ਨਵੀਂ ਦਿੱਲੀ: ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੂੰ ਵੱਡੀ ਸਜ਼ਾ ਮਿਲੀ ਹੈ। ਇਹ ਸਜ਼ਾ ਉਸ ਨੂੰ ਕ੍ਰਿਕਟ ਦੀ ਹਾਈ ਕਮਾਂਡ ਬਾਡੀ ICC ਨੇ ਦਿੱਤੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਤਮ ਹੋਣ ਤੋਂ ਬਾਅਦ ਗਿੱਲ ਨੂੰ ਮਿਲੀ ਸਜ਼ਾ ਦਾ ਐਲਾਨ ਕੀਤਾ ਗਿਆ, ਜਿਸ ਮੁਤਾਬਕ ਹੁਣ ਉਨ੍ਹਾਂ ਨੂੰ ਜੁਰਮਾਨੇ ਵਜੋਂ ਆਈਸੀਸੀ ਨੂੰ ਪੈਸੇ ਦੇਣੇ ਪੈਣਗੇ। ਗਿੱਲ ਤੋਂ ਇਲਾਵਾ ਟੀਮ ਇੰਡੀਆ ਨੂੰ ਵੀ ਮੈਚ ਫੀਸ ਦਾ ਇੱਕ ਰੁਪਿਆ ਵੀ ਨਹੀਂ ਮਿਲੇਗਾ।
ਸ਼ੁਭਮਨ ਗਿੱਲ ਨੂੰ ਮਿਲੀ ਸਜ਼ਾ ਬਾਰੇ ਦੱਸੀਏ ਉਸ ਤੋਂ ਪਹਿਲਾਂ ਜਾਣ ਲਵੋ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਬਾਅਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਇਕ ਰੁਪਿਆ ਤੱਕ ਕਿਉਂ ਨਹੀਂ ਮਿਲੇਗਾ? ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਪੂਰੀ ਮੈਚ ਫੀਸ ਕੱਟ ਲਈ ਗਈ ਹੈ।ਆਈਸੀਸੀ ਨੇ ਹੌਲੀ ਓਵਰ ਰੇਟ ਨੂੰ ਲੈ ਕੇ ਭਾਰਤੀ ਟੀਮ ਖਿਲਾਫ ਇਹ ਕਦਮ ਚੁੱਕਿਆ ਹੈ। ਇਸ ਹੌਲੀ ਓਵਰ ਰੇਟ ਕਾਰਨ ਆਸਟ੍ਰੇਲੀਆ ਦੀ ਵੀ ਮੈਚ ਫੀਸ ਦਾ 80 ਫੀਸਦੀ ਹਿੱਸਾ ਕੱਟ ਲਿਆ ਗਿਆ ਹੈ।
ਸ਼ੁਭਮਨ ਗਿੱਲ ਨੂੰ 115% ਜੁਰਮਾਨਾ
ਹੁਣ ਆਉਂਦੇ ਹਾਂ ਸ਼ੁਭਮਨ ਗਿੱਲ ਵੱਲ। ਭਾਰਤ ਦੇ ਇਸ ਸਟਾਰ ਓਪਨਰ ਨੂੰ ਟੀਮ ਇੰਡੀਆ ਤੋਂ ਵੀ ਵੱਡੀ ਸਜ਼ਾ ਮਿਲੀ ਹੈ। ਉਨ੍ਹਾਂ ਦੀ ਪੂਰੀ ਮੈਚ ਫੀਸ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 15 ਫੀਸਦੀ ਹੋਰ ਜੁਰਮਾਨੇ ਵਜੋਂ ਅਦਾ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਇਸ ਨੌਜਵਾਨ ਭਾਰਤੀ ਸਲਾਮੀ ਬੱਲੇਬਾਜ਼ ‘ਤੇ ਕੁੱਲ ਮਿਲਾ ਕੇ ਮੈਚ ਫੀਸ ਦਾ 115 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਗਿੱਲ ਨੂੰ ਇੰਨਾ ਭਾਰੀ ਜੁਰਮਾਨਾ ਕਿਉਂ?
ਸੱਜੇ ਹੱਥ ਦੇ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ WTC ਫਾਈਨਲ ਦੇ ਚੌਥੇ ਦਿਨ ਆਈਸੀਸੀ ਨੇ ਉਨ੍ਹਾਂ ਦੀ ਗਲਤੀ ਲਈ ਜੁਰਮਾਨਾ ਲਗਾਇਆ ਹੈ। ਦਰਅਸਲ, ਟੈਸਟ ਮੈਚ ਦੇ ਚੌਥੇ ਦਿਨ ਗਿੱਲ ਨੂੰ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.7 ਦਾ ਦੋਸ਼ੀ ਪਾਇਆ ਗਿਆ ਸੀ। ਇਸ ਨਿਯਮ ਦੇ ਮੁਤਾਬਕ ਅੰਤਰਰਾਸ਼ਟਰੀ ਮੈਚ ਨਾਲ ਜੁੜੀ ਕਿਸੇ ਵੀ ਘਟਨਾ ‘ਤੇ ਟਿੱਪਣੀ ਕਰਨ ਦੀ ਮਨਾਹੀ ਹੈ। ਪਰ ਗਿੱਲ ਨੇ ਇਹੀ ਗਲਤੀ ਕੀਤੀ।
ਦਰਅਸਲ ਮੈਚ ਦੌਰਾਨ ਟੀਵੀ ਅੰਪਾਇਰ ਰਿਚਰਡ ਕੇਟਲਬਰੋ ਨੇ ਕੈਮਰਨ ਗ੍ਰੀਨ ਵੱਲੋਂ ਫੜੇ ਗਏ ਕੈਚ ਨੂੰ ਕਲੀਨ ਕਰਾਰ ਦਿੱਤਾ ਸੀ। ਇਹ ਕੈਚ ਸ਼ੁਭਮਨ ਗਿੱਲ ਦਾ ਸੀ। ਉਸ ਸਮੇਂ ਇਸ ਕੈਚ ਨੂੰ ਲੈ ਕੇ ਹੰਗਾਮਾ ਹੋਇਆ ਸੀ ਪਰ ਗਿੱਲ ਤੋਂ ਗਲਤੀ ਹੋਈ ਕਿ ਉਨ੍ਹਾਂ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਦਾ ਜ਼ਿਕਰ ਕਰ ਦਿੱਤਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ