ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਦੀ ICC ਰੈਂਕਿੰਗ ਚ ਵੱਡੀ ਛਲਾਂਗ, ਹੋਰ ਵੀ ਘਟਿਆ ਗਿੱਲ ਤੋਂ ਫਾਸਲਾ

Published: 

22 Nov 2023 20:21 PM

ਭਾਵੇਂ ਟੀਮ ਇੰਡੀਆ ਵਿਸ਼ਵ ਕੱਪ 2023 ਨਹੀਂ ਜਿੱਤ ਸਕੀ, ਪਰ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਬੱਲੇ ਦਾ ਦਮ ਦਿਖਾਇਆ। ਵਿਰਾਟ ਕੋਹਲੀ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 765 ਦੌੜਾਂ ਬਣਾਈਆਂ। ਉਸ ਦੇ ਬੱਲੇ ਤੋਂ ਤਿੰਨ ਸੈਂਕੜੇ ਲੱਗੇ। ਹੁਣ ਵਿਰਾਟ ਨੂੰ ਆਈਸੀਸੀ ਵਨਡੇ ਰੈਂਕਿੰਗ ਵਿੱਚ ਇਸ ਮਿਹਨਤ ਦਾ ਫਲ ਮਿਲਿਆ ਹੈ। ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ ਦੇ 791 ਰੇਟਿੰਗ ਅੰਕ ਹਨ।

ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਦੀ ICC ਰੈਂਕਿੰਗ ਚ ਵੱਡੀ ਛਲਾਂਗ, ਹੋਰ ਵੀ ਘਟਿਆ ਗਿੱਲ ਤੋਂ ਫਾਸਲਾ
Follow Us On

ਟੀਮ ਇੰਡੀਆ ਵਿਸ਼ਵ ਕੱਪ 2023 ਜਿੱਤਣ ‘ਚ ਅਸਫਲ ਰਹੀ ਪਰ ਵਿਰਾਟ ਕੋਹਲੀ (Virat Kohali) ਨੇ ਬੱਲੇਬਾਜ਼ ਦੇ ਤੌਰ ‘ਤੇ ਸਫਲਤਾ ਦਾ ਝੰਡਾ ਬੁਲੰਦ ਕੀਤਾ। ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ 765 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਵੀ ਚੁਣਿਆ ਗਿਆ। ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ‘ਚ ਆਪਣੀ ਤਾਕਤ ਦਿਖਾਈ ਹੈ। ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ ਦੇ 791 ਰੇਟਿੰਗ ਅੰਕ ਹਨ।

ਗਿੱਲ-ਬਾਬਰ ਨੂੰ ਵਿਰਾਟ ਤੋਂ ਖ਼ਤਰਾ

ਵੱਡੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੰਬਰ 1 ਰੈਂਕਿੰਗ ਰੱਖਣ ਵਾਲੇ ਸ਼ੁਭਮਨ ਗਿੱਲ (Shubhman Gill) ਤੋਂ ਸਿਰਫ 35 ਰੇਟਿੰਗ ਅੰਕ ਦੂਰ ਹਨ। ਗਿੱਲ ਦੇ 826 ਰੇਟਿੰਗ ਅੰਕ ਹਨ ਅਤੇ ਬਾਬਰ ਆਜ਼ਮ 824 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਮਤਲਬ, ਵਿਰਾਟ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਹੁਣ ਬਾਬਰ ਅਤੇ ਸ਼ੁਭਮਨ ਦੋਵੇਂ ਖ਼ਤਰੇ ‘ਚ ਹਨ। ਸੰਭਵ ਹੈ ਕਿ ਵਿਰਾਟ ਜਲਦੀ ਹੀ ICC ਵਨਡੇ ਰੈਂਕਿੰਗ ‘ਚ ਸਿਖਰ ‘ਤੇ ਆ ਜਾਣਗੇ।

2021 ‘ਚ ਸੀ ਨੰਬਰ 1 ਰੈਂਕਿੰਗ

ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਲਗਭਗ ਚਾਰ ਸਾਲਾਂ ਤੱਕ ਨੰਬਰ 1 ਵਨਡੇ ਬੱਲੇਬਾਜ਼ ਸਨ। ਇਹ ਖਿਡਾਰੀ 2017 ਤੋਂ 2021 ਤੱਕ ਨੰਬਰ 1 ਰੈਂਕਿੰਗ ‘ਤੇ ਕਾਬਜ਼ ਸੀ। ਵਿਰਾਟ ਕੋਹਲੀ 1258 ਦਿਨਾਂ ਤੱਕ ਨੰਬਰ 1 ਬਣੇ ਹੋਏ ਹਨ। ਪਰ 2021 ਵਿੱਚ, ਉਨ੍ਹਾਂ ਦੀ ਫਾਰਮ ਵਿਗੜ ਗਈ ਅਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਵਿਰਾਟ ਕੋਹਲੀ ਟਾਪ 10 ਵਿੱਚੋਂ ਬਾਹਰ ਹੋ ਗਏ। ਪਰ ਹੁਣ ਇਹ ਖਿਡਾਰੀ ਫਾਰਮ ਵਿਚ ਆ ਗਿਆ ਹੈ ਅਤੇ ਵਿਸ਼ਵ ਕੱਪ 2023 ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਵਿਰਾਟ ਹੀ ਨਹੀਂ, ਕਪਤਾਨ ਰੋਹਿਤ ਸ਼ਰਮਾ ਨੇ ਵੀ ਵਨਡੇ ਰੈਂਕਿੰਗ ‘ਚ ਆਪਣੀ ਤਾਕਤ ਦਿਖਾਈ ਹੈ। ਉਹ 4ਵੇਂ ਨੰਬਰ ‘ਤੇ ਹਨ।

ਗੇਂਦਬਾਜ਼ਾਂ ਦਾ ਵੀ ਸ਼ਾਨਦਾਰ ਪ੍ਰਦਰਸ਼ਨ

ਟੀਮ ਇੰਡੀਆ ਦੇ ਗੇਂਦਬਾਜ਼ ਵੀ ਆਈਸੀਸੀ ਵਨਡੇ ਰੈਂਕਿੰਗ ਵਿੱਚ ਚੰਗੀ ਫਾਰਮ ਵਿੱਚ ਹਨ। ਮੁਹੰਮਦ ਸਿਰਾਜ ਤੀਜੇ ਨੰਬਰ ‘ਤੇ ਹਨ। ਜਸਪ੍ਰੀਤ ਬੁਮਰਾਹ ਚੌਥੇ ਸਥਾਨ ‘ਤੇ ਹਨ। ਕੁਲਦੀਪ ਯਾਦਵ 7ਵੇਂ ਅਤੇ ਸ਼ਮੀ 10ਵੇਂ ਸਥਾਨ ‘ਤੇ ਹਨ। ਸਾਫ਼ ਹੈ ਕਿ ਵਨਡੇ ਰੈਂਕਿੰਗ ਵਿੱਚ ਟੀਮ ਇੰਡੀਆ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਨਜ਼ਰ ਆ ਰਹੀ ਹੈ।