World Cup ਫਾਈਨਲ ‘ਤੇ ICC ਨੇ ਸੁਨਾਇਆ ਵੱਡਾ ਫੈਸਲਾ, ਟੁੱਟ ਜਾਵੇਗਾ ਫੈਂਸ ਦਾ ਦਿਲ
ਹੁਣ ਆਈਸੀਸੀ ਦਾ ਫੈਸਲਾ ਉਸ ਪਿੱਚ 'ਤੇ ਆਇਆ ਹੈ, ਜਿਸ ਦੀ ਵਰਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਫਾਈਨਲ 'ਚ ਕੀਤੀ ਗਈ ਸੀ। ਪਿੱਚ ਦੇ ਬਾਰੇ 'ਚ ICC ਨੇ ਕਿਹਾ ਹੈ ਕਿ ਇਹ ਕਾਫੀ ਔਸਤ ਪਿੱਚ ਰਹੀ ਹੈ। ਆਈਸੀਸੀ ਮੈਚ ਰੈਫਰੀ ਅਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੀ ਆਊਟਫੀਲਡ ਨੂੰ ਬਹੁਤ ਵਧੀਆ ਦੱਸਿਆ ਹੈ।
ਸਪੋਰਟਸ ਨਿਊਜ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਉਸ ਪਿੱਚ ਨੂੰ ਔਸਤ ਕਰਾਰ ਦਿੱਤਾ ਹੈ, ਜਿਸ ‘ਤੇ 19 ਨਵੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਸੀ। ਆਈਸੀਸੀ ਮੈਚ (ICC matches) ਰੈਫਰੀ ਅਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੀ ਆਊਟਫੀਲਡ ਨੂੰ ਬਹੁਤ ਵਧੀਆ ਦੱਸਿਆ ਹੈ।ਆਈਸੀਸੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਜਿਸ ਪਿੱਚ ‘ਤੇ ਫਾਈਨਲ ਖੇਡਿਆ ਗਿਆ ਉਹ ਬਹੁਤ ਹੌਲੀ ਸੀ, ਆਸਟ੍ਰੇਲੀਆ ਨੇ ਫਾਈਨਲ ‘ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਕ੍ਰਿਕੇਟ ਟੀਮ (Indian cricket team) ਨਿਰਧਾਰਤ 50 ਓਵਰਾਂ ‘ਚ 240 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੇ 43 ਓਵਰਾਂ ‘ਚ ਟੀਚਾ ਹਾਸਲ ਕਰ ਲਿਆ, ਉਸ ਦੀ ਤਰਫੋਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 120 ਗੇਂਦਾਂ ‘ਚ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਕੌਣ ਹੈ ਟੀਮ ਇੰਡੀਆ ਦੀ ਰਹੱਸਮਈ ਕੁੜੀ?
ਵਾਨਖੇੜੇ ਸਟੇਡੀਅਮ ਦੀ ਪਿੱਚ ਜਿਸ ‘ਤੇ ਭਾਰਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ (New Zealand) ਦਾ ਸਾਹਮਣਾ ਕੀਤਾ ਸੀ, ਨੂੰ ਆਈਸੀਸੀ ਨੇ ਚੰਗੀ ਰੇਟਿੰਗ ਦਿੱਤੀ ਹੈ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਭਾਰਤ ਨੇ ਪਿੱਚ ਬਦਲ ਦਿੱਤੀ ਸੀ ਅਤੇ ਇਹ ਮੈਚ ਨਵੀਂ ਪਿੱਚ ਦੀ ਬਜਾਏ ਪਹਿਲਾਂ ਵਰਤੀ ਗਈ ਪਿੱਚ ‘ਤੇ ਖੇਡਿਆ ਗਿਆ ਸੀ।
ਈਡਨ ਗਾਰਡਨ ਦਾ ਆਊਟਫੀਲਡ ਨੂੰ ਬਹੁਤ ਵਧੀਆ-ਸ਼੍ਰੀਨਾਥ
ਆਈਸੀਸੀ ਨੇ ਕੋਲਕਾਤਾ ਦੇ ਈਡਨ ਗਾਰਡਨ ਦੀ ਉਸ ਪਿੱਚ ਨੂੰ ਵੀ ਘੋਸ਼ਿਤ ਕਰ ਦਿੱਤਾ ਹੈ, ਜਿਸ ‘ਤੇ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਸੈਮੀਫਾਈਨਲ ਖੇਡਿਆ ਗਿਆ ਸੀ। ਘੱਟ ਸਕੋਰ ਵਾਲੇ ਇਸ ਮੈਚ ‘ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 49.4 ਓਵਰਾਂ ‘ਚ 212 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਨੇ 47.2 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਆਈਸੀਸੀ ਮੈਚ ਰੈਫਰੀ ਅਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨੇ ਹਾਲਾਂਕਿ ਈਡਨ ਗਾਰਡਨ ਦੇ ਆਊਟਫੀਲਡ ਨੂੰ ਬਹੁਤ ਵਧੀਆ ਦੱਸਿਆ ਹੈ।
ਫਾਈਨਲ ‘ਚ ਹਾਰ ਗਈ ਟੀਮ ਇੰਡੀਆ
ਤੁਹਾਨੂੰ ਦੱਸ ਦੇਈਏ ਕਿ ਇਹ ਵਿਸ਼ਵ ਕੱਪ ਟੀਮ ਇੰਡੀਆ ਲਈ ਯਾਦਗਾਰ ਰਿਹਾ, ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਪਹਿਲੇ 10 ਮੈਚ ਜਿੱਤੇ ਸਨ। ਟੀਮ ਇੰਡੀਆ ਫਾਈਨਲ ‘ਚ ਹੀ ਹਾਰ ਗਈ ਸੀ। ਭਾਰਤ ਵੱਲੋਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਮੁਹੰਮਦ ਸ਼ਮੀ ਵਰਗੇ ਖਿਡਾਰੀ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਡੇ ਗੇਮ ਚੇਂਜਰ ਸਾਬਤ ਹੋਏ, ਇਨ੍ਹਾਂ ਤੋਂ ਇਲਾਵਾ ਹੋਰ ਖਿਡਾਰੀਆਂ ਨੇ ਵੀ ਕਿਸੇ ਨਾ ਕਿਸੇ ਮੈਚ ਵਿੱਚ ਹੀਰੋ ਦੀ ਭੂਮਿਕਾ ਨਿਭਾਈ।