ਜਿੱਤਣ ਅਤੇ ਹਾਰਣ ਵਾਲੀਆਂ ਦੋਵਾਂ ਟੀਮਾਂ ਨੂੰ ਮਿਲਿਆ ਫਾਈਨਲ ਦਾ ਟਿਕਟ, ਸ਼੍ਰੀਲੰਕਾ ਅਤੇ ਨੀਦਰਲੈਂਡ ਨੇ ਜਿੱਤ-ਹਾਰ ਭੁੱਲ ਕੇ ਇੱਕਠਿਆਂ ਮਣਾਇਆ ਜਸ਼ਨ
ਸ਼੍ਰੀਲੰਕਾ ਅਤੇ ਨੀਦਰਲੈਂਡ: ਸ਼੍ਰੀਲੰਕਾ ਨੇ ਵਨਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ਵਿੱਚ ਨੀਦਰਲੈਂਡ ਨੂੰ 128 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਸ੍ਰੀਲੰਕਾ ਨੇ ਕੁਆਲੀਫਾਇਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਪਰ ਦੋਵਾਂ ਟੀਮਾਂ ਨੂੰ ਵਨਡੇ ਵਿਸ਼ਵ ਕੱਪ ਖੇਡਣ ਦੀ ਟਿਕਟ ਮਿਲ ਗਈ।
ਸ਼੍ਰੀਲੰਕਾ ਅਤੇ ਨੀਦਰਲੈਂਡ (Sri Lanka and Netherlands) ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਹਾਰਣ ਅਤੇ ਜਿੱਤਣ ਵਾਲੀ ਟੀਮ ਦੀ ਪਛਾਣ ਕਰ ਪਾਉਣਾ ਮੁਸ਼ਕੱਲ ਹੋ ਰਿਹਾ ਸੀ। ਦੋਵੇਂ ਹੀ ਟੀਮਾਂ ਜਸ਼ਨ ਮਣਾਉਣ ਚ ਡੁੱਬੀਆਂ ਹੋਈਆਂ ਸਨ। ਹਾਰਨ ਵਾਲੀ ਟੀਮ ਵੀ ਜਿੱਤਣ ਵਾਲੀ ਟੀਮ ਨਾਲੋਂ ਘੱਟ ਖੁਸ਼ ਨਹੀਂ ਸੀ। ਅਸੀਂ ਗੱਲ ਕਰ ਰਹੇ ਹਾਂ ਵਨਡੇ ਵਿਸ਼ਵ ਕੱਪ ਕੁਆਲੀਫਾਇਰ ਦੇ ਫਾਈਨਲ ਮੈਚ ਦੀ ਸ਼੍ਰੀਲੰਕਾ ਬਨਾਮ ਨੀਦਰਲੈਂਡਸ ਦੇ ਵਿੱਚ ਖੇਡੇ ਗਏ, ਜਿਸ ਵਿੱਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ ਹਰਾਇਆ ਪਰ ਉਸਦੇ ਚਿਹਰੇ ਤੋਂ ਦੁੱਖ ਗਾਇਬ ਸੀ। ਵਨਡੇ ਵਿਸ਼ਵ ਕੱਪ ਦੀ ਟਿਕਟ ਦੋਵਾਂ ਦੇ ਹੱਥਾਂ ‘ਚ ਹੋਣ ਕਾਰਨ ਦੋਵਾਂ ਟੀਮਾਂ ਨੇ ਇਕੱਠੇ ਜਸ਼ਨ ਮਨਾਇਆ।
ਇੱਕ ਰੋਜ਼ਾ ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ਵਿੱਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 128 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 233 ਦੌੜਾਂ ਬਣਾਈਆਂ। ਜਵਾਬ ‘ਚ ਨੀਦਰਲੈਂਡ ਦੀ ਟੀਮ 105 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਇਸ ਤਰ੍ਹਾਂ ਸ੍ਰੀਲੰਕਾ ਨੇ ਕੁਆਲੀਫਾਇਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਪਰ ਦੋਵਾਂ ਟੀਮਾਂ ਨੂੰ ਵਨਡੇ ਵਿਸ਼ਵ ਕੱਪ ਖੇਡਣ ਦੀ ਟਿਕਟ ਮਿਲ ਗਈ।
ਦੋਵਾਂ ਨੂੰ ਮਿਲਿਆ ਵਰਲਡ ਕੱਪ ਦਾ ਟਿਕਟ
ਸ਼੍ਰੀਲੰਕਾ ਅਤੇ ਨੀਦਰਲੈਂਡ ਨੇ ਆਪਣੀਆਂ ਜਿੱਤਾਂ-ਹਾਰਾਂ ਨੂੰ ਭੁੱਲ ਕੇ ਵਿਸ਼ਵ ਕੱਪ ਦੀਆਂ ਟਿਕਟਾਂ ਦਾ ਜਸ਼ਨ ਇਕੱਠੇ ਮਨਾਇਆ। ਦੋਵਾਂ ਟੀਮਾਂ ਨੇ ਜ਼ਿੰਬਾਬਵੇ ਦੀ ਧਰਤੀ ਤੋਂ ਮਿਲ ਕੇ ਨਮਸਤੇ ਇੰਡੀਆ ਕੀਤਾ। ਤੁਹਾਨੂੰ ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣਾ ਹੈ।View this post on Instagram
ਦੱਸ ਟੀਮਾਂ ਦੇ ਮੁਕਾਬਲੇ ਵਿੱਚੋਂ ਚੁਣੀਆਂ ਗਈਆਂ ਦੋ ਟੀਮਾਂ
ਵਨਡੇ ਵਿਸ਼ਵ ਕੱਪ ਲਈ 8 ਟੀਮਾਂ ਪਹਿਲਾਂ ਹੀ ਫਾਈਨਲ ਵਿੱਚ ਸਨ। ਬਾਕੀ ਦੋ ਟੀਮਾਂ ਕੁਆਲੀਫਾਇਰ ਵਿੱਚੋਂ ਚੁਣੀਆਂ ਜਾਣੀਆਂ ਸਨ। ਬਾਕੀ ਦੋ ਸਥਾਨਾਂ ਲਈ 10 ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਸ੍ਰੀਲੰਕਾ ਅਤੇ ਨੀਦਰਲੈਂਡ ਨੇ ਜਿੱਤ ਦਰਜ ਕੀਤੀ। ਸ਼੍ਰੀਲੰਕਾ ਨੇ ਵਿਸ਼ਵ ਕੱਪ ਦੀ ਟਿਕਟ ਪਹਿਲਾਂ ਹੀ ਬੁੱਕ ਕਰ ਲਈ ਸੀ। ਇਸ ਦੇ ਨਾਲ ਹੀ ਨੀਦਰਲੈਂਡ ਨੇ ਸਕਾਟਲੈਂਡ ਨੂੰ ਹਰਾ ਕੇ ਇਹ ਮੈਚ ਜਿੱਤ ਲਿਆ।📸 🏆 Celebrations 🎉🎊#LionsRoar pic.twitter.com/lJRWf7vQ2P
— Sri Lanka Cricket 🇱🇰 (@OfficialSLC) July 9, 2023ਇਹ ਵੀ ਪੜ੍ਹੋ


