AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

BCCI: ਗੌਤਮ ਗੰਭੀਰ ਨੂੰ ਮਜਬੂਰੀ ‘ਚ ਬਣਾਇਆ ਗਿਆ ਟੀਮ ਇੰਡੀਆ ਦਾ ਕੋਚ, BCCI ਅਧਿਕਾਰੀ ਨੇ ਕੀਤਾ ਸਨਸਨੀਖੇਜ ਖੁਲਾਸਾ

Gautam Gambhir: ਗੌਤਮ ਗੰਭੀਰ ਨੂੰ ਪਿਛਲੇ ਸਾਲ ਜੁਲਾਈ 'ਚ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਸੀ। ਜੈ ਸ਼ਾਹ, ਜੋ ਉਸ ਸਮੇਂ ਬੀਸੀਸੀਆਈ ਸਕੱਤਰ ਸਨ, ਨੇ ਉਨ੍ਹਾਂ ਨੂੰ ਇਸ ਲਈ ਵਿਸ਼ੇਸ਼ ਤੌਰ 'ਤੇ ਮਨਾ ਲਿਆ ਸੀ। ਇਸ ਤੋਂ ਠੀਕ ਪਹਿਲਾਂ ਗੰਭੀਰ ਨੇ ਮੈਂਟਰ ਹੁੰਦੇ ਹੋਏ ਕੇਕੇਆਰ ਲਈ ਆਈਪੀਐਲ ਖਿਤਾਬ ਜਿੱਤਿਆ ਸੀ।

BCCI: ਗੌਤਮ ਗੰਭੀਰ ਨੂੰ ਮਜਬੂਰੀ 'ਚ ਬਣਾਇਆ ਗਿਆ ਟੀਮ ਇੰਡੀਆ ਦਾ ਕੋਚ, BCCI ਅਧਿਕਾਰੀ ਨੇ ਕੀਤਾ ਸਨਸਨੀਖੇਜ ਖੁਲਾਸਾ
ਗੌਤਮ ਗੰਭੀਰ (Photo:Pankaj Nangia/Getty Images))
Follow Us
tv9-punjabi
| Published: 02 Jan 2025 07:22 AM IST

ਆਸਟ੍ਰੇਲੀਆ ‘ਚ ਟੀਮ ਇੰਡੀਆ ਦੇ ਖਰਾਬ ਪ੍ਰਦਰਸ਼ਨ ਅਤੇ ਟੈਸਟ ਸੀਰੀਜ਼ ‘ਚ ਪਛੜਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਮੇਤ ਕੁਝ ਖਿਡਾਰੀ ਲਗਾਤਾਰ ਸ਼ੱਕ ਦੇ ਘੇਰੇ ‘ਚ ਹਨ। ਉਹਨਾਂ ਦੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ। ਪਰ ਟੀਮ ਦੀ ਖਰਾਬ ਹਾਲਤ ਨੂੰ ਲੈ ਕੇ ਸਿਰਫ ਖਿਡਾਰੀ ਹੀ ਨਹੀਂ ਬਲਕਿ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਵੀ ਸਾਰਿਆਂ ਦੇ ਨਿਸ਼ਾਨੇ ‘ਤੇ ਹਨ।

ਅਜਿਹੇ ਸਮੇਂ ਜਦੋਂ ਟੀਮ ਇੰਡੀਆ ਦੀਆਂ ਨਜ਼ਰਾਂ ਆਖਰੀ ਟੈਸਟ ਮੈਚ ‘ਤੇ ਟਿਕੀਆਂ ਹੋਈਆਂ ਹਨ, ਗੰਭੀਰ ਨੂੰ ਲੈ ਕੇ ਇਕ ਰਿਪੋਰਟ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਜਬੂਰੀ ‘ਚ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਸੀ।

ਗੰਭੀਰ ਨੂੰ ਮਜਬੂਰੀ ‘ਚ ਬਣਾਇਆ ਕੋਚ?

ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਵਿੱਚ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗੰਭੀਰ ਇਸ ਭੂਮਿਕਾ ਲਈ ਕਦੇ ਵੀ ਬੋਰਡ ਦੀ ਪਹਿਲੀ ਪਸੰਦ ਨਹੀਂ ਸੀ। ਇਹ ਗੱਲ ਸ਼ੁਰੂ ਤੋਂ ਹੀ ਸਭ ਦੇ ਸਾਹਮਣੇ ਸੀ ਕਿਉਂਕਿ ਬੋਰਡ ਵੀਵੀਐਸ ਲਕਸ਼ਮਣ ਨੂੰ ਕੋਚ ਬਣਾਉਣਾ ਚਾਹੁੰਦਾ ਸੀ, ਜੋ ਰਾਹੁਲ ਦ੍ਰਾਵਿੜ ਵਾਂਗ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜ਼ਿੰਮੇਵਾਰੀ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਬੀਸੀਸੀਆਈ ਨੇ ਵਿਦੇਸ਼ੀ ਦਿੱਗਜਾਂ ਨਾਲ ਵੀ ਸੰਪਰਕ ਕੀਤਾ ਸੀ ਪਰ ਗੱਲ ਨਹੀਂ ਬਣ ਸਕੀ।

ਗੰਭੀਰ ਨੂੰ ਕੋਚ ਬਣਨ ਲਈ ਮਜ਼ਬੂਰ ਕਿਵੇਂ ਕੀਤਾ ਗਿਆ, ਇਸ ਬਾਰੇ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਖੁਲਾਸਾ ਕੀਤਾ, “ਉਹ ਕਦੇ ਵੀ ਬੀਸੀਸੀਆਈ ਦੀ ਪਹਿਲੀ ਪਸੰਦ ਨਹੀਂ ਸਨ, ਜਦੋਂ ਕਿ ਕੁਝ ਮਸ਼ਹੂਰ ਵਿਦੇਸ਼ੀ ਕੋਚ ਤਿੰਨਾਂ ਫਾਰਮੈਟਾਂ ਵਿੱਚ ਕੋਚਿੰਗ ਨਹੀਂ ਦੇਣਾ ਚਾਹੁੰਦੇ ਹਨ ਬੋਰਡ ਨੂੰ ਸਮਝੌਤਾ ਕਰਨਾ ਪਿਆ (ਗੰਭੀਰ ਨੂੰ ਕੋਚ ਬਣਾਉਣ ਲਈ)। ਬੇਸ਼ੱਕ ਕੁਝ ਹੋਰ ਮਜਬੂਰੀਆਂ ਵੀ ਸਨ।

ਗੰਭੀਰ ਦਾ ਚੰਗਾ ਨਹੀਂ ਰਿਹਾ ਸ਼ੁਰੂਆਤੀ ਕਾਰਜਕਾਲ

ਟੀਮ ਇੰਡੀਆ ਦੇ ਸਾਬਕਾ ਸਟਾਰ ਓਪਨਰ ਗੌਤਮ ਗੰਭੀਰ ਨੂੰ ਬੋਰਡ ਨੇ ਪਿਛਲੇ ਸਾਲ ਜੂਨ ‘ਚ ਹੀ ਟੀਮ ਇੰਡੀਆ ਦੀ ਜ਼ਿੰਮੇਵਾਰੀ ਸੌਂਪੀ ਸੀ। ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਦੇ ਨਾਲ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਗੰਭੀਰ ਨੂੰ ਜੁਲਾਈ ‘ਚ ਮੁੱਖ ਕੋਚ ਬਣਾਇਆ ਗਿਆ ਸੀ। ਇਸ ਤੋਂ ਠੀਕ ਪਹਿਲਾਂ, ਮਈ ਵਿੱਚ, ਇੱਕ ਸਲਾਹਕਾਰ ਦੇ ਰੂਪ ਵਿੱਚ, ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਸਾਲਾਂ ਬਾਅਦ ਆਈਪੀਐਲ ਖਿਤਾਬ ਜਿੱਤਣ ਵਿੱਚ ਮਦਦ ਕੀਤੀ ਸੀ।

ਜੈ ਸ਼ਾਹ, ਜੋ ਉਸ ਸਮੇਂ ਬੋਰਡ ਦੇ ਸਕੱਤਰ ਸਨ, ਨੇ ਗੰਭੀਰ ਨੂੰ ਇਹ ਜ਼ਿੰਮੇਵਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਗੰਭੀਰ ਨੇ ਵੀ ਇਸ ਅਹੁਦੇ ਲਈ ਉਦੋਂ ਹੀ ਅਪਲਾਈ ਕੀਤਾ ਜਦੋਂ ਉਨ੍ਹਾਂ ਨੂੰ ਕੋਚ ਬਣਨ ਦਾ ਭਰੋਸਾ ਮਿਲਿਆ। ਉਨ੍ਹਾਂ ਤੋਂ ਇਲਾਵਾ ਡਬਲਯੂ.ਵੀ ਰਮਨ ਨੇ ਵੀ ਅਪਲਾਈ ਕੀਤਾ ਸੀ। ਅੰਤ ‘ਚ ਗੰਭੀਰ ਕੋਚ ਬਣ ਗਏ। ਹਾਲਾਂਕਿ ਗੰਭੀਰ ਦਾ ਕਾਰਜਕਾਲ ਉਮੀਦਾਂ ਮੁਤਾਬਕ ਨਹੀਂ ਰਿਹਾ। ਨਿਊਜ਼ੀਲੈਂਡ ਤੋਂ ਘਰੇਲੂ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਟੀਮ ਆਸਟ੍ਰੇਲੀਆ ‘ਚ ਵੀ ਸੀਰੀਜ਼ ਜਿੱਤਣ ‘ਚ ਨਾਕਾਮ ਰਹੀ ਹੈ ਅਤੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ।

Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ......
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ...
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...