Asia Cup 2023: ਬਰਸਾਤ ਦੇ ਕਾਰਨ ਰੱਦ ਹੋਇਆ ਮੈਚ, ਦੋਹਾਂ ਟੀਮਾਂ ਨੂੰ ਮਿਲਣਗੇ ਏਨੇ ਪੁਆਇੰਟ
ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਮਹਾਨ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਟੀਮ ਇੰਡੀਆ ਆਪਣੇ ਪਹਿਲੇ ਹੀ ਮੈਚ 'ਚ ਜਿੱਤ ਤੋਂ ਖੁੰਝ ਗਈ ਸੀ, ਜਦਕਿ ਪਾਕਿਸਤਾਨ ਨੇ ਵੀ ਸੁਪਰ-ਫੋਰ ਲਈ ਕੁਆਲੀਫਾਈ ਕਰ ਲਿਆ ਹੈ। ਕੈਂਡੀ ਦੇ ਮੌਸਮ ਨੇ ਕੁਝ ਸਮੇਂ ਲਈ ਸਾਥ ਦਿੱਤਾ ਪਰ ਅੰਤ ਵਿੱਚ ਉਹੀ ਹੋਇਆ, ਜਿਸ ਦੀ ਭਵਿੱਖਬਾਣੀ 2-3 ਦਿਨ ਪਹਿਲਾਂ ਕੀਤੀ ਜਾ ਰਹੀ ਸੀ।
Asia Cup 2023 IND vs PAK : ਏਸ਼ੀਆ ਕੱਪ 2023 ਦੇ ਤੀਜੇ ਮੈਚ ‘ਚ ਸ਼ਨੀਵਾਰ ਨੂੰ ਟੂਰਨਾਮੈਂਟ ਦੀਆਂ ਦੋ ਸਭ ਤੋਂ ਸਫਲ ਟੀਮਾਂ ਭਾਰਤ-ਪਾਕਿਸਤਾਨ (India-Pakistan) ਆਹਮੋ-ਸਾਹਮਣੇ ਸਨ। ਮੇਗਾ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 48.5 ਓਵਰਾਂ ਵਿੱਚ 266 ਦੌੜਾਂ ਬਣਾਈਆਂ। ਹਾਲਾਂਕਿ, ਜਦੋਂ ਪਾਕਿਸਤਾਨ ਦੀ ਵਾਰੀ ਸੀ, ਬਾਰਿਸ਼ ਨੇ ਦਖਲ ਦਿੱਤਾ।
ਇਸ ਦੌਰਾਨ ਅੰਪਾਇਰ ਵੀ ਪਿੱਚ ਦਾ ਮੁਆਇਨਾ ਕਰਨ ਪਹੁੰਚੇ। ਉਮੀਦ ਕੀਤੀ ਜਾ ਰਹੀ ਸੀ ਕਿ ਮੈਚ ਡਕਵਰਥ ਲੁਈਸ (DLS) ਦੁਆਰਾ ਓਵਰਾਂ ਅਤੇ ਟੀਚੇ ਨੂੰ ਘਟਾ ਕੇ ਪੂਰਾ ਕਰ ਲਿਆ ਜਾਵੇਗਾ, ਪਰ ਜਦੋਂ ਮੀਂਹ ਨਹੀਂ ਰੁਕਿਆ ਤਾਂ ਮੈਚ (Match) ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ 1-1 ਅੰਕ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੈਚ ਤੋਂ ਬਾਅਦ ਪਾਕਿਸਤਾਨ ਨੇ ਏਸ਼ੀਆ (Asia) ਕੱਪ ਦੇ ਸੁਪਰ 4 ਲਈ ਕੁਆਲੀਫਾਈ ਕਰ ਲਿਆ ਹੈ। ਉਥੇ ਹੀ ਭਾਰਤੀ ਟੀਮ ਦਾ ਅਗਲਾ ਮੈਚ 4 ਸਤੰਬਰ ਨੂੰ ਨੇਪਾਲ (Nepal) ਨਾਲ ਹੋਵੇਗਾ। ਏਸ਼ੀਆ ਦੀਆਂ ਦੋ ਤਾਕਤਵਰ ਟੀਮਾਂ 4 ਸਾਲ ਬਾਅਦ ਵਨਡੇ ‘ਚ ਆਹਮੋ-ਸਾਹਮਣੇ ਹੋਣਗੀਆਂ। ਅਜਿਹੇ ‘ਚ ਹਰ ਕੋਈ ਲੰਬੇ ਸਮੇਂ ਤੋਂ ਇਸ ਮੈਚ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਮੀਂਹ ਕਾਰਨ ਇਹ ਮਜ਼ਾ ਹੀ ਖਰਾਬ ਹੋ ਗਿਆ।