ਸ਼ਿਫਾਲੀ ਵਰਮਾ ਦੇ ਰੋਹਤਕ ਵਾਲੇ ਘਰ ਵਿੱਚ ਜਸ਼ਨ ਦਾ ਮਾਹੌਲ
ਅਕਾਦਮੀ ਦੇ ਹਾਲ ਵਿੱਚ ਲਾਈ ਸਕਰੀਨ ਤੇ ਮੈਚ ਦੇਖ ਰਹੇ ਲੋਕਾਂ ਨੇ ਜਦੋਂ ਭਾਰਤੀ ਕੁੜੀ ਸੋਮਿਆ ਤਿਵਾਰੀ ਨੇ ਮੈਚ ਜਿੱਤਣ ਵਾਸਤੇ ਆਖਰੀ ਦੌੜਾਂ ਲਾਈਆਂ ਤਾਂ ਹਾਲ ਵਿੱਚ ਬੈਠੇ ਲੋਕਾਂ ਨੇ ਤਾੜੀਆਂ ਵਜਾ ਕੇ ਅਤੇ ਹੱਲਾ ਗੁੱਲਾ ਕਰਦਿਆਂ ਭਾਰਤੀ ਕੁੜੀਆਂ ਦੀ ਜਿੱਤ ਨੂੰ ਵੱਡੀ ਹੱਲਾਸ਼ੇਰੀ ਦਿੱਤੀ

ਕੱਲ ਐਤਵਾਰ ਨੂੰ ਕੁੜੀਆਂ ਦੇ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਮੈਚ ਵਿੱਚ ਭਾਰਤੀ ਮਹਿਲਾ ਟੀਮ ਵੱਲੋਂ ਇੰਗਲੈਂਡ ਦੀਆਂ ਕੁੜੀਆਂ ਨੂੰ ਦਿੱਤੀ ਕਰਾਰੀ ਸ਼ਿਕਸਤ ਮਗਰੋਂ ਭਾਰਤੀ ਕੁੜੀਆਂ ਦੀ ਕਪਤਾਨ ਸ਼ਿਵਾਲੀ ਵਰਮਾ ਦੇ ਰੋਹਤਕ ਵਾਲੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਦੇ ਲੋਕ, ਉਹਨਾਂ ਦੇ ਕੋਚ ਅਤੇ ਹੋਰ ਸਾਰਿਆਂ ਲੋਕਾਂ ਨੇ ਉਸ ਅਕਾਦਮੀ ਵਿੱਚ ਲਗਾਈ ਸਕਰੀਨ ਉੱਤੇ ਇਸ ਫਾਈਨਲ ਮੈਚ ਦਾ ਆਨੰਦ ਮਾਣਿਆ, ਜਿਥੇ ਖੁਦ ਸ਼ਿਵਾਲੀ ਵਰਮਾ ਨੇ ਕ੍ਰਿਕਟ ਖੇਡਣ ਦੀਆਂ ਬਾਰੀਕੀਆਂ ਸਿੱਖੀਆਂ ਸਨ। ਅਕਾਦਮੀ ਦੇ ਹਾਲ ਵਿੱਚ ਲਾਈ ਸਕਰੀਨ ਤੇ ਮੈਚ ਦੇਖ ਰਹੇ ਲੋਕਾਂ ਨੇ ਜਦੋਂ ਭਾਰਤੀ ਕੁੜੀ ਸੋਮਿਆ ਤਿਵਾਰੀ ਨੇ ਮੈਚ ਜਿੱਤਣ ਵਾਸਤੇ ਆਖਰੀ ਦੌੜਾਂ ਲਾਈਆਂ ਤਾਂ ਹਾਲ ਵਿੱਚ ਬੈਠੇ ਲੋਕਾਂ ਨੇ ਤਾੜੀਆਂ ਵਜਾ ਕੇ ਅਤੇ ਹੱਲਾ ਗੁੱਲਾ ਕਰਦਿਆਂ ਭਾਰਤੀ ਕੁੜੀਆਂ ਦੀ ਜਿੱਤ ਨੂੰ ਵੱਡੀ ਹੱਲਾਸ਼ੇਰੀ ਦਿੱਤੀ।
ਸ਼ਿਫਾਲੀ ਨੇ ਜਿੱਤ ਦਾ ਭਰੋਸਾ ਦਿੱਤਾ ਸੀ
ਸ਼ਿਫਾਲੀ ਵਰਮਾ ਦੇ ਪਿਤਾ ਸੰਜੀਵ ਵਰਮਾ ਦਾ ਕਹਿਣਾ ਸੀ, ਅਸੀਂ ਕੱਲ ਐਤਵਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਖੇਡੇ ਜਾਣ ਵਾਲੇ ਫਾਇਨਲ ਮੈਚ ਤੋਂ ਪਹਿਲਾਂ ਸ਼ਿਵਾਲੀ ਨੂੰ ਉਹਨਾਂ ਦੀ ਰਣਨੀਤੀ ਬਾਰੇ ਗੱਲਬਾਤ ਕੀਤੀ ਸੀ ਅਤੇ ਸ਼ੇਫਾਲੀ ਨੇ ਵਿਸ਼ਵ ਕੱਪ ਜਿੱਤ ਕੇ ਭਾਰਤੀ ਕੁੜੀਆਂ ਦੇ ਕ੍ਰਿਕੇਟ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰ ਵਖਾਉਣ ਦਾ ਭਰੋਸਾ ਦਿੱਤਾ ਸੀ। ਸ਼ਿਫਾਲੀ ਨੇ ਆਪਣੇ ਪਿਤਾ ਨੂੰ ਵਾਅਦਾ ਕੀਤਾ ਸੀ ਕਿ ਉਹ ਕੁੜੀਆਂ ਦੇ ਵਿਸ਼ਵ ਕੱਪ ਦੀ ਟਰਾਫੀ ਭਾਰਤ ਲੈ ਕੇ ਆਵੇਗੀ।
ਉਨ੍ਹਾਂ ਦੇ ਪਿਤਾ ਨੇ ਅੱਗੇ ਦੱਸਿਆ, ਮੈਂ ਆਪਣੀ ਬੇਟੀ ਨੂੰ ਬਿਨਾਂ ਕਿਸੀ ਦਬਾਵ ਦੇ ਆਪਣਾ ਕੁਦਰਤੀ ਖੇਡ ਵਿਖਾਉਣ ਦੀ ਸਲਾਹ ਦਿੱਤੀ ਸੀ। ਫਾਈਨਲ ਮੈਚ ਵਿੱਚ ਸਾਰੀਆਂ ਭਾਰਤੀ ਕੁੜੀਆਂ ਨੇ ਚੰਗਾ ਖੇਡ ਦਿਖਾਇਆ ਅਤੇ ਇਹ ਟਰਾਫੀ ਜਿੱਤਣਾ ਕੁੜੀਆਂ ਦੇ ਟੀਮ ਵਰਕ ਦਾ ਨਤੀਜਾ ਹੈ।
ਸੰਜੀਵ ਵਰਮਾ ਦਾ ਕਹਿਣਾ ਹੈ ਕਿ ਉਹਨਾਂ ਦੀ ਹਰ ਰੋਜ਼ ਆਪਣੀ ਬੇਟੀ ਨਾਲ ਫੋਨ ‘ਤੇ ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ ਗੱਲਬਾਤ ਹੁੰਦੀ ਰਹਿੰਦੀ ਸੀ, ਅਤੇ ਹੋਰ ਟੀਮਾਂ ਬਾਰੇ ਵੀ ਗੱਲਬਾਤ ਹੁੰਦੀ ਸੀ। ਸੰਜੀਵ ਵਰਮਾ ਨੇ ਦੱਸਿਆ, ਮੈਂ ਹਮੇਸ਼ਾ ਤੋਂ ਹੀ ਆਪਣੀ ਬੇਟੀ ਨੂੰ ਮੈਚ ਦੇ ਨਤੀਜੇ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਸੌ ਫੀਸਦ ਪ੍ਰਦਰਸ਼ਨ ਕਰਦੇ ਹੋਏ ਚੰਗੇ ਤੋਂ ਚੰਗਾ ਖੇਡ ਦਿਖਾਉਣ ਨੂੰ ਉਤਸ਼ਾਹਿਤ ਕਰਦਾ ਰਿਹਾ ਹਾਂ।
ਉਨ੍ਹਾਂ ਦੇ ਪਿਤਾ ਨੇ ਆਪਣੀ ਬੇਟੀ ਦੀ ਵੱਡੀ ਕਾਮਯਾਬੀ ਨੂੰ ਉਨ੍ਹਾਂ ਦੇ ਕੋਚ ਅਤੇ ਪ੍ਰਦੇਸ਼ਿਕ ਕ੍ਰਿਕੇਟ ਸੰਘ ਵੱਲੋਂ ਉਤਸ਼ਾਹਿਤ ਕੀਤੇ ਜਾਣ ਦਾ ਨਤੀਜਾ ਕਰਾਰ ਦਿੱਤਾ।
ਸਵਾਗਤ ਦੀ ਤਿਆਰੀ
ਸ਼ਿਫਾਲੀ ਵਰਮਾ ਦੀ ਇਸ ਕਾਮਯਾਬੀ ਉੱਤੇ ਉਨ੍ਹਾਂ ਦੀ ਮਾਤਾ ਪ੍ਰਵੀਨ ਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਇਕ ਵਾਰ ਫਿਰ ਪੂਰੇ ਪਰਿਵਾਰ ਦਾ ਸਿਰ ਉੱਚਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ, ਹੁਣ ਅਸੀਂ ਸਾਰੇ ਸ਼ਿਵਾਲੀ ਵਰਮਾ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਓਦੇ ਵਡੇ ਸਵਾਗਤ ਦੀ ਤਿਆਰੀ ਹੈ। ਪ੍ਰਵੀਨ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਫਰਵਰੀ ਵਿੱਚ ਹੋਣ ਵਾਲੇ ਕੁੜੀਆਂ ਦੇ ਹੀ ਟੀ20 ਵਰਲਡ ਕੱਪ ਸੀਨੀਅਰ ਵਿੱਚ ਹਿੱਸਾ ਲੈਣ ਮਗਰੋਂ ਮਾਰਚ ‘ਚ ਰੋਹਤਕ ਆਉਣ ਦੀ ਸੰਭਾਵਨਾ ਹੈ।