ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਵਿਸ਼ਵ ਦਾ ਨੰਬਰ 1 ਬੱਲੇਬਾਜ, ਪਾਕਿਸਤਾਨ ਦੇ ਕਿਹੜੇ ਖਿਡਾਰੀ ਨੂੰ ਪਛਾੜਿਆ?

Updated On: 

08 Nov 2023 22:17 PM

ਸ਼ੁਭਮਨ ਗਿੱਲ ਵਨਡੇ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਆਪਣੇ ਕਰੀਅਰ 'ਚ ਪਹਿਲੀ ਵਾਰ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਿਖਰ 'ਤੇ ਪਹੁੰਚਿਆ ਹੈ। ਬਾਬਰ ਆਜ਼ਮ ਲੰਬੇ ਸਮੇਂ ਤੋਂ ਨੰਬਰ 1 ਰੈਂਕਿੰਗ 'ਤੇ ਕਾਬਜ਼ ਸਨ। ਸ਼ੁਭਮਨ ਗਿੱਲ 830 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ 'ਤੇ ਹਨ। ਜਦਕਿ ਬਾਬਰ ਆਜ਼ਮ 824 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਆ ਗਏ ਹਨ। ਕਵਿੰਟਨ ਡੀ ਕਾਕ ਤੀਜੇ ਅਤੇ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਹਨ।

ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਵਿਸ਼ਵ ਦਾ ਨੰਬਰ 1 ਬੱਲੇਬਾਜ, ਪਾਕਿਸਤਾਨ ਦੇ ਕਿਹੜੇ ਖਿਡਾਰੀ ਨੂੰ ਪਛਾੜਿਆ?
Follow Us On

ਸ਼ੁਭਮਨ ਗਿੱਲ (Shubhman Gill) ਨੇ ਆਈਸੀਸੀ ਵਨਡੇ ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਆਈਸੀਸੀ ਦੀ ਤਾਜ਼ਾ ਰੈਂਕਿੰਗ ਮੁਤਾਬਕ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਬਾਬਰ ਆਜ਼ਮ ਨੂੰ ਪਛਾੜ ਇਹ ਸਥਾਨ ਹਾਸਲ ਕੀਤਾ ਹੈ। ਸ਼ੁਭਮਨ ਗਿੱਲ 830 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ। ਜਦਕਿ ਬਾਬਰ ਆਜ਼ਮ 824 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਆ ਗਏ ਹਨ। ਕਵਿੰਟਨ ਡੀ ਕਾਕ ਤੀਜੇ ਅਤੇ ਵਿਰਾਟ ਕੋਹਲੀ ਚੌਥੇ ਨੰਬਰ ‘ਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਬਾਬਰ ਆਜ਼ਮ 950 ਦਿਨਾਂ ਤੱਕ ਨੰਬਰ 1 ਵਨਡੇ ਬੱਲੇਬਾਜ਼ ਬਣੇ ਰਹੇ ਪਰ ਹੁਣ ਸ਼ੁਭਮਨ ਗਿੱਲ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਟੀਮ ਇੰਡੀਆ ਦੇ ਪ੍ਰਿੰਸ ਦੇ ਨਾਂਅ ਨਾਲ ਮਸ਼ਹੂਰ ਸ਼ੁਭਮਨ ਨੇ ਪਿਛਲੇ ਦੋ ਸਾਲਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਾਫੀ ਦੌੜਾਂ ਬਣਾਈਆਂ ਅਤੇ ਇਸ ਦੌਰਾਨ ਬਾਬਰ ਆਜ਼ਮ (Babar Azam) ਦੀ ਫਾਰਮ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਨੰਬਰ 1 ਸਥਾਨ ਗੁਆਉਣਾ ਪਿਆ।

ਸ਼ੁਭਮਨ ਕਿਵੇਂ ਬਣੇ ਨੰਬਰ 1

ਸ਼ੁਭਮਨ ਗਿੱਲ ਨੇ 41 ਵਨਡੇ ਮੈਚਾਂ ‘ਚ 2136 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਬੱਲੇਬਾਜ਼ੀ ਔਸਤ 61.02 ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸ਼ੁਭਮਨ ਦਾ ਸਟ੍ਰਾਈਕ ਰੇਟ 100 ਤੋਂ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਿੱਲ ਨੇ 6 ਸੈਂਕੜੇ ਅਤੇ 11 ਅਰਧ ਸੈਂਕੜੇ ਲਗਾਏ ਹਨ।

ਸ਼ੁਭਮਨ ਦਾ ਕਮਾਲ

ਸ਼ੁਭਮਨ ਗਿੱਲ ਦੇ ਵਨਡੇ ਕਰੀਅਰ ਦੀ ਸ਼ੁਰੂਆਤ ਕੁਝ ਖਾਸ ਨਹੀਂ ਸੀ। ਉਨ੍ਹਾਂ ਨੇ 2019 ਵਿੱਚ ਆਪਣਾ ਡੈਬਿਊ ਕੀਤਾ ਸੀ ਅਤੇ 2020 ਤੱਕ ਉਹ ਸਿਰਫ 3 ਮੈਚ ਹੀ ਖੇਡ ਸਕੇ ਸਨ। ਉਨ੍ਹਾਂ ਨੂੰ 2021 ਦੀ ਵਨਡੇ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਪਰ 2022 ਵਿੱਚ, ਇਹ ਖਿਡਾਰੀ ਟੀਮ ਇੰਡੀਆ ਵਿੱਚ ਵਾਪਸ ਆਇਆ ਅਤੇ ਇਸ ਸਾਲ ਉਸ ਨੇ 12 ਮੈਚਾਂ ਵਿੱਚ 70.88 ਦੀ ਔਸਤ ਨਾਲ 638 ਦੌੜਾਂ ਬਣਾਈਆਂ। ਗਿੱਲ ਨੇ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਲਗਾਏ। 2023 ਵਿੱਚ ਗਿੱਲ ਨੇ ਇਸ ਤੋਂ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹੁਣ ਤੱਕ ਉਹ 26 ਮੈਚਾਂ ਵਿੱਚ 63 ਦੀ ਔਸਤ ਨਾਲ 1449 ਦੌੜਾਂ ਬਣਾ ਚੁੱਕੇ ਹਨ। ਜਿਸ ਵਿੱਚ 5 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਗਿੱਲ ਨੇ ਆਪਣੇ ਬੱਲੇ ਨਾਲ ਦੋਹਰਾ ਸੈਂਕੜਾ ਵੀ ਲਗਾਇਆ ਹੈ। ਉਸ ਨੇ ਨਿਊਜ਼ੀਲੈਂਡ ਖਿਲਾਫ 208 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।