T20 ਵਿਸ਼ਵ ਕੱਪ ‘ਚ ਜੇਕਰ ਅਜਿਹਾ ਹੋਇਆ ਤਾਂ ਇੱਕੋ ਦਿਨ ਖੇਡੇ ਜਾਣਗੇ ਦੋਵੇਂ ਸੈਮੀਫਾਈਨਲ, ਜਾਣੋ ICC ਦਾ ਨਵਾਂ ਨਿਯਮ
T20 World Cup 2026: ਟੀ-20 ਵਿਸ਼ਵ ਕੱਪ 2026 ਵਿੱਚ ਹੁਣ ਖ਼ਿਤਾਬੀ ਜੰਗ ਆਪਣੇ ਸਿਖਰ 'ਤੇ ਪਹੁੰਚ ਚੁੱਕੀ ਹੈ। ਹੁਣ 'ਨੌਕਆਊਟ ਸਟੇਜ' ਸ਼ੁਰੂ ਹੋਣ ਜਾ ਰਹੀ ਹੈ, ਜਿੱਥੇ ਇੱਕ ਵੀ ਹਾਰ ਕਿਸੇ ਵੀ ਟੀਮ ਦੇ ਟਰਾਫੀ ਜਿੱਤਣ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੀ ਹੈ। ਸੈਮੀਫਾਈਨਲ ਦੇ ਮੁਕਾਬਲੇ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਨ ਅਤੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
(Photo-GETTY)
ਟੀ-20 ਵਿਸ਼ਵ ਕੱਪ 2026 ਵਿੱਚ ਹੁਣ ਖ਼ਿਤਾਬੀ ਜੰਗ ਆਪਣੇ ਸਿਖਰ ‘ਤੇ ਪਹੁੰਚ ਚੁੱਕੀ ਹੈ। ਹੁਣ ‘ਨੌਕਆਊਟ ਸਟੇਜ’ ਸ਼ੁਰੂ ਹੋਣ ਜਾ ਰਹੀ ਹੈ, ਜਿੱਥੇ ਇੱਕ ਵੀ ਹਾਰ ਕਿਸੇ ਵੀ ਟੀਮ ਦੇ ਟਰਾਫੀ ਜਿੱਤਣ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੀ ਹੈ। ਸੈਮੀਫਾਈਨਲ ਦੇ ਮੁਕਾਬਲੇ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਨ ਅਤੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪਹਿਲਾ ਸੈਮੀਫਾਈਨਲ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ 4 ਮਾਰਚ ਨੂੰ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਵਿੱਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਉੱਥੇ ਹੀ, ਦੂਜੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ, ਜੋ 5 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਮੈਚਾਂ ਵਿੱਚ ਹਾਰਨ ਵਾਲੀਆਂ ਟੀਮਾਂ ਸਿੱਧਾ ਟੂਰਨਾਮੈਂਟ ਤੋਂ ਬਾਹਰ ਹੋ ਜਾਣਗੀਆਂ।
ਇੱਕੋ ਦਿਨ ਹੋ ਸਕਦੇ ਹਨ ਦੋਵੇਂ ਸੈਮੀਫਾਈਨਲ
ਆਈਸੀਸੀ ਨੇ ਨੌਕਆਊਟ ਮੈਚਾਂ ਲਈ ਕੁਝ ਵਿਸ਼ੇਸ਼ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਇੱਕ ਖ਼ਾਸ ਸਥਿਤੀ ਵਿੱਚ ਇਹ ਦੋਵੇਂ ਮੁਕਾਬਲੇ ਇੱਕੋ ਦਿਨ ਵੀ ਖੇਡੇ ਜਾ ਸਕਦੇ ਹਨ। ਦਰਅਸਲ, ਮੀਂਹ ਜਾਂ ਖਰਾਬ ਮੌਸਮ ਕਾਰਨ ਮੈਚਾਂ ਦਾ ਮਜ਼ਾ ਖਰਾਬ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਈਸੀਸੀ ਨੇ ਦੋਵਾਂ ਸੈਮੀਫਾਈਨਲਾਂ ਲਈ ‘ਰਿਜ਼ਰਵ ਡੇ’ (Reserve Day) ਰੱਖਿਆ ਹੈ।
ਜੇਕਰ 4 ਮਾਰਚ ਨੂੰ ਪਹਿਲਾ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਪਾਉਂਦਾ, ਤਾਂ ਉਹ 5 ਮਾਰਚ ਨੂੰ ਖੇਡਿਆ ਜਾਵੇਗਾ। ਇਸੇ ਤਰ੍ਹਾਂ, ਜੇਕਰ 5 ਮਾਰਚ ਦਾ ਦੂਜਾ ਮੈਚ ਪ੍ਰਭਾਵਿਤ ਹੁੰਦਾ ਹੈ, ਤਾਂ ਉਹ ਅਗਲੇ ਦਿਨ ਸ਼ਿਫਟ ਹੋ ਸਕਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਜੇਕਰ ਪਹਿਲਾ ਸੈਮੀਫਾਈਨਲ ਰਿਜ਼ਰਵ ਡੇਅ ‘ਤੇ ਜਾਂਦਾ ਹੈ, ਤਾਂ ਦੋਵੇਂ ਸੈਮੀਫਾਈਨਲ ਇੱਕੋ ਦਿਨ ਯਾਨੀ 5 ਮਾਰਚ ਨੂੰ ਹੋ ਸਕਦੇ ਹਨ।
ਕੀ ਹੈ ਸਮੇਂ ਦਾ ਨਿਯਮ?
ਆਈਸੀਸੀ ਦਾ ਇਹ ਨਿਯਮ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਟੂਰਨਾਮੈਂਟ ਦਾ ਸ਼ਡਿਊਲ ਜ਼ਿਆਦਾ ਪ੍ਰਭਾਵਿਤ ਨਾ ਹੋਵੇ ਅਤੇ ਫਾਈਨਲ ਦੀ ਤਾਰੀਖ ‘ਤੇ ਅਸਰ ਨਾ ਪਵੇ। ਹਾਲਾਂਕਿ, ਜੇਕਰ ਦੋਵੇਂ ਸੈਮੀਫਾਈਨਲ ਇੱਕੋ ਦਿਨ ਹੁੰਦੇ ਹਨ, ਤਾਂ ਮੈਚਾਂ ਦਾ ਸਮਾਂ ਵੱਖ-ਵੱਖ ਹੋਵੇਗਾ। ਨਿਯਮ ਮੁਤਾਬਕ, ਰਿਜ਼ਰਵ ਡੇਅ ‘ਤੇ ਖੇਡ ਦੁਪਹਿਰ 3 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਦੋਵਾਂ ਮੈਚਾਂ ਦਾ ਸਮਾਂ ਆਪਸ ਵਿੱਚ ਨਹੀਂ ਟਕਰਾਏਗਾ ਅਤੇ ਪ੍ਰਸ਼ੰਸਕ ਦੋਵਾਂ ਅਹਿਮ ਮੁਕਾਬਲਿਆਂ ਦਾ ਪੂਰਾ ਆਨੰਦ ਲੈ ਸਕਣਗੇ।
ਇਹ ਵੀ ਪੜ੍ਹੋ
ਹਰ ਹਾਲ ਵਿੱਚ ਨਤੀਜਾ ਕੱਢਣ ਦੀ ਕੋਸ਼ਿਸ਼
ਇਹ ਨਿਯਮ ਨੌਕਆਊਟ ਮੈਚਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ, ਤਾਂ ਜੋ ਕੋਈ ਵੀ ਟੀਮ ਮੌਸਮ ਦੀ ਵਜ੍ਹਾ ਨਾਲ ਨੁਕਸਾਨ ਨਾ ਉਠਾਵੇ। ਫਾਈਨਲ ਲਈ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਹੋਣਗੇ, ਪਰ ਫਿਲਹਾਲ ਸਾਰਿਆਂ ਦਾ ਧਿਆਨ ਸੈਮੀਫਾਈਨਲ ‘ਤੇ ਹੈ। ਭਾਰਤੀ ਪ੍ਰਸ਼ੰਸਕਾਂ ਲਈ ਇਹ ਦੌਰ ਬਹੁਤ ਰੋਮਾਂਚਕ ਹੈ ਕਿਉਂਕਿ ਘਰੇਲੂ ਮੈਦਾਨ ‘ਤੇ ਇੰਗਲੈਂਡ ਵਿਰੁੱਧ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਵੀ ਸਖ਼ਤ ਟੱਕਰ ਦੀ ਉਮੀਦ ਹੈ। ਇਨ੍ਹਾਂ ਮੈਚਾਂ ਦੀਆਂ ਜੇਤੂ ਟੀਮਾਂ 8 ਮਾਰਚ ਨੂੰ ਟਰਾਫੀ ਜਿੱਤਣ ਲਈ ਆਹਮੋ-ਸਾਹਮਣੇ ਹੋਣਗੀਆਂ।
