Shubman Gill : ਸ਼ੁਭਮਨ ਗਿੱਲ ਨੂੰ ਮਿਲੀ ਵੱਡੀ ਸਜ਼ਾ, ICC ਨੂੰ ਦੇਣੇ ਹੋਣਗੇ ਪੈਸੇ, ਟੀਮ ਇੰਡੀਆ ਨੂੰ ਵੀ ਇਕ ਰੁਪਿਆ ਨਹੀਂ ਮਿਲੇਗਾ
shubman Gill sanctioned by ICC: ਵਿਸ਼ਵ ਟੈਸਟ ਚੈਂਪੀਅਨਸ਼ਿਪ ਖਤਮ ਹੋਣ ਤੋਂ ਬਾਅਦ ਗਿੱਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਹੁਣ ਉਸ ਨੂੰ ICC ਨੂੰ ਜੁਰਮਾਨੇ ਦੇ ਤੌਰ ਤੇ ਪੈਸੇ ਦੇਣੇ ਹੋਣਗੇ।
ਨਵੀਂ ਦਿੱਲੀ: ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੂੰ ਵੱਡੀ ਸਜ਼ਾ ਮਿਲੀ ਹੈ। ਇਹ ਸਜ਼ਾ ਉਸ ਨੂੰ ਕ੍ਰਿਕਟ ਦੀ ਹਾਈ ਕਮਾਂਡ ਬਾਡੀ ICC ਨੇ ਦਿੱਤੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਤਮ ਹੋਣ ਤੋਂ ਬਾਅਦ ਗਿੱਲ ਨੂੰ ਮਿਲੀ ਸਜ਼ਾ ਦਾ ਐਲਾਨ ਕੀਤਾ ਗਿਆ, ਜਿਸ ਮੁਤਾਬਕ ਹੁਣ ਉਨ੍ਹਾਂ ਨੂੰ ਜੁਰਮਾਨੇ ਵਜੋਂ ਆਈਸੀਸੀ ਨੂੰ ਪੈਸੇ ਦੇਣੇ ਪੈਣਗੇ। ਗਿੱਲ ਤੋਂ ਇਲਾਵਾ ਟੀਮ ਇੰਡੀਆ ਨੂੰ ਵੀ ਮੈਚ ਫੀਸ ਦਾ ਇੱਕ ਰੁਪਿਆ ਵੀ ਨਹੀਂ ਮਿਲੇਗਾ।
ਸ਼ੁਭਮਨ ਗਿੱਲ ਨੂੰ ਮਿਲੀ ਸਜ਼ਾ ਬਾਰੇ ਦੱਸੀਏ ਉਸ ਤੋਂ ਪਹਿਲਾਂ ਜਾਣ ਲਵੋ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਬਾਅਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਇਕ ਰੁਪਿਆ ਤੱਕ ਕਿਉਂ ਨਹੀਂ ਮਿਲੇਗਾ? ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਪੂਰੀ ਮੈਚ ਫੀਸ ਕੱਟ ਲਈ ਗਈ ਹੈ।ਆਈਸੀਸੀ ਨੇ ਹੌਲੀ ਓਵਰ ਰੇਟ ਨੂੰ ਲੈ ਕੇ ਭਾਰਤੀ ਟੀਮ ਖਿਲਾਫ ਇਹ ਕਦਮ ਚੁੱਕਿਆ ਹੈ। ਇਸ ਹੌਲੀ ਓਵਰ ਰੇਟ ਕਾਰਨ ਆਸਟ੍ਰੇਲੀਆ ਦੀ ਵੀ ਮੈਚ ਫੀਸ ਦਾ 80 ਫੀਸਦੀ ਹਿੱਸਾ ਕੱਟ ਲਿਆ ਗਿਆ ਹੈ।


