CM ਭਗਵੰਤ ਮਾਨ ਨੇ ਮੁੱਲਾਂਪੁਰ ਸਟੇਡੀਅਮ ਵਿਖੇ ਕੀਤਾ ਯੁਵਰਾਜ ਅਤੇ ਹਰਮਨਪ੍ਰੀਤ ਸਟੈਂਡ ਦਾ ਉਦਘਾਟਨ

Updated On: 

11 Dec 2025 18:34 PM IST

CM Mann Inaugurated Yuvraj and Harmanpreet Stand: ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਮੋਹਾਲੀ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸਟੇਡੀਅਮ ਵਿੱਚ ਪਹੁੰਚ ਗਈਆਂ ਹਨ, ਅਤੇ ਦਰਸ਼ਕ ਵੀ ਆਉਣੇ ਸ਼ੁਰੂ ਹੋ ਗਏ ਹਨ।

CM ਭਗਵੰਤ ਮਾਨ ਨੇ ਮੁੱਲਾਂਪੁਰ ਸਟੇਡੀਅਮ ਵਿਖੇ ਕੀਤਾ ਯੁਵਰਾਜ ਅਤੇ ਹਰਮਨਪ੍ਰੀਤ ਸਟੈਂਡ ਦਾ ਉਦਘਾਟਨ

Photo: Social Media

Follow Us On

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਮੋਹਾਲੀ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾਦੋਵੇਂ ਟੀਮਾਂ ਸਟੇਡੀਅਮ ਵਿੱਚ ਪਹੁੰਚ ਗਈਆਂ ਹਨ, ਅਤੇ ਦਰਸ਼ਕ ਵੀ ਆਉਣੇ ਸ਼ੁਰੂ ਹੋ ਗਏ ਹਨਇਨ੍ਹਾਂ ਵਿੱਚੋਂ ਜ਼ਿਆਦਾਤਰ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਦੇਖਣ ਆਏ ਹਨਰੋ-ਕੋ, ਭਾਵ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਟੀ-20 ਟੀਮ ਦਾ ਹਿੱਸਾ ਨਹੀਂ ਹਨ, ਪਰ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਮੈਚ ਦੇਖਣ ਲਈਰਹੇ ਹਨ

ਇਸ ਦੌਰਾਨ, ਸਟੈਂਡਾਂ ਦੇ ਨਾਮ 2011 ਦੇ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਅਤੇ 2025 ਦੇ ਵਿਸ਼ਵ ਕੱਪ ਜੇਤੂ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਮਤੇ ਰੱਖੇ ਗਏਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਦੋਵੇਂ ਸਟੈਂਡਾਂ ਦਾ ਉਦਘਾਟਨ ਕੀਤਾ। ਇਮ ਮੌਕੇ ਸਾਬਕਾ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਅਤੇ ਮਹਿਲਾ ਕ੍ਰਿਕੇਟ ਵਿਸ਼ਪ ਕੱਪ ਜੇਤੂ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਮੌਜੂਦ ਰਹੇ। ਉਨ੍ਹਾਂ ਦੋਵਾਂ ਦੀ ਰਹਿਨੁਮਾਈ ਵਿਚ ਸੀਐਮ ਭਗਵੰਤ ਮਾਨ ਨੇ ਦੋਵਾਂ ਸਟੈਂਡਾਂ ਦਾ ਰਸਮੀ ਤੌਰ ਤੇ ਉਦਘਾਟਾਨ ਕੀਤਾ।

ਮਹਿਲਾ ਖਿਡਾਰਣਾਂ ਦਾ ਸਨਮਾਨ

ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮਹਿਲਾ ਵਿਸ਼ਵ ਕੱਪ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨੂੰ ਸਨਮਾਨਿਤ ਕੀਤਾ ਗਿਆ। ਮਹਿਲਾ ਕ੍ਰਿਕਟ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਗਏ ਖਿਤਾਬੀ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਭਾਰਤ ਦੀਆਂ ਧੀਆਂ ਦੀ ਇਸ ਵੇਲੇ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ- ਨਾਲ ਪੰਜਾਬ ਦੀਆਂ ਦੋ ਹੋਰ ਖਿਡਾਰਣਾਂ ਨੂੰ ਸਨਮਾਨਿਤ ਕੀਤਾ।

ਵੱਡੀ ਗਿਣਤੀ ਵਿੱਚ ਪਹੁੰਚ ਰਹੇ ਕ੍ਰਿਕਟ ਪ੍ਰੇਮੀ

ਜ਼ਿਕਰਯੋਗ ਹੈ ਕੀ ਇਸ ਨਵੇਂ ਬਣੇ ਸਟੇਡੀਅਮ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਦਾ ਮੈਚ ਖੇਡਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਤੋਂ ਵੀ ਕ੍ਰਿਕਟ ਪ੍ਰੇਮੀ ਇੱਥੇ ਪਹੁੰਚ ਰਹੇ ਹਨ। ਉੱਧਰ, ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਪੁਖਤਾ ਪ੍ਰੰਬੰਧ ਕੀਤੇ ਗਏ ਹਨ। ਇੱਕ ਖਾਸ ਗੱਲ ਇਹ ਵੀ ਹੈ ਕਿ ਮੁੰਬਈ ਤੋਂ ਸੂਰਿਆਕੁਮਾਰ ਯਾਦਵ ਦਾ ਇੱਕ ਪ੍ਰਸ਼ੰਸਕ ਵੀ ਸਟੇਡੀਅਮ ਵਿੱਚ ਪਹੁੰਚਿਆਉਸ ਦੀ ਟਿਕਟ ਦਾ ਭੁਗਤਾਨ ਸੂਰਿਆਕੁਮਾਰ ਯਾਦਵ ਨੇ ਕੀਤਾ। ਤਾਂ ਦੂਜੇ ਪਾਸੇ ਸ਼੍ਰੀਨਗਰ ਤੋਂ ਇੱਕ ਪਰਿਵਾਰ ਵੀ ਭਾਰਤ ਦਾ ਸਮਰਥਨ ਕਰਨ ਲਈ ਪਹੁੰਚਿਆ