ਮੁੱਲਾਂਪੁਰ ਸਟੇਡੀਅਮ ਦਾ ਇੰਟਰਨੈਸ਼ਨਲ ਟੈਸਟ ਮੈਚ ‘ਚ ਹੋਵੇਗਾ ਡੈਬਿਊ, ਜੂਨ ‘ਚ ਭਾਰਤ-ਅਫ਼ਗਾਨਿਸਤਾਨ ਦੀ ਹੋਵੇਗੀ ਭਿੜੰਤ
ਮੁੱਲਾਂਪੁਰ ਸਟੇਡੀਅਮ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ। ਇਸ 'ਚ ਚੰਗਾ ਡ੍ਰੇਨੇਜ ਸਿਸਟਮ, ਚੰਗੀ ਪਿੱਚ ਕੰਡੀਸ਼ਨ ਤੇ ਅੰਤਰਰਾਸ਼ਟਰੀ ਸੁਵਿਧਾਵਾਂ ਹਨ। ਇਹ ਪਹਿਲੇ ਤੋਂ ਹੀ ਆਈਸੀਸੀ ਤੇ ਬੀਸੀਸੀਆਈ ਇੰਟਰਨੈਸ਼ਨਲ ਮੈਚਾਂ ਲਈ ਮਾਨਤਾ ਪ੍ਰਾਪਤ ਹੈ। ਇਸ ਲਈ ਇੱਥੇ ਹੁਣ ਟੈਸਟ ਮੈਚ ਹੋਣ ਜਾ ਰਹੇ ਹਨ।
ਮੁੱਲਾਂਪੁਰ ਸਟੇਡੀਅਮ ਦਾ ਇੰਟਰਨੈਸ਼ਨਲ ਟੈਸਟ ਮੈਚ 'ਚ ਡੈਬਿਊ
ਮਹਾਰਾਜ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੁੱਲਾਂਪੁਰ (ਨਿਊ ਚੰਡੀਗੜ੍ਹ) ‘ਚ ਆਈਪੀਐਲ, ਇੰਟਰਨੈਸ਼ਨਲ ਮਹਿਲਾ ਵਨਡੇ ਕ੍ਰਿਕਟ ਤੇ ਪੁਰਸ਼ ਟੀ20 ਇੰਟਰਨੈਸ਼ਨਲ ਮੈਚ ਹੋ ਚੁੱਕੇ ਹਨ। ਹੁਣ, ਇਹ ਸਟੇਡੀਅਮ ਆਪਣੇ ਪਹਿਲੇ ਇੰਟਰਨੈਸ਼ਨਲ ਟੈਸਟ ਮੈਚ ਦੀ ਮੇਜ਼ਬਾਨੀ ਲਈ ਤਿਆਰ ਹੈ। ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ 6 ਜੂਨ ਨੂੰ ਮੁੱਲਾਂਪੁਰ ਸਟੇਡੀਅਮ ‘ਚ ਟੈਸਟ ਮੈਚ ਖੇਡਿਆ ਜਾਵੇਗਾ।
ਇਹ ਇਸ ਸਟੇਡੀਅਮ ਦਾ ਟੈਸਟ ਕ੍ਰਿਕਟ ‘ਚ ਡੈਬਿਊ ਮੈਚ ਹੋਵੇਗਾ। ਉੱਥੇ ਹੀ, ਇਹ ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਦੂਜਾ ਟੈਸਟ ਮੈਚ ਹੋਵੇਗਾ। ਇਸ ਤੋਂ ਪਹਿਲਾਂ 2018 ‘ਚ ਦੋਵਾਂ ਟੀਮਾਂ ਟੈਸਟ ਮੈਚ ‘ਚ ਇੱਕ-ਦੂਜੇ ਖਿਲਾਫ਼ ਉਤਰੀਆਂ ਸਨ। ਅਫ਼ਗਾਨਿਸਤਾਨ ਦਾ ਭਾਰਤ ਦੌਰੇ ਦਾ ਇਹ ਇਕਲੌਤਾ ਟੈਸਟ ਮੈਚ ਹੋਵੇਗਾ। ਇਸ ਤੋਂ ਬਾਅਦ ਦੋਵੋਂ ਟੀਮਾਂ 3 ਵਨਡੇ ਮੈਚਾਂ ਦੀ ਸੀਰੀਜ਼ ਖੇਡਣਗੀਆਂ। ਇਸ ਸੀਰੀਜ਼ ਦਾ ਪਹਿਲਾਂ ਮੈਚ 14 ਜੂਨ ਨੂੰ ਖੇਡਿਆ ਜਾਵੇਗਾ।
ਮੁੱਲਾਂਪੁਰ ਸਟੇਡੀਅਮ
ਮੁੱਲਾਂਪੁਰ ਸਟੇਡੀਅਮ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ। ਇਸ ‘ਚ ਚੰਗਾ ਡ੍ਰੇਨੇਜ ਸਿਸਟਮ, ਚੰਗੀ ਪਿੱਚ ਕੰਡੀਸ਼ਨ ਤੇ ਅੰਤਰਰਾਸ਼ਟਰੀ ਸੁਵਿਧਾਵਾਂ ਹਨ। ਇਹ ਪਹਿਲੇ ਤੋਂ ਹੀ ਆਈਸੀਸੀ ਤੇ ਬੀਸੀਸੀਆਈ ਇੰਟਰਨੈਸ਼ਨਲ ਮੈਚਾਂ ਲਈ ਮਾਨਤਾ ਪ੍ਰਾਪਤ ਹੈ। ਇਸ ਲਈ ਇੱਥੇ ਹੁਣ ਟੈਸਟ ਮੈਚ ਹੋਣ ਜਾ ਰਹੇ ਹਨ।
ਨਵਾਂ ਸਟੇਡੀਅਮ ਹੋਣ ਕਾਰਨ ਮੁੱਲਾਂਪੁਰ ‘ਚ ਬਹੁਤ ਘੱਟ ਮੈਚ ਹੋਏ ਹਨ। ਸਟੇਡੀਅਮ ‘ਚ ਇਕਲੌਤਾ ਟੀ20 ਇੰਟਰਨੈਸ਼ਨਲ ਮੈਚ 11, ਦਸੰਬਰ 2025 ਨੂੰ ਭਾਰਤ ਤੇ ਦੁੱਖਣੀ-ਅਫਰੀਕਾ ਪੁਰਸ਼ ਟੀਮ ‘ਚ ਖੇਡਿਆ ਗਿਆ ਸੀ। ਇਸ ‘ਚ ਦੱਖਣੀ-ਅਫਰੀਕਾ ਨੇ ਜਿੱਤ ਹਾਸਲ ਕੀਤੀ ਸੀ। ਉੱਥੇ ਹੀ, ਇਸ ਸਟੇਡੀਅਮ ‘ਚ ਇੰਟਰਨੈਸ਼ਨਲ ਮਹਿਲਾ ਕ੍ਰਿਕਟ ਟੀਮ ਦੇ ਦੋ ਮੈਚ ਹੋ ਚੁੱਕੇ ਹਨ। ਭਾਰਤ ਤੇ ਆਸਟ੍ਰੇਲੀਆਂ ਮਹਿਲਾ ਟੀਮਾਂ ‘ਚ ਹੋਏ ਮੈਚ ‘ਚ ਦੋਵੇਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਸੀ।
