AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ODI World Cup 2027 ਲਈ ਟੀਮ ਇੰਡੀਆ ਦਾ ਮਾਸਟਰ ਪਲਾਨ, ਸਲੈਕਟਰਾਂ ਨੇ ਇੱਕ ਸਾਲ ਪਹਿਲਾਂ ਹੀ ਚੁਣੇ 20 ਖਿਡਾਰੀ?

ਟੀ-20 ਵਰਲਡ ਕੱਪ 2026 'ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਵਨਡੇ ਵਰਲਡ ਕੱਪ 2027 'ਤੇ ਟਿਕ ਗਈਆਂ ਹਨ। ਇਸ ਸਬੰਧੀ ਇੱਕ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਟੀਮ ਇੰਡੀਆ ਦੇ ਚੋਣਕਾਰਾਂ ਨੇ ਉਨ੍ਹਾਂ 20 ਸੰਭਾਵਿਤ ਖਿਡਾਰੀਆਂ ਦੀ ਚੋਣ ਪਹਿਲਾਂ ਹੀ ਕਰ ਲਈ ਹੈ, ਜੋ ਆਉਣ ਵਾਲੇ ਵਨਡੇ ਵਰਲਡ ਕੱਪ ਵਿੱਚ ਖੇਡਣ ਦੇ ਦਾਅਵੇਦਾਰ ਹਨ।

ODI World Cup 2027 ਲਈ ਟੀਮ ਇੰਡੀਆ ਦਾ ਮਾਸਟਰ ਪਲਾਨ, ਸਲੈਕਟਰਾਂ ਨੇ ਇੱਕ ਸਾਲ ਪਹਿਲਾਂ ਹੀ ਚੁਣੇ 20 ਖਿਡਾਰੀ?
Photo: (PTI)
tv9-punjabi
| Updated On: 20 Mar 2026 17:30 PM IST

ਟੀ-20 ਵਰਲਡ ਕੱਪ 2026 ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਵਨਡੇ ਵਰਲਡ ਕੱਪ 2027 ‘ਤੇ ਟਿਕ ਗਈਆਂ ਹਨ। ਇਸ ਸਬੰਧੀ ਇੱਕ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਟੀਮ ਇੰਡੀਆ ਦੇ ਚੋਣਕਾਰਾਂ ਨੇ ਉਨ੍ਹਾਂ 20 ਸੰਭਾਵਿਤ ਖਿਡਾਰੀਆਂ ਦੀ ਚੋਣ ਪਹਿਲਾਂ ਹੀ ਕਰ ਲਈ ਹੈ, ਜੋ ਆਉਣ ਵਾਲੇ ਵਨਡੇ ਵਰਲਡ ਕੱਪ ਵਿੱਚ ਖੇਡਣ ਦੇ ਦਾਅਵੇਦਾਰ ਹਨ। ਹਾਲਾਂਕਿ ਵਰਲਡ ਕੱਪ ਵਿੱਚ ਅਜੇ ਸਮਾਂ ਬਾਕੀ ਹੈ, ਪਰ ਚੋਣਕਾਰਾਂ ਨੇ ਆਪਣਾ ਰੋਡਮੈਪ ਤਿਆਰ ਕਰ ਲਿਆ ਹੈ ਅਤੇ ਹੁਣ ਆਈਪੀਐਲ ਦੌਰਾਨ ਇਨ੍ਹਾਂ ਚੋਣਵੇਂ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ।

IPL ਦੌਰਾਨ ਚੋਣਕਾਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਆਈਪੀਐਲ ਦੇ ਸੀਜ਼ਨ ਦੌਰਾਨ ਜਿੱਥੇ ਭਾਰਤੀ ਖਿਡਾਰੀ ਆਪਣੀਆਂ-ਆਪਣੀਆਂ ਟੀਮਾਂ ਨੂੰ ਜਿਤਾਉਣ ਲਈ ਜ਼ੋਰ ਲਗਾਉਣਗੇ, ਉੱਥੇ ਹੀ ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਜਿਸ ਵਿੱਚ ਐਸ.ਐਸ. ਦਾਸ, ਆਰ.ਪੀ. ਸਿੰਘ, ਅਜੇ ਰਾਤਰਾ ਅਤੇ ਪ੍ਰਗਿਆਨ ਓਝਾ ਸ਼ਾਮਲ ਹਨ ਖਿਡਾਰੀਆਂ ਦੀ ਫਿਟਨੈਸ ਅਤੇ ਫਾਰਮ ‘ਤੇ ਨਜ਼ਰ ਰੱਖੇਗੀ।

ਇਹ ਚੋਣਕਾਰ ਮੈਚਾਂ ਦੌਰਾਨ ਖ਼ੁਦ ਸਟੇਡੀਅਮ ਵਿੱਚ ਮੌਜੂਦ ਰਹਿਣਗੇ। ਬੋਰਡ ਵੱਲੋਂ ਇਨ੍ਹਾਂ ਚੋਣਕਾਰਾਂ ਨੂੰ ਸਟੇਡੀਅਮ ਅਤੇ ਟੀਵੀ ਰਾਹੀਂ ਹਰ ਹਿਲਜੁਲ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦੇਈਏ ਕਿ ਆਈਪੀਐਲ ਦਾ ਆਗਾਜ਼ 28 ਮਾਰਚ ਤੋਂ ਹੋ ਰਿਹਾ ਹੈ, ਜਦਕਿ ਵਨਡੇ ਵਰਲਡ ਕੱਪ ਅਕਤੂਬਰ-ਨਵੰਬਰ 2027 ਵਿੱਚ ਦੱਖਣੀ ਅਫ਼ਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਵੇਗਾ।

ਕਿਹੜੇ ਸਟੇਡੀਅਮ ਵਿੱਚ ਕਿਹੜਾ ਚੋਣਕਾਰ ਰਹੇਗਾ ਮੌਜੂਦ?

ਰਿਪੋਰਟਾਂ ਅਨੁਸਾਰ, ਮੁੱਖ ਚੋਣਕਾਰ ਅਜੀਤ ਅਗਰਕਰ ਮੁੰਬਈ ਵਿੱਚ ਰਹਿ ਕੇ ਮੈਚਾਂ ਦੀ ਨਿਗਰਾਨੀ ਕਰਨਗੇ, ਜਦਕਿ ਸ਼ਿਵਸੁੰਦਰ ਦਾਸ ਕੋਲਕਾਤਾ ਵਿੱਚ ਮੌਜੂਦ ਰਹਿਣਗੇ। ਆਰ.ਪੀ. ਸਿੰਘ ਅਤੇ ਅਜੇ ਰਾਤਰਾ ਦਿੱਲੀ-ਐਨਸੀਆਰ ਦੇ ਮੈਚਾਂ ਨੂੰ ਕਵਰ ਕਰਨਗੇ। ਪ੍ਰਗਿਆਨ ਓਝਾ ਵੱਲੋਂ ਬੈਂਗਲੁਰੂ ਅਤੇ ਹੈਦਰਾਬਾਦ ਵਿੱਚ ਹੋਣ ਵਾਲੇ ਮੁਕਾਬਲਿਆਂ ‘ਤੇ ਨਜ਼ਰ ਰੱਖਣ ਦੀ ਉਮੀਦ ਹੈ। ਬੀਸੀਸੀਆਈ ਚਾਹੁੰਦਾ ਹੈ ਕਿ ਹਰ ਚੋਣਕਾਰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਮੈਚ ਸਟੇਡੀਅਮ ਵਿੱਚ ਜਾ ਕੇ ਜ਼ਰੂਰ ਦੇਖੇ, ਤਾਂ ਜੋ ਹਰ ਹਫ਼ਤੇ ਮੈਦਾਨ ਤੋਂ ਘੱਟੋ-ਘੱਟ ਪੰਜ ਮੈਚਾਂ ਦੀ ਸਿੱਧੀ ਰਿਪੋਰਟ ਮਿਲ ਸਕੇ।

2028 ਓਲੰਪਿਕ ‘ਤੇ ਵੀ ਨਜ਼ਰ

ਦੱਸਿਆ ਜਾ ਰਿਹਾ ਹੈ ਕਿ ਸਿਰਫ਼ 2027 ਵਰਲਡ ਕੱਪ ਹੀ ਨਹੀਂ, ਸਗੋਂ 2028 ਵਰਲਡ ਕੱਪ ਅਤੇ ਉਸ ਤੋਂ ਪਹਿਲਾਂ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ 20 ਖਿਡਾਰੀ ਪਹਿਲਾਂ ਹੀ ਸ਼ਾਰਟਲਿਸਟ ਕਰ ਲਏ ਗਏ ਹਨ। ਇਸ ਦਾ ਮਤਲਬ ਇਹ ਲਿਆ ਜਾ ਰਿਹਾ ਹੈ ਕਿ ਇਸ ਆਈਪੀਐਲ ਵਿੱਚ ਸ਼ਾਇਦ ਕਿਸੇ ਬਿਲਕੁਲ ਨਵੇਂ ਸਟਾਰ ਨੂੰ ਵਰਲਡ ਕੱਪ ਦੀ ਟੀਮ ਵਿੱਚ ਥਾਂ ਬਣਾਉਣੀ ਔਖੀ ਹੋਵੇਗੀ, ਕਿਉਂਕਿ ਬੋਰਡ ਹੁਣ ਆਪਣੇ ਚੁਣੇ ਹੋਏ ਕੋਰ ਗਰੁੱਪ ਦੇ ਖਿਡਾਰੀਆਂ ਨੂੰ ਹੀ ਨਿਖਾਰਨਾ ਚਾਹੁੰਦਾ ਹੈ। ਕ੍ਰਿਕਟ ਪ੍ਰੇਮੀਆਂ ਲਈ ਇਹ ਜਾਣਨਾ ਬੇਹੱਦ ਦਿਲਚਸਪ ਹੋਵੇਗਾ ਕਿ ਉਹ ਕਿਹੜੇ 20 ਖਿਡਾਰੀ ਹਨ ਜਿਨ੍ਹਾਂ ‘ਤੇ ਬੋਰਡ ਨੇ ਪਹਿਲਾਂ ਹੀ ਭਰੋਸਾ ਜਤਾਇਆ ਹੈ।

Follow Us
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ...
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?...
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...