Asia Cup 2023: ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਰੋਹਿਤ-ਕੋਹਲੀ ਨੂੰ ਇਨ੍ਹਾਂ 6 ਨਿਯਮਾਂ ਦੀ ਕਰਨੀ ਸੀ ਪਾਲਣਾ, BCCI ਦਾ ਸੀ ਹੁਕਮ

Updated On: 

24 Aug 2023 14:38 PM

ਬੀਸੀਸੀਆਈ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਸਮੇਤ ਚੋਟੀ ਦੇ ਖਿਡਾਰੀਆਂ ਲਈ 13 ਦਿਨਾਂ ਦਾ ਪ੍ਰੋਗਰਾਮ ਤਿਆਰ ਕੀਤਾ ਸੀ, ਜੋ ਵੈਸਟਇੰਡੀਜ਼ ਦੌਰੇ ਤੋਂ ਬਾਅਦ ਬ੍ਰੇਕ 'ਤੇ ਸਨ ਅਤੇ ਆਇਰਲੈਂਡ ਦੌਰੇ ਦਾ ਹਿੱਸਾ ਨਹੀਂ ਸਨ। ਜੇਕਰ ਕਿਸੇ ਖਿਡਾਰੀ ਨੇ ਇਸ ਪ੍ਰੋਗਰਾਮ ਦੀ ਪਾਲਣਾ ਨਹੀਂ ਕੀਤੀ ਤਾਂ ਟੀਮ ਪ੍ਰਬੰਧਨ ਉਸ ਖਿਡਾਰੀ ਖਿਲਾਫ ਕਾਰਵਾਈ ਕਰੇਗਾ।

Asia Cup 2023: ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਰੋਹਿਤ-ਕੋਹਲੀ ਨੂੰ ਇਨ੍ਹਾਂ 6 ਨਿਯਮਾਂ ਦੀ ਕਰਨੀ ਸੀ ਪਾਲਣਾ, BCCI ਦਾ ਸੀ ਹੁਕਮ
Follow Us On

ਟੀਮ ਇੰਡੀਆ ਨੇ ਏਸ਼ੀਆ ਕੱਪ (Asia Cup) ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟੂਰਨਾਮੈਂਟ ਤੋਂ ਪਹਿਲਾਂ ਬੈਂਗਲੁਰੂ ‘ਚ ਖਿਡਾਰੀ ਪਸੀਨਾ ਵਹਾ ਰਹੇ ਹਨ। ਕੈਂਪ ਵਿੱਚ ਉਨ੍ਹਾਂ ਖਿਡਾਰੀਆਂ ਦਾ ਫੁੱਲ ਬਾਡੀ ਟੈਸਟ ਵੀ ਕੀਤਾ ਗਿਆ, ਜੋ 13 ਦਿਨਾਂ ਦੇ ਫਿਟਨੈਸ ਪ੍ਰੋਗਰਾਮ ਦਾ ਹਿੱਸਾ ਸੀ। ਦਰਅਸਲ, ਬੀਸੀਸੀਆਈ ਨੇ ਰੋਹਿਤ-ਕੋਹਲੀ ਸਮੇਤ ਉਨ੍ਹਾਂ ਖਿਡਾਰੀਆਂ ਲਈ ਪ੍ਰੋਗਰਾਮ ਚਾਰਟ ਤਿਆਰ ਕੀਤਾ ਸੀ, ਜੋ 2 ਹਫਤਿਆਂ ਦੇ ਬ੍ਰੇਕ ‘ਤੇ ਸਨ, ਕਿਉਂਕਿ ਬੋਰਡ ਵਿਸ਼ਵ ਕੱਪ ‘ਚ ਕੋਈ ਚਾਂਸ ਨਹੀਂ ਲੈਣਾ ਚਾਹੁੰਦਾ। ਅਜਿਹੇ ‘ਚ ਬੀਸੀਸੀਆਈ ਚਾਹੁੰਦਾ ਸੀ ਕਿ ਦੇਸ਼ ਦੇ ਚੋਟੀ ਦੇ ਕ੍ਰਿਕਟਰ ਬ੍ਰੇਕ ਦੌਰਾਨ ਵੀ ਫਿੱਟ ਰਹਿਣ।

ਬੋਰਡ ਨੇ ਚੋਟੀ ਦੇ ਖਿਡਾਰੀਆਂ ਲਈ 6 ਨਿਯਮ ਬਣਾਏ ਸਨ, ਜਿਨ੍ਹਾਂ ਦੀ ਉਨ੍ਹਾਂ ਨੂੰ ਸਖਤੀ ਨਾਲ ਪਾਲਣਾ ਕਰਨੀ ਸੀ। ਜੋ ਖਿਡਾਰੀ ਵੈਸਟਇੰਡੀਜ਼ ਦੌਰੇ ਤੋਂ ਵਾਪਸ ਪਰਤੇ ਸਨ ਅਤੇ ਆਇਰਲੈਂਡ ਦੇ ਖਿਲਾਫ 3 ਟੀ-20 ਸੀਰੀਜ਼ ਦਾ ਹਿੱਸਾ ਨਹੀਂ ਸਨ, ਉਨ੍ਹਾਂ ਨੂੰ 13 ਦਿਨਾਂ ਦੇ ਪ੍ਰੋਗਰਾਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਇਸ ਪ੍ਰੋਗਰਾਮ ‘ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਆਲਰਾਊਂਡਰ ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਸ਼ਾਮਲ ਸਨ। 9 ਤੋਂ 22 ਅਗਸਤ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਆਰਾਮ ਦਿਵਸ ਦੇ ਨਾਲ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਖਿਡਾਰੀਆਂ ‘ਤੇ ਕੀਤੀ ਜਾ ਸਕਦੀ ਹੈ ਕਾਰਵਾਈ

ਇਹ ਪ੍ਰੋਗਰਾਮ ਖਿਡਾਰੀਆਂ ਨੂੰ ਵਿਸ਼ਵ ਕੱਪ ਲਈ ਬਿਹਤਰੀਨ ਸ਼ਕਲ ਵਿਚ ਰੱਖਣ ਲਈ ਤਿਆਰ ਕੀਤਾ ਗਿਆ ਹੈ। ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਇਸ ਪ੍ਰੋਗਰਾਮ ਨੂੰ ਡਿਜ਼ਾਈਨ ਕੀਤਾ ਸੀ। ਇੰਡੀਅਨ ਐਕਸਪ੍ਰੈਸ ਮੁਤਾਬਕ ਬੀਸੀਸੀਆਈ (BCCI) ਅਧਿਕਾਰੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਖਿਡਾਰੀ ਅਗਲੇ ਦੋ ਮਹੀਨਿਆਂ ਤੱਕ ਫਿੱਟ ਰਹਿਣ ਅਤੇ ਇਸ ਲਈ ਵਿਸ਼ੇਸ਼ ਪ੍ਰੋਗਰਾਮ ਬਣਾਇਆ ਗਿਆ। ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਟੀਮ ਪ੍ਰਬੰਧਨ ਉਨ੍ਹਾਂ ਖਿਡਾਰੀਆਂ ‘ਤੇ ਫੈਸਲਾ ਲਵੇਗਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਪਾਲਣਾ ਨਹੀਂ ਕੀਤੀ ਹੈ।

2-ਹਫਤੇ ਦੇ ਬ੍ਰੇਕ ਦੌਰਾਨ ਖਿਡਾਰੀਆਂ ਲਈ ਡਿਜ਼ਾਈਨ ਬੀਸੀਸੀਆਈ ਦਾ ਪ੍ਰੋਗਰਾਮ ਚਾਰਟ –

9 ਘੰਟੇ ਦੀ ਨੀਂਦ
ਜਿਮ
ਵਾਕ
ਯੋਗ
ਸਵਿਮਿੰਗ
ਰੋਜ਼ਾਨਾ ਪ੍ਰੋਟੀਨ
ਫਿਟਨੈਸ ਟੈਸਟ ਪਾਸ

ਏਸ਼ੀਆ ਕੱਪ 2023 ਦੀ ਤਿਆਰੀ ਲਈ ਕੈਂਪ ਬੈਂਗਲੁਰੂ ਵਿੱਚ ਸ਼ੁਰੂ ਹੋ ਗਿਆ ਹੈ। ਵਿਰਾਟ ਕੋਹਲੀ ਨੇ ਯੋ-ਯੋ ਟੈਸਟ ਪਾਸ ਕਰ ਲਿਆ ਹੈ। 29 ਅਗਸਤ ਤੱਕ ਕੈਂਪ ਵਿੱਚ ਖਿਡਾਰੀ ਤਿਆਰੀ ਕਰਨਗੇ। ਇਸ ਤੋਂ ਬਾਅਦ ਸ਼੍ਰੀਲੰਕਾ ਲਈ ਰਵਾਨਾ ਹੋਣਗੇ। ਟੀਮ ਇੰਡੀਆ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।