ਹਾਰਦਿਕ ਪੰਡਯਾ ਦੀਆਂ ਉਹ 4 ਗਲਤੀਆਂ, ਜਿਸ ਕਰਕੇ ਟੀ-20 ਸੀਰੀਜ਼ ਹਾਰ ਗਈ ਟੀਮ ਇੰਡੀਆ
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਹਨ। ਵੈਸੇ ਸਾਬਕਾ ਕ੍ਰਿਕਟਰ ਵੀ ਪੰਡਯਾ ਦੇ ਰਵੱਈਏ 'ਤੇ ਸਵਾਲ ਚੁੱਕ ਰਹੇ ਹਨ। ਪੰਡਯਾ ਨੇ ਟੀ-20 ਸੀਰੀਜ਼ 'ਚ 4 ਵੱਡੀਆਂ ਗਲਤੀਆਂ ਕੀਤੀਆਂ , ਆਓ ਉਨ੍ਹਾਂ 'ਤੇ ਨਜ਼ਰ ਪਾਉਂਦੇ ਹਾਂ।
ਵੈਸਟਇੰਡੀਜ਼ ਖਿਲਾਫ ਪੰਜਵੇਂ ਅਤੇ ਫੈਸਲਾਕੁੰਨ ਟੀ-20 ਮੈਚ (T-20 Match) ‘ਚ ਹਾਰ ਦੇ ਨਾਲ ਹੀ ਟੀਮ ਇੰਡੀਆ ਟੀ-20 ਸੀਰੀਜ਼ ਵੀ 2-3 ਨਾਲ ਹਾਰ ਗਈ। ਆਖਰੀ ਮੈਚ ‘ਚ ਭਾਰਤੀ ਟੀਮ ਨੇ 20 ਓਵਰਾਂ ‘ਚ 165 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਨੇ ਇਹ ਟੀਚਾ 18 ਓਵਰਾਂ ‘ਚ ਸਿਰਫ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਟੀਮ ਇੰਡੀਆ ਨੂੰ 17 ਸਾਲ ਬਾਅਦ 5 ਮੈਚਾਂ ਦੀ ਸੀਰੀਜ਼ ‘ਚ ਹਰਾਇਆ, ਜੋ ਉਸ ਲਈ ਵੱਡੀ ਪ੍ਰਾਪਤੀ ਹੈ। ਵੈਸਟਇੰਡੀਜ਼ ਦੀ ਇਸ ਜਿੱਤ ਤੋਂ ਬਾਅਦ ਹਾਰਦਿਕ ਪੰਡਯਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਭਾਰਤੀ ਟੀਮ ਦੇ ਕਪਤਾਨ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਿਰਾਂ ਦੋਵਾਂ ਦੇ ਨਿਸ਼ਾਨੇ ‘ਤੇ ਹਨ।
ਹਾਲਾਂਕਿ ਸਵਾਲ ਇਹ ਹੈ ਕਿ ਸਾਰਾ ਦੋਸ਼ ਹਾਰਦਿਕ ਪੰਡਯਾ ਨੂੰ ਕਿਉਂ ਦਿੱਤਾ ਜਾ ਰਿਹਾ ਹੈ? ਆਖਿਰ ਪੰਡਯਾ ਨੇ ਕਿਹੜੀਆਂ ਗਲਤੀਆਂ ਕੀਤੀਆਂ ਜਿਸ ਕਾਰਨ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ? ਇਹ ਵੀ ਸਵਾਲ ਹੈ ਕਿ ਕੀ ਹਾਰਦਿਕ ਦੀ ਨਾਕਾਮੀ ਬੀਸੀਸੀਆਈ ਲਈ ਖ਼ਤਰੇ ਦੀ ਘੰਟੀ ਹੈ? ਆਓ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਪਹਿਲਾਂ ਜਾਣੋ ਹਾਰਦਿਕ ਪੰਡਯਾ ਦੀਆਂ ਉਹ ਚਾਰ ਗਲਤੀਆਂ ਜਿਨ੍ਹਾਂ ਕਾਰਨ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਰਦਿਕ ਪੰਡਯਾ ਦੀ ਪਹਿਲੀ ਗਲਤੀ
ਟੀ-20 ਟੀਮ ਦੀ ਕਮਾਨ ਸੰਭਾਲ ਰਹੇ ਹਾਰਦਿਕ ਪੰਡਯਾ ਦੀ ਸਭ ਤੋਂ ਵੱਡੀ ਕਮੀ ਉਨ੍ਹਾਂ ਦੀ ਕਪਤਾਨੀ ‘ਚ ਦੇਖਣ ਨੂੰ ਮਿਲੀ।ਪੰਜ ਮੈਚਾਂ ਦੀ ਸੀਰੀਜ਼ ‘ਚ ਪੰਡਯਾ ਨੇ ਅਜੀਬੋ-ਗਰੀਬ ਤਜਰਬੇ ਕੀਤੇ, ਜੋ ਟੀਮ ਨੂੰ ਮਹਿੰਗਾ ਪਏ। ਜਿਵੇਂ ਕਿ ਯੁਜਵੇਂਦਰ ਚਹਿਲ ਨੂੰ ਪਾਵਰਪਲੇ ਵਿੱਚ ਜ਼ਿਆਦਾ ਵਰਤਿਆ ਗਿਆ ਸੀ। ਮੁਕੇਸ਼ ਕੁਮਾਰ ਨੂੰ ਨਵੀਂ ਗੇਂਦ ਦਾ ਮਾਹਿਰ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਨਵੀਂ ਗੇਂਦ ਨਹੀਂ ਦਿੱਤੀ ਗਈ। ਜਦਕਿ ਕਈ ਵਾਰ ਉਨ੍ਹਾਂ ਨੂੰ ਡੈੱਥ ਓਵਰਾਂ ‘ਚ ਲੈ ਕੇ ਆਏ। ਇਸ ਤੋਂ ਇਲਾਵਾ ਅਕਸ਼ਰ ਪਟੇਲ ਦੀ ਗੇਂਦਬਾਜ਼ੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਪੂਰੀ ਸੀਰੀਜ਼ ‘ਚ ਉਨ੍ਹਾਂ ਦੀ ਕਪਤਾਨੀ ਨੂੰ ਕੋਈ ਵੀ ਸਮਝ ਨਹੀਂ ਸਕਿਆ।
ਹਾਰਦਿਕ ਪੰਡਯਾ ਦੀ ਦੂਜੀ ਗਲਤੀ
ਪੰਡਯਾ ਦੀ ਦੂਜੀ ਗਲਤੀ ਬੱਲੇ ਨਾਲ ਉਨ੍ਹਾਂ ਦੀ ਅਸਫਲਤਾ ਸੀ। ਹਾਰਦਿਕ ਪੰਡਯਾ (Hardik Pandya) ਸੀਰੀਜ਼ ਦੌਰਾਨ ਦੂਜੇ ਬੱਲੇਬਾਜ਼ਾਂ ਨੂੰ ਚੰਗਾ ਖੇਡਣ ਦੀ ਸਲਾਹ ਦਿੰਦੇ ਰਹੇ ਪਰ ਉਨ੍ਹਾਂ ਦੇ ਆਪਣੇ ਅੰਕੜੇ ਬਹੁਤ ਖਰਾਬ ਰਹੇ। ਪੰਡਯਾ ਨੇ 4 ਪਾਰੀਆਂ ‘ਚ 25.66 ਦੀ ਔਸਤ ਨਾਲ 77 ਦੌੜਾਂ ਬਣਾਈਆਂ। ਪਰ ਉਨ੍ਹਾਂ ਦੀ ਸਟ੍ਰਾਈਕ ਰੇਟ ਸਿਰਫ 110 ਸੀ। ਪਿਛਲੇ ਮੈਚ ਵਿੱਚ ਪੰਡਯਾ ਦੀ ਖਰਾਬ ਸਟ੍ਰਾਈਕ ਰੇਟ ਨੇ ਟੀਮ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਪੰਡਯਾ 18 ਗੇਂਦਾਂ ‘ਚ ਸਿਰਫ 14 ਦੌੜਾਂ ਹੀ ਬਣਾ ਸਕੇ, ਨਤੀਜੇ ਵਜੋਂ ਟੀਮ 165 ਦੌੜਾਂ ਤੱਕ ਹੀ ਪਹੁੰਚ ਸਕੀ।
ਹਾਰਦਿਕ ਪੰਡਯਾ ਦੀ ਤੀਜੀ ਗਲਤੀ
ਹਾਰਦਿਕ ਪੰਡਯਾ ਦੀ ਤੀਜੀ ਗਲਤੀ ਉਨ੍ਹਾਂ ਦੀ ਖਰਾਬ ਗੇਂਦਬਾਜ਼ੀ ਸੀ। ਪੰਡਯਾ ਨੇ ਮੁਕੇਸ਼ ਕੁਮਾਰ ਨੂੰ ਤਾਂ ਡੈਥ ਓਵਰਾਂ ‘ਚ ਗੇਂਦਬਾਜ਼ੀ ਕਰਵਾਈ, ਪਰ ਖੁਦ ਉਹ ਨਵੀਂ ਗੇਂਦ ਸੁੱਟਦੇ ਨਜ਼ਰ ਆਏ। ਚਲੋ, ਪੰਡਯਾ ਨਵੀਂ ਗੇਂਦ ਨਾਲ ਸਵਿੰਗ ਕਰਵਾਉਂਦੇ ਹਨ ਪਰ ਇਸ ਸੀਰੀਜ਼ ‘ਚ ਪੰਡਯਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪੰਡਯਾ 5 ਮੈਚਾਂ ‘ਚ ਸਿਰਫ 4 ਵਿਕਟਾਂ ਹੀ ਲੈ ਸਕੇ ਹਨ। ਉਸ ਦੀ ਇਕਾਨਮੀ ਰੇਟ ਵੀ 8.40 ਸੀ। ਆਖਰੀ ਟੀ-20 ‘ਚ ਪੰਡਯਾ ਨੇ 3 ਓਵਰਾਂ ‘ਚ 32 ਦੌੜਾਂ ਦਿੱਤੀਆਂ ਸਨ।
ਇਹ ਵੀ ਪੜ੍ਹੋ
ਹਾਰਦਿਕ ਪੰਡਯਾ ਦੀ ਚੌਥੀ ਗਲਤੀ
ਹਾਰਦਿਕ ਪੰਡਯਾ ਦੀ ਚੌਥੀ ਅਤੇ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਅਕਸਰ ਅਜਿਹੇ ਜਵਾਬ ਦਿੰਦੇ ਹਨ ਜੋ ਸੁਣਨ ‘ਚ ਬਹੁਤ ਅਜੀਬ ਲੱਗਦੇ ਹਨ। ਪੰਡਯਾ ਨੇ ਟੀ-20 ਸੀਰੀਜ਼ ਦੀ ਹਾਰ ਤੋਂ ਬਾਅਦ ਵੀ ਉਸ ਨੂੰ ਚੰਗਾ ਦੱਸ ਦਿੱਤਾ, ਉਨ੍ਹਾਂ ਦੇ ਬਿਆਨਾਂ ‘ਚ ਇਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈ ਕਿ ਉਹ ਹਾਰ ਤੋਂ ਦੁਖੀ ਹਨ ਜਾਂ ਨਹੀਂ। ਪੰਡਯਾ ਖੁਦ ਨੂੰ ਧੋਨੀ ਦਾ ਚੇਲਾ ਦੱਸਦੇ ਹਨ ਪਰ ਉਨ੍ਹਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਧੋਨੀ ਜੁਬਾਨ ਤੋਂ ਘੱਟ, ਕੰਮ ਤੋਂ ਜ਼ਿਆਦਾ ਜਵਾਬ ਦਿੰਦੇ ਸਨ। ਉਮੀਦ ਹੈ ਕਿ ਪੰਡਯਾ ਭਵਿੱਖ ਵਿੱਚ ਵੀ ਅਜਿਹਾ ਹੀ ਕਰਨਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ