚ ਉਨ੍ਹਾਂ ਨੇ 3 ਵੱਡੋ ਰਿਕਾਰਡ ਆਪਣੇ ਨਾਂ ਕਰ ਲਏ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਸਚਿਨ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ।

ICC World Cup 2023: ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਤੋੜੇ ਸਚਿਨ ਦੇ 3 ਰਿਕਾਰਡ

Credit: Tv9Hindi.com

Follow Us On

ਵਿਰਾਟ ਕੋਹਲੀ ਜਦੋਂ ਵੀ ਮੈਦਾਨ ‘ਤੇ ਆਉਂਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਜ਼ਰੂਰ ਟੁੱਟਦਾ ਹੈ। ਅਜਿਹਾ ਹੀ ਕੁਝ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ‘ਚ ਦੇਖਣ ਨੂੰ ਮਿਲਿਆ। ਨਿਊਜ਼ੀਲੈਂਡ ਖਿਲਾਫ ਮੈਚ ‘ਚ ਜਿਵੇਂ ਹੀ ਵਿਰਾਟ ਕੋਹਲੀ ਦਾ ਨਾਂ ਪਲੇਇੰਗ ਇਲੈਵਨ ‘ਚ ਸ਼ਾਮਲ ਹੋਇਆ, ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਦਿੱਤਾ। ਵਿਰਾਟ ਕੋਹਲੀ ਨੇ ਵਾਨਖੇੜੇ ਮੈਦਾਨ ਵਿੱਚ ਉਹ ਹਾਸਲ ਕੀਤਾ ਜੋ ਸਚਿਨ ਨੇ ਆਪਣੇ ਦੋ ਦਹਾਕਿਆਂ ਦੇ ਵਨਡੇ ਕਰੀਅਰ ‘ਚ ਨਹੀਂ ਕੀਤਾ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਵਿਰਾਟ ਕੋਹਲੀ ਨੇ ਕਿਹੜਾ ਰਿਕਾਰਡ ਬਣਾਇਆ ਹੈ?

ਵਿਰਾਟ ਕੋਹਲੀ ਵਨਡੇ ਵਿਸ਼ਵ ਕੱਪ ‘ਚ ਚਾਰ ਸੈਮੀਫਾਈਨਲ ਖੇਡਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਵਿਰਾਟ ਕੋਹਲੀ ਨੇ 2011 ਵਿੱਚ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਸੈਮੀਫਾਈਨਲ ਖੇਡਿਆ ਸੀ। ਟੀਮ ਇੰਡੀਆ ਨੇ ਇਹ ਵਿਸ਼ਵ ਕੱਪ ਵੀ ਜਿੱਤਿਆ ਸੀ। ਇਸ ਤੋਂ ਬਾਅਦ 2015 ‘ਚ ਵਿਰਾਟ ਨੇ ਆਸਟ੍ਰੇਲੀਆ ‘ਚ ਹੋਏ ਵਿਸ਼ਵ ਕੱਪ ‘ਚ ਸੈਮੀਫਾਈਨਲ ਖੇਡਿਆ ਸੀ। 2019 ‘ਚ ਇੰਗਲੈਂਡ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਵਿਰਾਟ ਕੋਹਲੀ ਸੈਮੀਫਾਈਨਲ ‘ਚ ਪਹੁੰਚੇ ਸਨ ਅਤੇ ਹੁਣ 2023 ‘ਚ ਇਕ ਵਾਰ ਫਿਰ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਹੋਇਆ ਹੈ।

ਸਚਿਨ ਨੇ 3 ਵਿਸ਼ਵ ਕੱਪ ਸੈਮੀਫਾਈਨਲ ਖੇਡੇ

ਸਚਿਨ ਤੇਂਦੁਲਕਰ ਨੇ ਆਪਣੇ 24 ਸਾਲ ਦੇ ਲੰਬੇ ਕਰੀਅਰ ‘ਚ 6 ਵਿਸ਼ਵ ਕੱਪ ਖੇਡੇ ਅਤੇ ਇਸ ਦੌਰਾਨ ਉਹ ਸਿਰਫ ਤਿੰਨ ਵਾਰ ਹੀ ਸੈਮੀਫਾਈਨਲ ਖੇਡ ਸਕੇ। ਸਚਿਨ 1996, 2003 ਅਤੇ 2011 ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ ਸਨ। ਹੁਣ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ।

ਸਚਿਨ ਦਾ ਇੱਕ ਹੋਰ ਵਿਸ਼ਵ ਰਿਕਾਰਡ ਤੋੜਿਆ

ਸਚਿਨ ਦਾ ਇੱਕ ਹੋਰ ਵਿਸ਼ਵ ਰਿਕਾਰਡ ਵਿਰਾਟ ਦੇ ਤੋੜਿਆ ਹੈ। ਸਚਿਨ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਇਹ ਵਿਸ਼ਵ ਕੱਪ ਦੇ ਕਿਸੇ ਇੱਕ ਐਡੀਸ਼ਨ ਵਿੱਚ ਕਿਸੇ ਵੀ ਬੱਲੇਬਾਜ਼ ਦਾ ਸਰਵੋਤਮ ਪ੍ਰਦਰਸ਼ਨ ਹੈ। ਪਰ ਤੁਹਾਨੂੰ ਦੱਸ ਦੇਈਏ ਕੀ ਕੋਹਲੀ ਨੇ ਹੁਣ ਇਹ ਰਿਕਾਰਡ ਵੀ ਤੋੜ ਦਿੱਤਾ ਹੈ।

50 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼

ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਸਚਿਨ ਦੇ 49 ਵਨਡੇ ਸੈਂਕੜਿਆਂ ਦਾ ਰਿਕਾਰਡ ਵੀ ਤੋੜ ਦਿੱਤਾ। ਵਿਰਾਟ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਸੈਂਕੜਾਂ ਲਗਾਇਆ, ਇਹ ਉਨ੍ਹਾ ਦਾ ਵਨਡੇ ਕਰਿਅਰ ਦਾ 50ਵਾਂ ਸੈਂਕੜਾਂ ਹੈ।