‘ਅਸ਼ਲੀਲ ਹੈ ਇਹ ਬੰਦਾ’ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਕਰਤੂਤ ‘ਤੇ ਭੜ੍ਹਕੇ ਫੈਨ

Published: 

17 Jan 2023 11:07 AM

ਪਾਕਿਸਤਾਨ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਦੁਸ਼ਵਾਰੀਆਂ ਹਨ ਕਿ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ। ਕ੍ਰਿਕੇਟ ਦੇ ਮੈਦਾਨ ਉੱਤੇ ਤਾਂ ਬਾਬਰ ਦੀ ਕਪਤਾਨੀ ਨੂੰ ਲੈ ਕੇ ਗੱਲਾਂ-ਬਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਹੁਣ ਇੱਕ ਵੀਡੀਓ ਵਿੱਚ ਉਸਦੀਆਂ ਇੱਕ ਕੁੜੀ ਨਾਲ ਨਿਜੀ ਤਸਵੀਰਾਂ ਅਤੇ ਬੇਹੱਦ ਨਿਜੀ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਅਸ਼ਲੀਲ ਹੈ ਇਹ ਬੰਦਾ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਕਰਤੂਤ ਤੇ ਭੜ੍ਹਕੇ ਫੈਨ
Follow Us On

ਪਾਕਿਸਤਾਨ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਦੁਸ਼ਵਾਰੀਆਂ ਹਨ ਕਿ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ। ਕ੍ਰਿਕੇਟ ਦੇ ਮੈਦਾਨ ਉੱਤੇ ਤਾਂ ਬਾਬਰ ਦੀ ਕਪਤਾਨੀ ਨੂੰ ਲੈ ਕੇ ਗੱਲਾਂ-ਬਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਹੁਣ ਇੱਕ ਵੀਡੀਓ ਵਿੱਚ ਉਸਦੀਆਂ ਇੱਕ ਕੁੜੀ ਨਾਲ ਨਿਜੀ ਤਸਵੀਰਾਂ ਅਤੇ ਬੇਹੱਦ ਨਿਜੀ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਉਸਦੇ ਉੱਤੇ ਆਰੋਪ ਹੈ ਕਿ ਵੀਡੀਓ ਵਿੱਚ ਬਾਬਰ ਉਸ ਕੁੜੀ ਨਾਲ ਅਸ਼ਲੀਲ ਗੱਲਾਂਬਾਤਾਂ ਵਿੱਚ ਮਸ਼ਗੂਲ ਨਜ਼ਰ ਆ ਰਿਹਾ ਹੈ। ਬਾਬਰ ਦੀਆਂ ਇਹ ਤਸਵੀਰਾਂ ਕਿਸੇ ਇੰਸਟਾਗ੍ਰਾਮ ਹੈਂਡਲਰ ਵੱਲੋਂ ਪੋਸਟ ਕੀਤੀਆਂ ਗਈਆਂ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਵਿੱਚ ਨਜ਼ਰ ਆ ਰਿਹਾ ਸ਼ਕਸ ਕੋਈ ਹੋਰ ਨਹੀਂ, ਪਾਕਿਸਤਾਨ ਕ੍ਰਿਕੇਟ ਟੀਮ ਦਾ ਕਪਤਾਨ ਬਾਬਰ ਆਜ਼ਮ ਹੈ। ਹੋਰ ਤਾਂ ਹੋਰ, ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨਾਲ ਕੈਪਸ਼ਨ ਵੀ ਦਿੱਤੇ ਗਏ ਹਨ। ਉੱਥੇ ਲਿਖਿਆ ਗਿਆ ਹੈ, ਤੂੰ ਜੋ ਕੀਤਾ ਅੱਜ ਉਹ ਤੇਰੇ ਸਾਹਮਣੇ ਆ ਰਿਹਾ ਹੈ। ਇਸ ਦਾ ਖ਼ਾਮਿਆਜਾ ਤੈਨੂੰ ਭੁਗਤਣਾ ਪੈਣਾ। ਹੁਣ ਸਾਰੇ ਵੇਖਣਗੇ ਕਿ ਬਾਬਰ ਆਜ਼ਮ ਨੇ ਕਿਸ ਤਰ੍ਹਾਂ 6-7 ਕੁੜੀਆਂ ਨਾਲ ਧੋਖਾ ਕਿੱਤਾ। ਇਹ ਪੋਸਟ ਵੇਖ ਕੇ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਦੀ ਇਸ ਕਰਤੂਤ ‘ਤੇ ਉਹਨਾਂ ਦੇ ਫੈਨ ਭੜ੍ਹਕੇ ਹੋਏ ਹਨ। ਉਹਨਾਂ ਦਾ ਕਹਿਣਾ ਹੈ, ”ਅਸ਼ਲੀਲ ਹੈ ਇਹ ਬੰਦਾ”। ਇੱਕ ਹੋਰ ਫੈਨ ਨੇ ਲਿਖਿਆ, ਬਾਬਰ ਆਜ਼ਮ ਬਾਰੇ ਇਹ ਸਭ ਕੁਝ ਸੱਚ ਹੈ। ਪਿਛਲੀ ਵਾਰ ਵੀ ਇਸਦੇ ਉੱਤੇ ਰੇਪ ਕਰਨ ਦੇ ਇਲਜ਼ਾਮ ਲੱਗੇ ਸੀ, ਉਸ ਵੇਲੇ ਇਸ ਨੂੰ ਪੀਸੀਬੀ ਨੇ ਬਚਾ ਲਿਆ ਸੀ, ਅਤੇ ਇਸਨੇ ਕੋਹਲੀ ਬਣਨਾ ਹੈ।

ਵਾਈਰਲ ਵੀਡੀਓ ‘ਚ ਕੁੜੀ ਨਾਲ ਕਥਿਤ ਨਿੱਜੀ ਗੱਲਬਾਤ ਦਾ ਮਾਮਲਾ

ਦੱਸ ਦਈਏ ਕਿ ਨਵੰਬਰ, 2020 ਵਿੱਚ ਵੀ ਇੱਕ ਕੁੜੀ ਨੇ ਬਾਬਰ ਉੱਤੇ ਉਹਨਾਂ ਨੂੰ ਗੰਦੀ ਗਾਲਾਂ ਦੇਣ ਦਾ ਇਲਜ਼ਾਮ ਲਾਂਦੀਆਂ ਕਿਹਾ ਸੀ ਕਿ ਉਸਨੇ ਉਹਨਾਂ ਨੂੰ 10 ਸਾਲ ਤਕ ਧੋਖੇ ਵਿਚ ਰੱਖਿਆ ਅਤੇ ਨਿਕਾਹ ਕਰਨ ਦੇ ਵਾਅਦੇ ਕਿੱਤੇ ਸੀ। ਬਾਬਰ ਆਜ਼ਮ ਦੀਆਂ ਕੁਝ ਹੋਰ ਵੀਡੀਓ ਰਿਕਾਰਡਿੰਗਾਂ ਵੀ ਲੀਕ ਹੋਇਆਂ ਹਨ, ਜਿਹਨਾਂ ਬਾਰੇ ਜਿਆਦਾਤਰ ਟਵਿੱਟਰ ਯੂਜ਼ਰ ਮੰਨਦੇ ਹਨ ਕਿ ਇਹ ਸਾਰੀਆਂ ਕਲਿਪਾਂ, ਚੈਟ ਅਤੇ ਤਸਵੀਰਾਂ ਸੱਚੀਆਂ ਹਨ, ਜਦਕਿ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਬਾਬਰ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ ਤਾਂ ਜੋ ਉਸਦੀ ਕਪਤਾਨੀ ਚਲੀ ਜਾਵੇ।

ਜਾ ਸਕਦੀ ਹੈ ਕਪਤਾਨੀ

ਜਦੋਂ ਤੋਂ ਪਾਕਿਸਤਾਨ ਕ੍ਰਿਕੇਟ ਬੋਰਡ ਯਾਨੀ ਪੀਸੀਬੀ ਵਿੱਚ ਨਜ਼ਮ ਸੇਠੀ ਕਾਬਿਜ਼ ਹੋਏ ਹਨ, ਬੋਰਡ ਵਿੱਚ ਵੱਡੇ-ਵੱਡੇ ਬਦਲਾਵ ਵੇਖਣ ਨੂੰ ਮਿਲ ਰਹੇ ਹਨ। ਹੁਣ ਪੀਸੀਬੀ ਉਥੇ ਕ੍ਰਿਕੇਟ ਮੈਚਾਂ ਦੇ ਤਿੰਨਾਂ ਫੌਰਮੇਟਾਂ ਦਾ ਢਾਂਚਾ ਜਾਨੀ ਟੀਮ ਬੈਲੰਸ ਬਦਲ ਦੇਣ ਬਾਰੇ ਸੋਚ ਰਿਹਾ ਹੈ. ਜੋ ਸ਼ਾਇਦ ਕਪਤਾਨ ਬਾਬਰ ਆਜ਼ਮ ਨੂੰ ਜ਼ਿਆਦਾ ਪਸੰਦ ਨਾ ਆਵੇ। ਵਜਾਹ ਇਹ ਕਿ ਬਾਬਰ ਇਨ੍ਹਾਂ ਤਿੰਨਾਂ ਫੌਰਮੇਟਾਂ ਦੇ ਮੌਜੂਦਾ ਕਪਤਾਨ ਹਨ। ਹਾਲ ਹੀ ਵਿਚ ਪਾਕਿਸਤਾਨ ਕ੍ਰਿਕੇਟ ਟੀਮ ਦਾ ਘਰੇਲੂ ਪ੍ਰਦਰਸ਼ਨ ਚੰਗਾ ਨਹੀਂ ਸੀ ਰਿਹਾ ਅਤੇ ਪੀਸੀਬੀ ਬਾਬਰ ਆਜ਼ਮ ਦੀ ਤਾਕਤ ਘਟਾਉਣ ਦੇ ਮੂਡ ਵਿੱਚ ਨਜ਼ਰ ਆ ਰਿਹਾ ਹੈ।