AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Asian Champions Trophy: ਹਾਕੀ ‘ਚ ਚੌਥੀ ਵਾਰ ਏਸ਼ੀਅਨ ਚੈਂਪੀਅਨ ਬਣੀ ਟੀਮ ਇੰਡੀਆ, ਫਾਈਨਲ ‘ਚ ਮਲੇਸ਼ੀਆ ਨੂੰ 4-3 ਨਾਲ ਹਰਾਇਆ

ਭਾਰਤ ਨੇ ਕੁੱਲ ਚੌਥੀ ਵਾਰ ਹਾਕੀ 'ਚ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦਾ ਖ਼ਿਤਾਬ ਜਿੱਤਿਆ ਹੈ ਅਤੇ ਇਸ ਤਰ੍ਹਾਂ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਜਿੱਤਣ ਵਾਲੀ ਟੀਮ ਬਣ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ 2018 'ਚ ਇਹ ਖਿਤਾਬ ਜਿੱਤਿਆ ਸੀ।

Asian Champions Trophy: ਹਾਕੀ 'ਚ ਚੌਥੀ ਵਾਰ ਏਸ਼ੀਅਨ ਚੈਂਪੀਅਨ ਬਣੀ ਟੀਮ ਇੰਡੀਆ, ਫਾਈਨਲ 'ਚ ਮਲੇਸ਼ੀਆ ਨੂੰ 4-3 ਨਾਲ ਹਰਾਇਆ
tv9-punjabi
| Updated On: 12 Aug 2023 23:39 PM IST
Share
ਸਪੋਰਟਸ ਨਿਊਜ। ਭਾਰਤੀ ਹਾਕੀ ਟੀਮ ਚੌਥੀ ਵਾਰ ਏਸ਼ੀਆਈ ਚੈਂਪੀਅਨ ਬਣੀ ਹੈ। ਟੀਮ ਇੰਡੀਆ (Team India) ਨੇ ਸ਼ਨੀਵਾਰ 12 ਅਗਸਤ ਨੂੰ ਚੇਨਈ ਵਿੱਚ ਹੋਏ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾਇਆ। ਇਸ ਤਰ੍ਹਾਂ ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ‘ਚ ਬਿਨਾਂ ਕੋਈ ਮੈਚ ਗੁਆਏ ਚੌਥੀ ਵਾਰ ਇਹ ਖਿਤਾਬ ਜਿੱਤਿਆ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ 2018 ‘ਚ ਇਹ ਖਿਤਾਬ ਜਿੱਤਿਆ ਸੀ। ਫਾਈਨਲ ਵਿੱਚ ਭਾਰਤ ਦੇ ਸਟਾਰ ਆਕਾਸ਼ਦੀਪ ਸਿੰਘ ਸਨ, ਜਿਨ੍ਹਾਂ ਨੇ ਟੀਮ ਲਈ ਆਖਰੀ ਗੋਲ ਕੀਤਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ‘ਚ 7 ਮੈਚ ਖੇਡੇ ਅਤੇ ਸਿਰਫ 6 ‘ਚ ਜਿੱਤ ਹਾਸਲ ਕੀਤੀ। ਸਿਰਫ਼ ਇੱਕ ਮੈਚ ਡਰਾਅ ਰਿਹਾ। ਕੇਂਦਰੀ ਮੰਤਰੀ ਕਿਰਨ ਕਿਰਨ ਰਿਜਿਜੂ ਭਾਰਤੀ ਹਾਕੀ ਟੀਮ ਨੂੰ ਇਸ ਸਫਲਤਾ ਲਈ ਟਵੀਟ ਕਰਕੇ ਵਧਾਈ ਦਿੱਤੀ ਹੈ। ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਇਸ ਹਾਕੀ (Hockey) ਟੂਰਨਾਮੈਂਟ ਵਿੱਚ ਸ਼ੁਰੂ ਤੋਂ ਹੀ ਭਾਰਤੀ ਟੀਮ ਦਾ ਦਬਦਬਾ ਕਾਇਮ ਰਿਹਾ। ਫਾਈਨਲ ਤੋਂ ਪਹਿਲਾਂ ਲੀਗ ਗੇੜ ਵਿੱਚ ਵੀ ਉਸ ਦਾ ਸਾਹਮਣਾ ਮਲੇਸ਼ੀਆ ਨਾਲ ਹੋਇਆ ਸੀ। ਫਿਰ ਟੀਮ ਇੰਡੀਆ ਨੇ ਇਕਪਾਸੜ ਤਰੀਕੇ ਨਾਲ ਇਸ ਨੂੰ ਧੋ ਦਿੱਤਾ। ਭਾਰਤੀ ਟੀਮ ਦੀ ਉਸ 5-0 ਦੀ ਜਿੱਤ ਦੇ ਬਾਵਜੂਦ ਫਾਈਨਲ ਮੁਸ਼ਕਲ ਹੋਣ ਦੀ ਉਮੀਦ ਸੀ ਅਤੇ ਅਜਿਹਾ ਹੀ ਹੋਇਆ। ਮਲੇਸ਼ੀਆ ਨੇ ਟੀਮ ਇੰਡੀਆ ਨੂੰ ਲੰਬੇ ਸਮੇਂ ਤੱਕ ਬੈਕਫੁੱਟ ‘ਤੇ ਰੱਖਿਆ।

ਜੁਗਰਾਜ ਨੇ ਦੁਆਈ ਭਾਰਤ ਨੂੰ ਪਹਿਲੀ ਸਫਲਤਾ

ਮੈਚ ਦੀ ਸ਼ੁਰੂਆਤ ਕਾਫੀ ਸਖਤ ਟੱਕਰ ਰਹੀ ਅਤੇ ਦੋਵਾਂ ਵਿੱਚੋਂ ਕੋਈ ਵੀ ਟੀਮ ਰੱਖਿਆਤਮਕ ਖੇਡ ਦੇ ਮੂਡ ਵਿੱਚ ਨਜ਼ਰ ਨਹੀਂ ਆਈ। ਹਮਲੇ ਜਾਰੀ ਰਹੇ ਪਰ ਭਾਰਤ (India) ਨੂੰ ਪਹਿਲੀ ਸਫਲਤਾ ਮਿਲੀ ਜਦੋਂ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਮਲੇਸ਼ੀਆ ਨੂੰ ਹਾਲਾਂਕਿ ਬਰਾਬਰੀ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗਾ ਅਤੇ ਉਸ ਲਈ ਅਬੂ ਕਮਾਲ ਨੇ 14ਵੇਂ ਮਿੰਟ ‘ਚ ਗੋਲ ਕੀਤਾ। ਮਲੇਸ਼ੀਆ ਨੇ ਫਿਰ ਦੂਜੇ ਕੁਆਰਟਰ ਵਿੱਚ ਦੋ ਗੋਲ ਕਰਕੇ 3-1 ਦੀ ਬੜ੍ਹਤ ਬਣਾ ਲਈ। ਉਸ ਨੇ 18ਵੇਂ ਅਤੇ 28ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤੀ ਗੋਲ ਕੀਤੇ।

ਆਖਰੀ ਸਮੇਂ ‘ਚ ਇੰਡੀਆ ਨੇ ਰੋਮਾਂਚਕ ਵਾਪਸੀ ਕੀਤੀ

ਡਿਫੈਂਸ ‘ਚ ਕੀਤੀਆਂ ਗਲਤੀਆਂ ਕਾਰਨ ਟੀਮ ਇੰਡੀਆ ਨੂੰ ਵਾਪਸੀ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਮਲੇਸ਼ੀਆ ਉਨ੍ਹਾਂ ਨੂੰ ਹਰਾ ਦੇਵੇਗਾ। ਤੀਜੇ ਕੁਆਰਟਰ ਦੇ 14 ਮਿੰਟਾਂ ਵਿੱਚ ਭਾਰਤ ਨੂੰ ਕੋਈ ਸਫਲਤਾ ਨਹੀਂ ਮਿਲੀ। ਫਿਰ ਆਖਰੀ ਸਮੇਂ ‘ਚ ਟੀਮ ਇੰਡੀਆ ਨੇ ਰੋਮਾਂਚਕ ਵਾਪਸੀ ਕੀਤੀ। ਪਹਿਲਾਂ ਟੀਮ ਨੂੰ ਪੈਨਲਟੀ ਮਿਲੀ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ (45 ਮਿੰਟ) ਨੇ ਬਦਲ ਦਿੱਤਾ। ਫਿਰ ਕੁਝ ਹੀ ਸਕਿੰਟਾਂ ਵਿੱਚ ਗੁਰਜੰਟ ਸਿੰਘ (45 ਮਿੰਟ) ਨੇ ਖ਼ੂਬਸੂਰਤ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ।

ਅਕਾਸ਼ਦੀਪ ਦਾ ਫਿਨਸ਼ਿੰਗ ਟਚ

ਹੁਣ ਖੇਡ ਦੇ ਸਿਰਫ਼ ਆਖ਼ਰੀ 15 ਮਿੰਟ ਬਾਕੀ ਸਨ ਅਤੇ ਦੋਵੇਂ ਟੀਮਾਂ ਨੇ ਹਮਲੇ ਦੀ ਰਫ਼ਤਾਰ ਵਧਾ ਦਿੱਤੀ ਪਰ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ। 60 ਮਿੰਟ ਪੂਰੇ ਹੋਣ ਤੋਂ ਠੀਕ 4 ਮਿੰਟ ਪਹਿਲਾਂ ਅਕਾਸ਼ਦੀਪ ਸਿੰਘ (56 ਮਿੰਟ) ਨੇ ਜ਼ਬਰਦਸਤ ਸਟ੍ਰਾਈਕ ਨਾਲ ਮਲੇਸ਼ੀਆ ਦੇ ਗੋਲ ਵਿਚ ਗੇਂਦ ਦਾਗ ਕੇ ਟੀਮ ਨੂੰ ਫੈਸਲਾਕੁੰਨ ਬੜ੍ਹਤ ਦਿਵਾਈ। ਇਸ ਤੋਂ ਬਾਅਦ ਬਾਕੀ ਰਹਿੰਦੇ ਚਾਰ ਮਿੰਟਾਂ ਵਿੱਚ ਭਾਰਤ ਨੇ ਮਲੇਸ਼ੀਆ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਖਿਤਾਬ ਜਿੱਤ ਲਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...