ICC ਦਾ ਵੱਡਾ ਐਲਾਨ, ਭਾਰਤ ‘ਚ ਆਵੇਗੀ ਚੈਂਪੀਅਨਸ ਟਰਾਫੀ, ਸ਼ਡਿਊਲ ਜਾਰੀ
ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਦੌਰੇ ਦਾ ਨਵਾਂ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਟਰਾਫੀ ਨੂੰ ਪੀਓਕੇ ਵਿੱਚ ਵੀ ਲਿਜਾਇਆ ਜਾਵੇਗਾ। ਪਰ ਬੀਸੀਸੀਆਈ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਸੀ। ਅਜਿਹੇ 'ਚ ICC ਨੇ ਹੁਣ ਵੱਡਾ ਫੈਸਲਾ ਲਿਆ ਹੈ।
ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸ਼ੈਡਿਊਲ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ ਪਾਕਿਸਤਾਨ ਦੀ ਮੇਜ਼ਬਾਨੀ ‘ਚ ਖੇਡਿਆ ਜਾਣਾ ਹੈ, ਇਸ ਲਈ ਪਾਕਿਸਤਾਨ ਕ੍ਰਿਕਟ ਬੋਰਡ ਜ਼ੋਰਦਾਰ ਤਿਆਰੀਆਂ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਲ ਹੀ ‘ਚ ਕੁਝ ਅਜਿਹਾ ਕੀਤਾ ਸੀ, ਜਿਸ ਕਾਰਨ ਕਾਫੀ ਹੰਗਾਮਾ ਹੋਇਆ ਸੀ।
ਦਰਅਸਲ, ਪੀਸੀਬੀ ਨੇ ਟੂਰਨਾਮੈਂਟ ਦੀ ਟਰਾਫੀ ਦਾ ਐਲਾਨ ਕੀਤਾ ਸੀ। ਭਾਵ ਇਸ ਟਰਾਫੀ ਨੂੰ ਪ੍ਰਸ਼ੰਸਕਾਂ ਵਿਚਕਾਰ ਵੱਖ-ਵੱਖ ਥਾਵਾਂ ‘ਤੇ ਲਿਜਾਇਆ ਜਾਵੇਗਾ। ਪੀਸੀਬੀ ਦੇ ਸ਼ਡਿਊਲ ਮੁਤਾਬਕ ਟਰਾਫੀ ਨੂੰ ਸਕਾਰਦੂ, ਮੁਰੀ, ਹੁੰਜ਼ਾ ਅਤੇ ਮੁਜ਼ੱਫਰਾਬਾਦ ਵਰਗੀਆਂ ਥਾਵਾਂ ‘ਤੇ ਜਾਣਾ ਸੀ। ਇਨ੍ਹਾਂ ਵਿੱਚੋਂ ਸਕਰਦੂ, ਹੁੰਜ਼ਾ ਅਤੇ ਮੁਜ਼ੱਫਰਾਬਾਦ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਿੱਚ ਆਉਂਦੇ ਹਨ। ਅਜਿਹੇ ‘ਚ ICC ਨੇ ਹੁਣ ਵੱਡਾ ਫੈਸਲਾ ਲਿਆ ਹੈ।
ਚੈਂਪੀਅਨਸ ਟਰਾਫੀ ਨੂੰ ਲੈ ਕੇ ICC ਦਾ ਵੱਡਾ ਐਲਾਨ
ਰਿਪੋਰਟਾਂ ਦੇ ਮੁਤਾਬ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸ਼ਹਿਰਾਂ ਵਿੱਚ ਟਰਾਫੀ ਦਾ ਦੌਰਾ ਕਰਨ ਦੇ ਕਦਮ ‘ਤੇ ਸਖ਼ਤ ਇਤਰਾਜ਼ ਕੀਤਾ ਸੀ ਅਤੇ ਨਿੰਦਾ ਕੀਤੀ ਸੀ। ਇਸ ਘਟਨਾ ਤੋਂ ਬਾਅਦ, ਆਈਸੀਸੀ ਨੇ ਪੀਸੀਬੀ ਨੂੰ ਕਿਸੇ ਵੀ ਵਿਵਾਦਿਤ ਪੀਓਕੇ ਵਿੱਚ ਚੈਂਪੀਅਨਜ਼ ਟਰਾਫੀ ਟੂਰ ਲੈਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ‘ਚ ਹੁਣ ICC ਨੇ ਕੋਈ ਵੱਡਾ ਐਲਾਨ ਨਹੀਂ ਕੀਤਾ ਹੈ। ਹੁਣ ਚੈਂਪੀਅਨਸ ਟਰਾਫੀ ਟੂਰ ਪੀਓਕੇ ਨਹੀਂ ਜਾਵੇਗਾ। ਆਈਸੀਸੀ ਨੇ ਨਵੇਂ ਸ਼ਹਿਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਇਸ ਵਾਰ ਆਈਸੀਸੀ ਦੁਆਰਾ ਚੁਣੇ ਗਏ ਨਵੇਂ ਸ਼ਹਿਰਾਂ ਵਿੱਚ ਪੀਓਕੇ ਦਾ ਕੋਈ ਵੀ ਸ਼ਹਿਰ ਸ਼ਾਮਲ ਨਹੀਂ ਹੈ।
ਆਈਸੀਸੀ ਦੇ ਨਵੇਂ ਸ਼ਡਿਊਲ ਮੁਤਾਬਕ ਚੈਂਪੀਅਨਸ ਟਰਾਫੀ 16 ਨਵੰਬਰ ਨੂੰ ਇਸਲਾਮਾਬਾਦ, 17 ਨਵੰਬਰ ਨੂੰ ਟੈਕਸਲਾ ਤੇ ਖਾਨਪੁਰ, 18 ਨਵੰਬਰ ਨੂੰ ਐਬਟਾਬਾਦ, 19 ਨਵੰਬਰ ਨੂੰ ਮਰੀ, 20 ਨਵੰਬਰ ਨੂੰ ਨੱਥੀਆ ਗਲੀ ਅਤੇ 22 ਤੋਂ 25 ਨਵੰਬਰ ਨੂੰ ਕਰਾਚੀ ਦਾ ਦੌਰਾ ਕਰੇਗੀ। ਇਸ ਤੋਂ ਬਾਅਦ ਇਹ ਟਰਾਫੀ ਬਾਕੀ 7 ਦੇਸ਼ਾਂ ਨੂੰ ਭੇਜੀ ਜਾਵੇਗੀ, ਜੋ ਇਸ ਟੂਰਨਾਮੈਂਟ ‘ਚ ਖੇਡਣਗੇ। ਇਸ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਚੈਂਪੀਅਨਸ ਟਰਾਫੀ ਟੂਰ 15 ਜਨਵਰੀ 2005 ਤੋਂ 26 ਜਨਵਰੀ 2025 ਤੱਕ ਭਾਰਤ ਵਿੱਚ ਚੱਲੇਗਾ, ਜਿਸ ਤੋਂ ਬਾਅਦ ਟਰਾਫੀ ਵਾਪਸ ਪਾਕਿਸਤਾਨ ਚਲੀ ਜਾਵੇਗੀ ਕਿਉਂਕਿ ਇਹ ਟੂਰਨਾਮੈਂਟ ਦਾ ਮੇਜ਼ਬਾਨ ਹੈ।
ਆਈਸੀਸੀ ਚੈਂਪੀਅਨਜ਼ ਟਰਾਫੀ ਟੂਰ ਸ਼ਡਿਊਲ
16 ਨਵੰਬਰ- ਇਸਲਾਮਾਬਾਦ, ਪਾਕਿਸਤਾਨ
ਇਹ ਵੀ ਪੜ੍ਹੋ
17 ਨਵੰਬਰ ਟੈਕਸਲਾ ਅਤੇ ਖਾਨਪੁਰ, ਪਾਕਿਸਤਾਨ
18 ਨਵੰਬਰ ਐਬਟਾਬਾਦ, ਪਾਕਿਸਤਾਨ
19 ਨਵੰਬਰ- ਮੁਰੀ, ਪਾਕਿਸਤਾਨ
20 ਨਵੰਬਰ- ਨਥੀਆ ਗਲੀ, ਪਾਕਿਸਤਾਨ
22 25 ਨਵੰਬਰ ਕਰਾਚੀ, ਪਾਕਿਸਤਾਨ
26 28 ਨਵੰਬਰ ਅਫਗਾਨਿਸਤਾਨ
10 13 ਦਸੰਬਰ ਬੰਗਲਾਦੇਸ਼
15 – 22 ਦਸੰਬਰ ਦੱਖਣੀ ਅਫ਼ਰੀਕਾ
25 ਦਸੰਬਰ 5 ਜਨਵਰੀ ਆਸਟ੍ਰੇਲੀਆ
6 -11 ਜਨਵਰੀ ਨਿਊਜ਼ੀਲੈਂਡ
12 -14 ਜਨਵਰੀ ਇੰਗਲੈਂਡ
15 – 26 ਜਨਵਰੀ ਭਾਰਤ
ਪਾਕਿਸਤਾਨ 27 ਜਨਵਰੀ ਤੋਂ