IPL 2024: Deal Done…ਹਾਰਦਿਕ ਪੰਡਯਾ ਦੀ ਗੁਜਰਾਤ ਟਾਇਟਨਸ ਤੋਂ ਵਿਦਾਈ, ਮੁੰਬਈ ਇੰਡੀਅਨਜ਼ ਨਵਾਂ ਟਿਕਾਣਾ
Hardhik Pandya Back to Mumbai Indians: ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਆਈਪੀਐਲ ਦੇ ਨਵੇਂ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਨਜ਼ਰ ਆਉਣਗੇ। ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਯਾਨੀ ਕਿ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਟ੍ਰੇਡ ਹਾਰਦਿਕ ਪੰਡਯਾ ਦੇ ਰੂਪ ਵਿੱਚ ਹੋਇਆ ਹੈ।
ਇੰਡੀਅਨ ਪ੍ਰੀਮੀਅਰ ਲੀਗ (IPL 2024) ਨਾਲ ਜੁੜੀ ਵੱਡੀ ਖਬਰ ਜੋ ਪਿਛਲੇ ਦੋ-ਤਿੰਨ ਦਿਨਾਂ ਤੋਂ ਸੁਰਖੀਆਂ ਬਣ ਰਹੀ ਸੀ, ਦੀ ਹੁਣ ਪੁਸ਼ਟੀ ਹੋ ਗਈ ਹੈ। ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ (Hardhik Pandya) ਨੇ ਆਪਣੀ ਟੀਮ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਹੁਣ ਉਹ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਹਨ। ਸੋਮਵਾਰ ਨੂੰ, ਗੁਜਰਾਤ ਟਾਈਟਨਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਇਸਦੀ ਅਧਿਕਾਰਤ ਘੋਸ਼ਣਾ ਕੀਤੀ ਅਤੇ ਹਾਰਦਿਕ ਨੂੰ ਉਨ੍ਹਾਂ ਦੀ ਅਗਲੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਗੁਜਰਾਤ ਟਾਇਟਨਸ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਤੁਹਾਡੀ ਵਿਦਾਈ ਅਤੇ ਤੁਹਾਡੀ ਆਉਣ ਵਾਲੀ ਯਾਤਰਾ ਲਈ ਸ਼ੁਭਕਾਮਨਾਵਾਂ। ਹੋਰ ਵਧੀਆ ਕਰੋ, ਹਾਰਦਿਕ ਪੰਡਯਾ। ਇਕ ਪਾਸੇ ਜਿੱਥੇ ਗੁਜਰਾਤ ਟਾਈਟਨਸ ਨੇ ਹਾਰਦਿਕ ਨੂੰ ਅਲਵਿਦਾ ਕਹਿ ਦਿੱਤਾ, ਉਥੇ ਹੀ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਦੀ ਤਸਵੀਰ ਜਾਰੀ ਕਰਕੇ ਐਲਾਨ ਕੀਤਾ ਕਿ ਉਨ੍ਹਾਂ ਦੀ ਘਰ ਵਾਪਸੀ ਹੋ ਗਈ ਹੈ। ਹਾਰਦਿਕ ਪੰਡਯਾ ਦੇ ਜਾਣ ਨਾਲ ਗੁਜਰਾਤ ਟਾਈਟਨਸ ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ, ਨੌਜਵਾਨ ਖਿਡਾਰੀ ਸ਼ੁਭਮਨ ਗਿੱਲ (Shubhman Gill)ਹੁਣ ਆਈਪੀਐੱਲ ਵਿੱਚ ਟੀਮ ਦੀ ਕਮਾਨ ਸੰਭਾਲਣਗੇ।
𝐇𝐀𝐑𝐃𝐈𝐊 is 𝐇𝐎𝐌𝐄 💙#OneFamily https://t.co/PC1f4PC4us
— Mumbai Indians (@mipaltan) November 27, 2023
ਇਹ ਵੀ ਪੜ੍ਹੋ
ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪੰਡਯਾ ਹੁਣ ਤੱਕ ਗੁਜਰਾਤ ਟਾਈਟਨਸ ਦੇ ਕਪਤਾਨ ਸਨ, ਜਦੋਂ ਕੱਲ੍ਹ ਆਈਪੀਐਲ ਰਿਟੇਨਸ਼ਨ ਦਾ ਐਲਾਨ ਹੋਇਆ ਸੀ ਤਾਂ ਗੁਜਰਾਤ ਟਾਈਟਨਸ ਨੇ ਉਨ੍ਹਾਂ ਨੂੰ ਆਪਣੀ ਰਿਟੇਂਸ਼ਨ ਲਿਸਟ ਵਿੱਚ ਸ਼ਾਮਿਲ ਕੀਤਾ ਸੀ। ਹਾਰਦਿਕ ਪੰਡਯਾ ਦੀ IPL ਫੀਸ 15 ਕਰੋੜ ਰੁਪਏ ਹੈ। ਪਰ ਰਿਟੇਂਸ਼ਨ ਬਾਅਦ, ਗੁਜਰਾਤ ਟਾਈਟਨਸ ਨੇ ਟ੍ਰੇਡ ਰਾਹੀਂ ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਨੂੰ ਵੇਚ ਦਿੱਤਾ। ਹੁਣ ਗੁਜਰਾਤ ਨੂੰ ਹਾਰਦਿਕ ਦੀ ਫੀਸ ਅਤੇ ਟਰਾਂਸਫਰ ਫੀਸ ਦਾ ਪੈਸਾ ਕੈਸ਼ ਵਿੱਚ ਹੀ ਮਿਲੇਗਾ। ਇਨ੍ਹਾਂ ‘ਚੋਂ ਹਾਰਦਿਕ ਦੀ ਫੀਸ ਵੀ ਟੀਮ ਦੇ ਪਰਸ ‘ਚ ਹੀ ਐਡਜਸਟ ਕੀਤੀ ਜਾਵੇਗੀ।
Farewell and best wishes on your next journey.
Go well, HP! #IPLRetention pic.twitter.com/awCxZzXesc— Gujarat Titans (@gujarat_titans) November 27, 2023
ਜੇਕਰ ਹਾਰਦਿਕ ਪੰਡਯਾ ਦੀ ਗੱਲ ਕਰੀਏ ਤਾਂ ਪਹਿਲਾਂ ਉਹ ਮੁੰਬਈ ਇੰਡੀਅਨਜ਼ (Mumbai Indians) ਦੇ ਨਾਲ ਸਨ ਪਰ ਸੱਟ ਤੋਂ ਬਾਅਦ ਵਾਪਸੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਬਦਲੀ। 2022 ਵਿੱਚ, ਉਹ ਗੁਜਰਾਤ ਟਾਈਟਨਜ਼ ਵਿੱਚ ਕਪਤਾਨ ਵਜੋਂ ਸ਼ਾਮਲ ਹੋਏ ਅਤੇ ਪਹਿਲੇ ਹੀ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਨੇ ਆਈਪੀਐਲ ਖਿਤਾਬ ਜਿੱਤਿਆ। ਇਸ ਤੋਂ ਇਲਾਵਾ 2023 ‘ਚ ਵੀ ਗੁਜਰਾਤ ਟਾਈਟਨਸ ਦੀ ਟੀਮ ਫਾਈਨਲ ‘ਚ ਪਹੁੰਚੀ ਸੀ। ਯਾਨੀ ਹਾਰਦਿਕ ਪੰਡਯਾ ਤੇਜ਼ ਗੇਂਦਬਾਜ਼ ਆਲਰਾਊਂਡਰ ਦੇ ਨਾਲ-ਨਾਲ ਲੀਡਰਸ਼ਿਪ ਦੀ ਭੂਮਿਕਾ ‘ਚ ਵੀ ਕਾਫੀ ਅਹਿਮ ਸਾਬਤ ਹੋਏ ਹਨ ਅਤੇ ਇਹੀ ਕਾਰਨ ਹੈ ਕਿ ਮੁੰਬਈ ਨੇ ਉਨ੍ਹਾਂ ਨੂੰ ਟੀਮ ‘ਚ ਵਾਪਸ ਲੈਣ ‘ਚ ਦੇਰ ਨਹੀਂ ਕੀਤੀ।