ICC World Cup 2023: ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ‘ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਤੋੜੇ ਸਚਿਨ ਦੇ 3 ਰਿਕਾਰਡ
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਵਰਲਡ ਕੱਪ 2023 'ਚ ਦੌੜਾਂ ਦੀ ਬਾਰਿਸ਼ ਹੋਈ ਹੈ। ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਚੋਟੀ 'ਤੇ ਹਨ। ਪਰ ਸੈਮੀਫਾਈਨਲ ਮੈਚ 'ਚ ਉਨ੍ਹਾਂ ਨੇ 3 ਵੱਡੋ ਰਿਕਾਰਡ ਆਪਣੇ ਨਾਂ ਕਰ ਲਏ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਸਚਿਨ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ।
Credit: Tv9Hindi.com
ਵਿਰਾਟ ਕੋਹਲੀ ਜਦੋਂ ਵੀ ਮੈਦਾਨ ‘ਤੇ ਆਉਂਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਜ਼ਰੂਰ ਟੁੱਟਦਾ ਹੈ। ਅਜਿਹਾ ਹੀ ਕੁਝ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ‘ਚ ਦੇਖਣ ਨੂੰ ਮਿਲਿਆ। ਨਿਊਜ਼ੀਲੈਂਡ ਖਿਲਾਫ ਮੈਚ ‘ਚ ਜਿਵੇਂ ਹੀ ਵਿਰਾਟ ਕੋਹਲੀ ਦਾ ਨਾਂ ਪਲੇਇੰਗ ਇਲੈਵਨ ‘ਚ ਸ਼ਾਮਲ ਹੋਇਆ, ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਦਿੱਤਾ। ਵਿਰਾਟ ਕੋਹਲੀ ਨੇ ਵਾਨਖੇੜੇ ਮੈਦਾਨ ਵਿੱਚ ਉਹ ਹਾਸਲ ਕੀਤਾ ਜੋ ਸਚਿਨ ਨੇ ਆਪਣੇ ਦੋ ਦਹਾਕਿਆਂ ਦੇ ਵਨਡੇ ਕਰੀਅਰ ‘ਚ ਨਹੀਂ ਕੀਤਾ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਵਿਰਾਟ ਕੋਹਲੀ ਨੇ ਕਿਹੜਾ ਰਿਕਾਰਡ ਬਣਾਇਆ ਹੈ?
ਵਿਰਾਟ ਕੋਹਲੀ ਵਨਡੇ ਵਿਸ਼ਵ ਕੱਪ ‘ਚ ਚਾਰ ਸੈਮੀਫਾਈਨਲ ਖੇਡਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਵਿਰਾਟ ਕੋਹਲੀ ਨੇ 2011 ਵਿੱਚ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਸੈਮੀਫਾਈਨਲ ਖੇਡਿਆ ਸੀ। ਟੀਮ ਇੰਡੀਆ ਨੇ ਇਹ ਵਿਸ਼ਵ ਕੱਪ ਵੀ ਜਿੱਤਿਆ ਸੀ। ਇਸ ਤੋਂ ਬਾਅਦ 2015 ‘ਚ ਵਿਰਾਟ ਨੇ ਆਸਟ੍ਰੇਲੀਆ ‘ਚ ਹੋਏ ਵਿਸ਼ਵ ਕੱਪ ‘ਚ ਸੈਮੀਫਾਈਨਲ ਖੇਡਿਆ ਸੀ। 2019 ‘ਚ ਇੰਗਲੈਂਡ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਵਿਰਾਟ ਕੋਹਲੀ ਸੈਮੀਫਾਈਨਲ ‘ਚ ਪਹੁੰਚੇ ਸਨ ਅਤੇ ਹੁਣ 2023 ‘ਚ ਇਕ ਵਾਰ ਫਿਰ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਹੋਇਆ ਹੈ।


