Virat Kohli: ਦੂਜੇ ਟੈਸਟ ਮੈਚ ‘ਚ 74 ਦੌੜਾਂ ਬਣਾਉਂਦੇ ਹੀ ਵਿਰਾਟ ਕੋਹਲੀ ਬਣਾਉਣਗੇ ਨਵਾਂ ਰਿਕਾਰਡ, ਵਿਸ਼ਵ ਕ੍ਰਿਕਟ ‘ਚ ਮਚੇਗਾ ਹੜਕੰਪ

Updated On: 

20 Jul 2023 14:28 PM

Virat Kohli; IND vs WI 2nd Test: ਟੀਮ ਇੰਡੀਆ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਟੈਸਟ ਮੈਚ 'ਚ ਵਿਰਾਟ (ਵਿਰਾਟ ਕੋਹਲੀ) ਨੇ 76 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਬੱਲੇਬਾਜ਼ੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ।

Virat Kohli: ਦੂਜੇ ਟੈਸਟ ਮੈਚ ਚ 74 ਦੌੜਾਂ ਬਣਾਉਂਦੇ ਹੀ ਵਿਰਾਟ ਕੋਹਲੀ ਬਣਾਉਣਗੇ ਨਵਾਂ ਰਿਕਾਰਡ, ਵਿਸ਼ਵ ਕ੍ਰਿਕਟ ਚ ਮਚੇਗਾ ਹੜਕੰਪ
Follow Us On

Virat Kohli: ਟੀਮ ਇੰਡੀਆ ਦੀ ਰਨ ਮਸ਼ੀਨ ਵਿਰਾਟ ਕੋਹਲੀ (Virat Kohli) ਕੋਲ ਵੈਸਟਇੰਡੀਜ਼ ਖਿਲਾਫ 20 ਜੁਲਾਈ ਤੋਂ ਤ੍ਰਿਨੀਦਾਦ ‘ਚ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ‘ਚ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਹੈ। ਵਿਰਾਟ ਕੋਲ ਤ੍ਰਿਨੀਦਾਦ ‘ਚ ਦੂਜੇ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਬੱਲੇਬਾਜ਼ ਜੈਕ ਕੈਲਿਸ ਦਾ ਵੱਡਾ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ। ਡੋਮਿਨਿਕਾ ‘ਚ ਹੋਏ ਪਹਿਲੇ ਮੈਚ ‘ਚ ਭਾਰਤ ਨੇ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਟੀਮ ਇੰਡੀਆ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਵਿਰਾਟ ਕੋਹਲੀ ਨੇ ਪਹਿਲੇ ਟੈਸਟ ਮੈਚ ‘ਚ 76 ਦੌੜਾਂ ਬਣਾਈਆਂ ਸਨ।

ਜੇਕਰ ਵਿਰਾਟ ਦੂਜੇ ਟੈਸਟ ਮੈਚ ‘ਚ ਇਸੇ ਅੰਦਾਜ਼ ‘ਚ ਖੇਡਦੇ ਹੋਏ 74 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਮਹਾਨ ਅਫਰੀਕੀ ਆਲਰਾਊਂਡਰ ਜੈਕ ਕੈਲਿਸ ਅੰਤਰਰਾਸ਼ਟਰੀ ਕ੍ਰਿਕਟ (International cricket) ਦੌੜਾਂ ਤੋਂ ਅੱਗੇ ਹੋ ਜਾਵੇਗਾ, ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 25,534 ਦੌੜਾਂ ਬਣਾਈਆਂ ਹਨ, ਫਿਲਹਾਲ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 25,461 ਦੌੜਾਂ ਹਨ।

‘ਸਚਿਨ ਦੇ ਨਾਂਅ ਹੈ ਕੌਮਾਂਤਰੀ ਰਿਕਾਰਡ’

ਇਹ ਰਿਕਾਰਡ ਬਣਾਉਣ ਤੋਂ ਬਾਅਦ, ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ 25,500 ਦੌੜਾਂ ਦਾ ਅੰਕੜਾ ਪਾਰ ਕਰ ਜਾਵੇਗਾ ਅਤੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਸਾਬਕਾ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ) ਤੋਂ ਬਾਅਦ ਦੂਜਾ ਭਾਰਤੀ ਬੱਲੇਬਾਜ਼ ਬਣ ਜਾਵੇਗਾ। ਮੌਜੂਦਾ ਸਮੇਂ ‘ਚ ਵਿਰਾਟ ਕੋਹਲੀ ਸਰਗਰਮ ਖਿਡਾਰੀਆਂ ‘ਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹੋਣਗੇ, ਜਦਕਿ ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ ਰਿਕਾਰਡ ਸਚਿਨ ਤੇਂਦੁਲਕਰ (Sachin Tendulkar) ਦੇ ਨਾਂ ਹੈ, ਜਿਨ੍ਹਾਂ ਨੇ ਸਭ ਤੋਂ ਵੱਧ 34,357 ਦੌੜਾਂ ਬਣਾਈਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ